Women’s T20 World Cup 2024: ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਖਿਡਾਰੀਆਂ ਦੀ ਚਮਕੀ ਕਿਸਮਤ 

Women’s T20 World Cup 2024, BCCI Announced Team India: ਬੀਸੀਸੀਆਈ ਨੇ ਮਹਿਲਾ ਟੀ-20 ਵਿਸ਼ਵ ਕੱਪ 2024 ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਇਸ ਟੂਰਨਾਮੈਂਟ ਵਿੱਚ ਕੁੱਲ 10 ਟੀਮਾਂ ਭਾਗ ਲੈ ਰਹੀਆਂ ਹਨ। ਜਿਨ੍ਹਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਇਸ ਦਾ ਆਯੋਜਨ ਯੂਏਈ ਦੇ 2 ਮੈਦਾਨਾਂ 'ਤੇ ਕੀਤਾ ਜਾ ਰਿਹਾ ਹੈ।

Share:

Women’s T20 World Cup 2024, BCCI Announced Team India: ਬੀਸੀਸੀਆਈ ਨੇ ਯੂਏਈ ਵਿੱਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ 2025 ਲਈ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਕੁੱਲ 15 ਖਿਡਾਰੀਆਂ ਨੂੰ ਥਾਂ ਦਿੱਤੀ ਗਈ ਹੈ। ਹਰਮਨਪ੍ਰੀਤ ਕੌਰ ਕਪਤਾਨ ਹੋਵੇਗੀ, ਜਦਕਿ ਉਪ ਕਪਤਾਨੀ ਮੰਧਾਨਾ ਦੇ ਹੱਥ ਹੋਵੇਗੀ। ਟੀਮ ਵਿੱਚ ਸ਼ਾਮਲ ਨੌਜਵਾਨ ਖਿਡਾਰੀਆਂ ਦੀ ਕਿਸਮਤ ਵੀ ਚਮਕੀ ਹੈ। ਆਈਸੀਸੀ ਨੇ ਟੀ-20 ਵਿਸ਼ਵ ਕੱਪ 2025 ਲਈ ਇੱਕ ਦਿਨ ਪਹਿਲਾਂ ਯਾਨੀ 26 ਅਗਸਤ ਨੂੰ ਨਵਾਂ ਸ਼ਡਿਊਲ ਜਾਰੀ ਕੀਤਾ ਸੀ, ਜਿਸ ਤਹਿਤ ਇਹ ਮੈਗਾ ਟੂਰਨਾਮੈਂਟ 4 ਅਕਤੂਬਰ ਤੋਂ ਸ਼ੁਰੂ ਹੋਣਾ ਹੈ।

ਦਰਅਸਲ, ਇਸ ਵਾਰ ਮਹਿਲਾ ਟੀ-20 ਵਿਸ਼ਵ ਕੱਪ 2024 ਬੰਗਲਾਦੇਸ਼ ਵਿੱਚ ਹੋਣਾ ਸੀ, ਪਰ ਉੱਥੇ ਭੜਕੀ ਹਿੰਸਾ ਕਾਰਨ ਆਈਸੀਸੀ ਨੇ ਸਥਾਨ ਬਦਲ ਕੇ ਯੂਏਈ ਕਰ ਦਿੱਤਾ ਹੈ। ਟੀਮ ਇੰਡੀਆ ਆਪਣਾ ਪਹਿਲਾ ਮੈਚ 4 ਅਕਤੂਬਰ ਨੂੰ ਨਿਊਜ਼ੀਲੈਂਡ ਖਿਲਾਫ ਖੇਡੇਗੀ।

ਮਹਿਲਾ ਟੀ 20 ਵਿਸ਼ਵ ਕੱਪ 2024 ਦੀ ਟੀਮ ਇੰਡੀਆ ਦੈ ਸ਼ੈਡਿਊਲ 

  1. ਭਾਰਤ ਬਨਾਮ ਨਿਊਜ਼ੀਲੈਂਡ - 4 ਅਕਤੂਬਰ, ਦੁਬਈ
  2. ਭਾਰਤ ਬਨਾਮ ਪਾਕਿਸਤਾਨ- 6 ਅਕਤੂਬਰ, ਦੁਬਈ
  3. ਭਾਰਤ ਬਨਾਮ ਸ਼੍ਰੀਲੰਕਾ - 9 ਅਕਤੂਬਰ, ਦੁਬਈ
  4. ਭਾਰਤ ਬਨਾਮ ਆਸਟ੍ਰੇਲੀਆ – 12 ਅਕਤੂਬਰ – ਸ਼ਾਰਜਾਹ
  5. ਟੀ-20 ਵਿਸ਼ਵ ਕੱਪ 2025 ਲਈ ਭਾਰਤੀ ਮਹਿਲਾ ਟੀਮ ਇਸ ਤਰ੍ਹਾਂ ਹੈ

ਹਰਮਨਪ੍ਰੀਤ ਕੌਰ (ਕਪਤਾਨ) ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼, ਯਸਤਿਕਾ ਭਾਟੀਆ, ਪੂਜਾ ਵਸਤਰਕਾਰ, ਏ. ਰੈਡੀ, ਰੇਣੁਕਾ ਸਿੰਘ ਠਾਕੁਰ, ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ ਅਤੇ ਐੱਸ ਸੰਜੀਵਨ ਨੂੰ ਸ਼ਾਮਿਲ ਕੀਤਾ ਗਿਆ ਹੈ, ਜਦਕਿ ਰਿਜਰਵ ਖਿਡਾਰੀਆਂ ਵਿੱਚ ਉਮਾ ਛੇਤਰੀ, ਤਨੁਜਾ ਕੰਵਰ, ਅਤੇ ਸਾਇਮਾ ਠਾਕੁਰ ਨੂੰ ਰੱਖਿਆ ਗਿਆ। 

ਇਹ ਵੀ ਪੜ੍ਹੋ

Tags :