Women's Premier League 2024 : ਹੀਥਰ ਨਾਈਟ ਨੇ ਐਨ ਮੌਕੇ ਖਿੱਚਿਆ ਹੱਥ

ਦਰਅਸਲ, ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਮਾਰਚ-ਅਪ੍ਰੈਲ ਵਿੱਚ ਨਿਊਜ਼ੀਲੈਂਡ ਦਾ ਦੌਰਾ ਕਰਨ ਜਾ ਰਹੀ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਕਥਿਤ ਤੌਰ 'ਤੇ ਖਿਡਾਰੀਆਂ ਨੂੰ ਰਾਸ਼ਟਰੀ ਕਰਤੱਵਾਂ ਅਤੇ ਡਬਲਯੂਪੀਐਲ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਸੀ।

Share:

ਹਾਈਲਾਈਟਸ

  • ਨਾਦਿਨ ਨੇ 2018 ਵਿੱਚ ਦੱਖਣੀ ਅਫਰੀਕਾ ਲਈ ਆਪਣੀ ਸ਼ੁਰੂਆਤ ਕੀਤੀ ਸੀ

Royal Challengers Bangalore: ਹੁਣ ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੇ ਮਹਿਲਾ ਪ੍ਰੀਮੀਅਰ ਲੀਗ 2024 ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਸਦੇ ਚੱਲਦਿਆਂ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਨਾਈਟ ਦੀ ਜਗ੍ਹਾ ਦੱਖਣੀ ਅਫਰੀਕਾ ਦੀ ਸਟਾਰ ਖਿਡਾਰੀ ਨਾਦਿਨ ਡੀ ਕਲਰਕ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਦਰਅਸਲ, ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਮਾਰਚ-ਅਪ੍ਰੈਲ ਵਿੱਚ ਨਿਊਜ਼ੀਲੈਂਡ ਦਾ ਦੌਰਾ ਕਰਨ ਜਾ ਰਹੀ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਕਥਿਤ ਤੌਰ 'ਤੇ ਖਿਡਾਰੀਆਂ ਨੂੰ ਰਾਸ਼ਟਰੀ ਕਰਤੱਵਾਂ ਅਤੇ ਡਬਲਯੂਪੀਐਲ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਿਹਾ ਸੀ।

ਬੱਲੇ ਨਾਲ ਪ੍ਰਦਰਸ਼ਨ ਨਹੀਂ ਰਿਹਾ ਸੀ ਚੰਗਾ 

ਅਨੁਭਵੀ ਆਲਰਾਊਂਡਰ ਹੀਥਰ ਨਾਈਟ ਡਬਲਯੂਪੀਐੱਲ 2023 'ਚ ਬੱਲੇ ਨਾਲ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ, ਪਰ ਉਸਨੇ ਗੇਂਦ ਨਾਲ ਪ੍ਰਭਾਵਿਤ ਕੀਤਾ ਸੀ। ਉਸ ਨੇ ਬੈਂਗਲੁਰੂ-ਅਧਾਰਤ ਫਰੈਂਚਾਈਜ਼ੀ ਲਈ ਸਾਰੀਆਂ ਅੱਠ ਪਾਰੀਆਂ ਵਿੱਚ ਖੇਡਦੇ ਹੋਏ 140.62 ਦੀ ਸਟ੍ਰਾਈਕ ਰੇਟ ਨਾਲ 135 ਦੌੜਾਂ ਬਣਾਈਆਂ ਅਤੇ ਚਾਰ ਪਾਰੀਆਂ ਵਿੱਚ 4 ਵਿਕਟਾਂ ਲਈਆਂ ਸਨ। ਇਸ ਦੇ ਨਾਲ ਹੀ 24 ਸਾਲਾ ਤੇਜ਼ ਹਰਫਨਮੌਲਾ ਨਾਦਿਨ ਪਿਛਲੇ ਮਹੀਨੇ ਹੋਈ ਡਬਲਯੂਪੀਐੱਲ ਨਿਲਾਮੀ 'ਚ ਅਣਵਿਕੀ ਰਹੀ ਸੀ। ਨਾਦਿਨ ਨੇ 2018 ਵਿੱਚ ਦੱਖਣੀ ਅਫਰੀਕਾ ਲਈ ਆਪਣੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਸਨੇ 46 ਟੀ-20 ਮੈਚਾਂ ਵਿੱਚ ਹਿੱਸਾ ਲਿਆ ਹੈ। ਵਰਤਮਾਨ ਵਿੱਚ, ਉਹ ਆਸਟਰੇਲੀਆ ਵਿੱਚ ਚੱਲ ਰਹੇ ਬਹੁ-ਪੱਖੀ ਦੌਰੇ ਵਾਲੀ ਟੀਮ ਦਾ ਵੀ ਹਿੱਸਾ ਹੈ।

ਇਹ ਰਹੇਗੀ ਟੀਮ

ਟੀਮ ਵਿੱਚ ਸਮ੍ਰਿਤੀ ਮੰਧਾਨਾ ਕਪਤਾਨ ਰਹੇਗੀ। ਇਸਦੇ ਅਲਾਵਾ ਸੋਫੀ ਡਿਵਾਈਨ, ਐਲੀਜ਼ ਪੇਰੀ, ਇੰਦਰਾਣੀ ਰਾਏ, ਕਨਿਕਾ ਆਹੂਜਾ, ਆਸ਼ਾ ਸ਼ੋਭਨਾ, ਦਿਸ਼ਾ ਕੈਸੈਟ, ਰੇਣੁਕਾ ਸਿੰਘ, ਰਿਚਾ ਘੋਸ਼, ਸ਼੍ਰੇਅੰਕਾ ਪਾਟਿਲ, ਜਾਰਜੀਆ ਵਾਰੇਹਮ, ਕੇਟ ਕਰਾਸ, ਏਕਤਾ ਬਿਸ਼ਟ, ਸ਼ੁਭਾ ਸਤੀਸ਼, ਐਸ ਮੇਘਨਾ, ਸਿਮਰਨ ਬਾ , ਸੋਫੀ ਮੋਲੀਨੇਕਸ ਅਤੇ ਨਾਦਿਨ ਡੀ ਕਲਰਕ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ