Women's Under-19 T-20 World Cup - ਦੂਜੀ ਵਾਰ ਚੈਂਪੀਅਨ ਬਣਿਆ ਭਾਰਤ 

ਇਸ ਮੈਚ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। ਦੱਖਣੀ ਅਫਰੀਕਾ ਵੱਲੋਂ ਦਿੱਤੇ 83 ਦੌੜਾਂ ਦੇ ਟੀਚੇ ਨੂੰ ਸਿਰਫ਼ 11.2 ਓਵਰਾਂ ਵਿੱਚ ਭਾਰਤੀ ਟੀਮ ਨੇ ਆਸਾਨੀ ਨਾਲ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਚੈਂਪੀਅਨ ਬਣ ਗਈ।

Courtesy: file photo

Share:

ਸਪੋਰਟਸ ਨਿਊਜ਼। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਅੰਡਰ-19 ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ‘ਚ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਮੈਚ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜੋ ਉਨ੍ਹਾਂ ਲਈ ਗਲਤ ਸਾਬਤ ਹੋਇਆ। ਦੱਖਣੀ ਅਫਰੀਕਾ ਵੱਲੋਂ ਦਿੱਤੇ 83 ਦੌੜਾਂ ਦੇ ਟੀਚੇ ਨੂੰ ਸਿਰਫ਼ 11.2 ਓਵਰਾਂ ਵਿੱਚ ਭਾਰਤੀ ਟੀਮ ਨੇ ਆਸਾਨੀ ਨਾਲ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਚੈਂਪੀਅਨ ਬਣ ਗਈ।

ਇੱਕ ਤੋਂ ਬਾਅਦ ਇੱਕ ਵਿਕਟ ਡਿੱਗਦੀ ਰਹੀ

ਦੱਖਣੀ ਅਫਰੀਕਾ ਦਾ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਪਹਿਲਾਂ ਬੱਲੇਬਾਜ਼ੀ ਕਰਨ ਆਏ ਜੇਮਾ 16 ਦੌੜਾਂ ਬਣਾ ਕੇ ਆਊਟ ਹੋ ਗਏ। ਇਹ ਵਿਕਟ ਸ਼ਬਨਮ ਸ਼ਕੀਲ ਨੇ ਲਿਆ। ਉਸਦੇ ਨਾਲ ਆਈ ਸਿਮੋਨ ਲਾਰੈਂਸ ਖਾਤਾ ਵੀ ਨਹੀਂ ਖੋਲ੍ਹ ਸਕੀ। ਉਸਨੂੰ ਪਰੂਣਿਕਾ ਨੇ ਆਊਟ ਕੀਤਾ। ਆਯੂਸ਼ੀ ਸ਼ੁਕਲਾ ਨੇ ਤੀਜੇ ਨੰਬਰ ‘ਤੇ ਆਈ ਦਾਇਰ ਰਾਮਲਾਕਨ ਦਾ ਵਿਕਟ ਲਿਆ। ਕਪਤਾਨ ਰੇਨੇਕੀ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਸਿਰਫ 7 ਦੌੜਾਂ ਹੀ ਬਣਾ ਸਕੇ।  ਦੱਖਣੀ ਅਫਰੀਕਾ ਨੇ 20 ਓਵਰਾਂ ‘ਚ 10 ਵਿਕਟਾਂ ਦੇ ਨੁਕਸਾਨ ‘ਤੇ 84 ਦੌੜਾਂ ਬਣਾ ਕੇ ਭਾਰਤ ਨੂੰ ਦੌੜਾਂ ਦਾ ਟੀਚਾ ਦਿੱਤਾ। ਤ੍ਰਿਸ਼ਾ ਨੇ ਇਸ ਮੈਚ ‘ਚ ਭਾਰਤ ਲਈ ਕੁੱਲ 3 ਵਿਕਟਾਂ ਲਈਆਂ। ਸਭ ਤੋਂ ਪਹਿਲਾਂ ਉਸਨੇ ਕੈਪਟਨ ਰੇਨੇਕੇ, ਮਾਈਕ ਵੈਨ ਵੂਰਸਟ ਅਤੇ ਸ਼ਿਸੀ ਨਾਇਡੂ ਦੀਆਂ ਵਿਕਟਾਂ ਲਈਆਂ। ਇਸਤੋਂ ਇਲਾਵਾ ਵੈਸ਼ਨਵੀ ਸ਼ਰਮਾ ਨੇ 2 ਵਿਕਟਾਂ, ਆਯੂਸ਼ੀ ਸ਼ੁਕਲਾ ਨੇ 2 ਵਿਕਟਾਂ, ਪਰੂਣਿਕਾ ਸਿਸੋਦੀਆ ਨੇ 2 ਵਿਕਟਾਂ ਅਤੇ ਸ਼ਬਨਕ ਸ਼ਕੀਲ ਨੇ 1 ਵਿਕਟ ਆਪਣੇ ਨਾਂ ਕੀਤਾ।


ਭਾਰਤ ਨੇ ਬੱਲੇਬਾਜ਼ੀ 'ਚ ਵੀ ਕੀਤਾ ਕਮਾਲ 

ਭਾਰਤੀ ਟੀਮ ਨੇ ਬੱਲੇਬਾਜ਼ੀ ਦੌਰਾਨ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 11.2 ਓਵਰਾਂ ਵਿੱਚ 83 ਦੌੜਾਂ ਦਾ ਆਸਾਨ ਟੀਚਾ ਹਾਸਲ ਕਰ ਲਿਆ। ਟੀਮ ਇੰਡੀਆ ਲਈ ਓਪਨਿੰਗ ਕਰਨ ਆਈ ਤ੍ਰਿਸ਼ਾ ਅਤੇ ਕਮਲਿਨੀ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਪਹਿਲਾ ਝਟਕਾ ਜੀ ਕਮਲਿਨੀ ਦੇ ਰੂਪ ਵਿੱਚ ਲੱਗਾ ਜੋ 8 ਦੌੜਾਂ ਬਣਾ ਕੇ ਆਊਟ ਹੋ ਗਈ। ਗੇਂਦਬਾਜ਼ੀ ਤੋਂ ਬਾਅਦ ਤ੍ਰਿਸ਼ਾ ਨੇ ਬੱਲੇਬਾਜ਼ੀ ‘ਚ ਵੀ ਕਮਾਲ ਕੀਤਾ। ਉਸਨੇ 33 ਗੇਂਦਾਂ ‘ਤੇ 44 ਦੌੜਾਂ ਦੀ ਪਾਰੀ ਖੇਡੀ। ਸਾਨਿਕਾ ਚਾਲਕੇ ਨੇ ਸਹਿਯੋਗ ਦਿੱਤਾ। ਜਿਸ ਨੇ 22 ਗੇਂਦਾਂ ‘ਚ 26 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ