ਆਸਟ੍ਰੇਲੀਆ ਰਾਸ਼ਟਰਮੰਡਲ ਖੇਡਾਂ 2026 ਦੀ ਮੇਜ਼ਬਾਨੀ ਤੋਂ ਪਿਛੇ ਹਟਿਆ

ਆਸਟ੍ਰੇਲੀਆਈ ਦੇ ਰਾਜ ਵਿਕਟੋਰੀਆ ਨੇ ਮੰਗਲਵਾਰ ਨੂੰ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਾਰਨ ਵਧੇਰੇ ਲਾਗਤ ਖਰਚੇ ਦਾ ਹਵਾਲਾ ਦੇ ਕੇ ਪਿੱਛੇ ਹਟ ਗਿਆ ਹੈ, ਇਸ ਫੈਸਲੇ ਨਾਲ ਪ੍ਰਬੰਧਕਾਂ ਵਿੱਚ ਭਾਰੀ ਰੋਸ ਪਾਇਆ ਗਿਆ ਜੋ ਬਹੁ-ਖੇਡ ਸਮਾਗਮ ਨੂੰ ਜਾਰੀ ਰੱਖਣਾ ਚਾਹੁੰਦੇ ਸਨ। ਰਾਜ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਕਿ ਖੇਡਾਂ ਦੇ ਆਯੋਜਨ ਲਈ ਸ਼ੁਰੂਆਤੀ ਖਰਚਾ […]

Share:

ਆਸਟ੍ਰੇਲੀਆਈ ਦੇ ਰਾਜ ਵਿਕਟੋਰੀਆ ਨੇ ਮੰਗਲਵਾਰ ਨੂੰ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਾਰਨ ਵਧੇਰੇ ਲਾਗਤ ਖਰਚੇ ਦਾ ਹਵਾਲਾ ਦੇ ਕੇ ਪਿੱਛੇ ਹਟ ਗਿਆ ਹੈ, ਇਸ ਫੈਸਲੇ ਨਾਲ ਪ੍ਰਬੰਧਕਾਂ ਵਿੱਚ ਭਾਰੀ ਰੋਸ ਪਾਇਆ ਗਿਆ ਜੋ ਬਹੁ-ਖੇਡ ਸਮਾਗਮ ਨੂੰ ਜਾਰੀ ਰੱਖਣਾ ਚਾਹੁੰਦੇ ਸਨ। ਰਾਜ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਕਿ ਖੇਡਾਂ ਦੇ ਆਯੋਜਨ ਲਈ ਸ਼ੁਰੂਆਤੀ ਖਰਚਾ ਅੰਦਾਜ਼ਨ $2 ਬਿਲੀਅਨ ਅਸਟ੍ਰੇਲੀਅਨ ਡਾਲਰ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਉਸਨੇ ਬਹੁਤ ਜਿਆਦਾ ਮੰਨਿਆ।

ਉਸਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੈਂ ਇਸ ਕੰਮ ਲਈ ਬਹੁਤ ਸਾਰੇ ਮੁਸ਼ਕਲ ਫੈਸਲੇ ਲਏ ਹਨ। ਸੱਚ ਕਹਾਂ ਤਾਂ, ਇੱਕ ਖੇਡ ਸਮਾਗਮ ਲਈ $ 7 ਬਿਲੀਅਨ ਅਸਟ੍ਰੇਲੀਅਨ ਡਾਲਰ ਦੇ ਲਾਗਤ ਖਰਚੇ ਬਹੁਤ ਮੁਸ਼ਕਿਲ ਹਨ, ਅਸੀਂ ਅਜਿਹਾ ਨਹੀਂ ਕਰ ਰਹੇ ਹਾਂ। ਮੈਂ ਹਸਪਤਾਲਾਂ ਅਤੇ ਸਕੂਲਾਂ ਵਿੱਚੋਂ ਕਿਸੇ ਅਜਿਹੇ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਪੈਸੇ ਨਹੀਂ ਲਵਾਂਗਾ ਜੋ ਪਿਛਲੇ ਸਾਲ ਦੇ ਅਨੁਮਾਨਿਤ ਬਜਟ ਨਾਲੋਂ ਤਿੰਨ ਗੁਣਾ ਜਿਆਦਾ ਹੋਵੇ। ਉਸਨੇ ਅੱਗੇ ਕਿਹਾ ਕਿ 2026 ਦੌਰਾਨ ਵਿਕਟੋਰੀਆ ਵਿੱਚ ਖੇਡਾਂ ਨਹੀਂ ਹੋਣਗੀਆਂ। ਅਸੀਂ ਰਾਸ਼ਟਰਮੰਡਲ ਖੇਡਾਂ ਦੇ ਅਧਿਕਾਰੀਆਂ ਨੂੰ ਇਕਰਾਰਨਾਮਾ ਖਤਮ ਕਰਨ ਦੀ ਕੋਸ਼ਿਸ਼ ਕਰਨ ਦੇ ਆਪਣੇ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਹੈ।

ਐਂਡਰਿਊਜ਼ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਹੱਬਾਂ ਦੀ ਗਿਣਤੀ ਨੂੰ ਘਟਾਉਣ ਜਾਂ ਖੇਡਾਂ ਨੂੰ ਵਿਕਟੋਰੀਆ ਰਾਜ ਦੀ ਰਾਜਧਾਨੀ ਮੈਲਬੌਰਨ ਵਿੱਚ ਲਿਜਾਣ ਬਾਰੇ ਸੋਚਿਆ ਹੈ, ਪਰ “ਉਨ੍ਹਾਂ ਵਿੱਚੋਂ ਕੋਈ ਵੀ ਸਿਰੇ ਨਹੀਂ ਚੜੀ ਹੈ। ਇਸਦੀ ਬਜਾਏ, ਉਸਨੇ ਖੇਤਰੀ ਵਿਕਟੋਰੀਆ ਲਈ $2 ਬਿਲੀਅਨ ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ। ਐਂਡਰਿਊਜ਼ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਸਮਝੌਤੇ ਨੂੰ ਖਤਮ ਕਰਨ ਲਈ ਕਿੰਨਾ ਖਰਚਾ ਆਇਆ ਸੀ, ਪਰ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਮੰਡਲ ਖੇਡ ਫੈਡਰੇਸ਼ਨ ਨਾਲ ਗੱਲਬਾਤ ਦੋਸਤਾਨਾ ਸੀ।

ਪਰ ਫੈਡਰੇਸ਼ਨ ਖੁਸ਼ ਨਹੀਂ ਸੀ, ਉਸਨੇ ਇਸ ਕਦਮ ਨੂੰ “ਬਹੁਤ ਨਿਰਾਸ਼ਾਜਨਕ” ਕਰਾਰ ਦਿੱਤਾ। ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਨਿਰਾਸ਼ ਹਾਂ ਕਿ ਸਾਨੂੰ ਸਿਰਫ ਅੱਠ ਘੰਟਿਆਂ ਦਾ ਨੋਟਿਸ ਦਿੱਤਾ ਗਿਆ ਅਤੇ ਸਰਕਾਰ ਦੁਆਰਾ ਇਸ ਫੈਸਲੇ ‘ਤੇ ਪਹੁੰਚਣ ਤੋਂ ਪਹਿਲਾਂ ਸਾਂਝੇ ਤੌਰ ‘ਤੇ ਹੱਲ ਲੱਭਣ ਲਈ ਕੋਈ ਵਿਚਾਰ ਚਰਚਾ ਨਹੀਂ ਕੀਤੀ ਗਈ ਸੀ।

20 ਖੇਡਾਂ ਅਤੇ 26 ਅਨੁਸ਼ਾਸਨਾਂ ਦੀ ਵਿਸ਼ੇਸ਼ਤਾ ਵਾਲਾ ਇਹ ਇਵੈਂਟ – ਰਾਜ ਦੇ ਪੰਜ ਖੇਤਰੀ ਹੱਬਾਂ ਵਿੱਚ ਆਯੋਜਿਤ ਕੀਤਾ ਜਾਣਾ ਸੀ, ਜਿਸ ਵਿੱਚ ਜੀਲੋਂਗ, ਬੈਲਾਰਟ, ਬੇਂਡੀਗੋ, ਗਿਪਸਲੈਂਡ ਅਤੇ ਸ਼ੈਪਰਟਨ ਸ਼ਾਮਲ ਹਨ। ਵਿਕਟੋਰੀਆ ਰਾਜ ਦੀ ਵਿਰੋਧੀ ਧਿਰ ਨੇ ਐਂਡਰਿਊਜ਼ ਦੇ ਫੈਸਲੇ ਨੂੰ “ਵੱਡਾ ਅਪਮਾਨ” ਅਤੇ “ਇੱਕ ਗਲੋਬਲ ਈਵੈਂਟ ਲੀਡਰ ਵਜੋਂ ਵਿਕਟੋਰੀਆ ਦੀ ਸਾਖ ਨੂੰ ਬਹੁਤ ਨੁਕਸਾਨ ਪਹੁੰਚਾਉਣ ਵਾਲਾ” ਦੱਸਿਆ।