ਵਿਸ਼ਵ ਕੱਪ 2023 - ਆਸਟ੍ਰੇਲੀਆ ਸਾਮਣੇ 241 ਦਾ ਟੀਚਾ, ਗੇਂਦਬਾਜ਼ਾਂ 'ਤੇ ਟਿਕੀ ਆਸ

ਫਾਈਨਲ ਮੁਕਾਬਲੇ 'ਚ ਕੁੱਝ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਜਿਸ ਕਰਕੇ ਭਾਰਤੀ ਟੀਮ 250 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ।

Share:

ਵਿਸ਼ਵ ਕੱਪ  ਦੇ ਫਾਈਨਲ ਮੁਕਾਬਲੇ ‘ਚ ਭਾਰਤ ਨੇ ਆਸਟ੍ਰੇਲੀਆ ਅੱਗੇ 241 ਦੌੜਾਂ ਦਾ ਟੀਚਾ ਰੱਖਿਆ ਹੈ। ਹੁਣ ਭਾਰਤੀ ਗੇਂਦਬਾਜ਼ਾਂ ਉਪਰ ਆਸ ਟਿਕੀ ਹੈ। ਵਿਸ਼ਵ ਕੱਪ 2023 ਦੇ ਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ।  ਭਾਰਤ ਦੀ ਟੀਮ ਦੀ ਸ਼ੁਰਆਤ ਕਾਫੀ ਖਰਾਬ ਰਹੀ। ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਕੁੱਝ ਖਾਸ ਨਹੀਂ ਕਰ ਸਕੇ ਅਤੇ ਸ਼ੁਭਮਨ ਗਿੱਲ ਨੂੰ ਮਿਸ਼ੇਲ ਸਟਾਰਕ ਨੇ ਆਊਟ ਕੀਤਾ। ਉਹਨਾਂ ਨੇ ਸਿਰਫ਼ 4 ਦੌੜਾਂ ਬਣਾਈਆਂ।  ਗਲੇਨ ਮੈਕਸਵੈੱਲ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਦੂਜਾ ਵਿਕਟ ਝਟਕਾਇਆ। ਰੋਹਿਤ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਵਿੱਚ ਕੈਚ ਆਊਟ ਹੋ ਗਏ। ਉਹਨਾਂ ਨੇ 31 ਗੇਂਦਾਂ ਦਾ ਸਾਮਣਾ ਕਰਕੇ 47 ਦੌੜਾਂ ਬਣਾਈਆਂ। ਸਟ੍ਰਾਇਕ ਰੇਟ ਵਧੀਆ ਸੀ ਪ੍ਰੰਤੂ ਲੋੜ ਸੀ ਥੋੜ੍ਹੀ ਦੇਰ ਹੋਰ ਕ੍ਰੀਜ ਉਪਰ ਟਿਕਣ ਦੀ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਸ਼੍ਰੇਅਸ ਤਿੰਨ ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਚਾਰ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਵਿਰਾਟ ਕੋਹਲੀ ਨੇ ਥੋੜ੍ਹੀ ਬਹੁਤ ਜਾਨ ਮੈਚ ਚ ਪਾਈ ਸੀ। ਇਸੇ ਦੌਰਾਨ ਪੈਟ ਕਮਿੰਸ ਨੇ ਵਿਰਾਟ ਕੋਹਲੀ ਨੂੰ 54 ਦੌੜਾਂ ਦੇ ਸਕੋਰ ‘ਤੇ ਬੋਲਡ ਕਰ ਦਿੱਤਾ। 
 
ਬੱਲੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ
 
ਕੁੱਲ ਮਿਲਾਕੇ ਬੱਲੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ ਰਿਹਾ।  ਰਵਿੰਦਰ ਜਡੇਜਾ 22 ਗੇਂਦਾਂ ‘ਤੇ 9 ਦੌੜਾਂ ਬਣਾ ਕੇ ਆਊਟ ਹੋਏ। ਕੇਐਲ ਰਾਹੁਲ ਵਧੀਆ ਖੇਡ ਰਹੇ ਸੀ। ਪ੍ਰੰਤੂ ਲੰਬਾ ਨਹੀਂ ਖੇਡ ਸਕੇ। ਉਹ  66 ਦੌੜਾਂ ਬਣਾ ਕੇ ਆਊਟ ਹੋਏ। ਭਾਰਤੀ ਟੀਮ ਨੂੰ 7ਵਾਂ ਝਟਕਾ ਮੁਹੰਮਦ ਸ਼ਮੀ ਦੇ ਰੂਪ ‘ਚ ਲੱਗਾ। ਭਾਰਤ ਨੇ 50 ਓਵਰ ਪੂਰੇ ਖੇਡੇ। ਆਖਰੀ ਗੇਂਦ ਉਪਰ ਰਨ ਆਊਟ ਹੋਣ ਮਗਰੋਂ ਪੂਰੀ ਟੀਮ 240 ਉਪਰ ਆਲ ਆਊਟ ਹੋ ਗਈ।

ਇਹ ਵੀ ਪੜ੍ਹੋ