ਅਸ਼ਵਿਨ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਸਬੰਧੀ ਦਰਦ ਬਿਆਨ ਕੀਤਾ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਾਰਿਆਂ ਨੂੰ ਹੁਣ ਪੰਦਰਾਂ ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਜ਼ਖ਼ਮ ਅਜੇ ਵੀ ਤਾਜ਼ਾ ਹਨ, ਖਾਸ ਤੌਰ ‘ਤੇ ਰਵੀਚੰਦਰਨ ਅਸ਼ਵਿਨ ਦੇ ਜਿਸ ਨੂੰ ਪਹਿਲਾਂ ਟੀਮ ਪ੍ਰਬੰਧਨ ਦੁਆਰਾ ਪਲੇਇੰਗ ਇਲੈਵਨ ਲਈ ਨਜ਼ਰਅੰਦਾਜ਼ ਕੀਤਾ ਗਿਆ ਅਤੇ ਬਾਅਦ ਵਿੱਚ ਆਸਟ੍ਰੇਲੀਆ ਦੇ ਚੈਂਪੀਅਨ ਬਣ ਕੇ ਉਭਰਦੇ ਹੋਏ ਆਪਣੀ ਟੀਮ ਨੂੰ […]

Share:

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਾਰਿਆਂ ਨੂੰ ਹੁਣ ਪੰਦਰਾਂ ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਜ਼ਖ਼ਮ ਅਜੇ ਵੀ ਤਾਜ਼ਾ ਹਨ, ਖਾਸ ਤੌਰ ‘ਤੇ ਰਵੀਚੰਦਰਨ ਅਸ਼ਵਿਨ ਦੇ ਜਿਸ ਨੂੰ ਪਹਿਲਾਂ ਟੀਮ ਪ੍ਰਬੰਧਨ ਦੁਆਰਾ ਪਲੇਇੰਗ ਇਲੈਵਨ ਲਈ ਨਜ਼ਰਅੰਦਾਜ਼ ਕੀਤਾ ਗਿਆ ਅਤੇ ਬਾਅਦ ਵਿੱਚ ਆਸਟ੍ਰੇਲੀਆ ਦੇ ਚੈਂਪੀਅਨ ਬਣ ਕੇ ਉਭਰਦੇ ਹੋਏ ਆਪਣੀ ਟੀਮ ਨੂੰ 209 ਦੌੜਾਂ ਦੇ ਵੱਡੇ ਫਰਕ ਨਾਲ ਹਾਰਦਾ ਦੇਖਣਾ ਪਿਆ। ਇਸ ਹਾਰ ਨੇ ਇੱਕ ਹੋਰ ਆਈਸੀਸੀ ਟਰਾਫੀ ਲਈ ਭਾਰਤ ਦੀ ਉਡੀਕ ਨੂੰ ਲੰਮੇਰਾ ਕਰ ਦਿੱਤਾ ਕਿਉਂਕਿ ਟੀਮ ਨੂੰ ਡਬਲਿਊਟੀਸੀ ਫਾਈਨਲ ਵਿੱਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਇੰਟਰਵਿਊ ਵਿੱਚ ਅਸ਼ਵਿਨ ਦੇ ਵਾਇਰਲ ਖੁਲਾਸੇ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਅਜੇ ਵੀ ਭਾਰਤ ਦੀ ਕਿਸਮਤ ਨੂੰ ਲੈ ਕੇ ਗੁੱਸੇ ਅਤੇ ਦੋਸ਼ਾਂ ਦੀ ਭਰਮਾਰ ਹੈ ਜਿਸ ਵਿੱਚ ਅਨੁਭਵੀ ਭਾਰਤੀ ਖਿਡਾਰੀ ਨੇ ਸ਼ਾਇਦ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਆਪਣੇ ਇੱਕ ਆਖਰੀ ਸੰਦੇਸ਼ ਵਿੱਚ ਐਮ.ਐਸ. ਧੋਨੀ ਦਾ ਜਿਕਰ ਕੀਤਾ।

ਅਸ਼ਵਿਨ ਪਿਛਲੇ ਦੋਨੋ ਡਬਲਯੂਟੀਸੀ ਫਾਈਨਲ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਸ ਨੇ ਹਾਲ ਹੀ ਵਿੱਚ ਸਮਾਪਤ ਹੋਏ ਐਡੀਸ਼ਨ ਵਿੱਚ 61 ਵਿਕਟਾਂ ਲਈਆਂ ਜਿਸ ਤਹਿਤ ਉਸਨੇ ਗੇਂਦਬਾਜ਼ਾਂ ਵਿੱਚ ਆਈਸੀਸੀ ਟੈਸਟ ਰੈਂਕਿੰਗ ਵਿੱਚ ਨੰਬਰ 1 ਸਥਾਨ ਹਾਸਲ ਕਰਨ ਦਾ ਦਾਅਵਾ ਕੀਤਾ ਸੀ। ਅਸਲ ਵਿੱਚ ਸਾਰੇ ਪਾਸੇ ਚੱਲ ਰਹੀ ਇਸ ਬਹਿਸ ਦਾ ਕਾਰਨ ਭਾਰਤ ਦੁਆਰਾ ਫਾਈਨਲ ਵਿੱਚ ਅਸ਼ਵਿਨ ਨੂੰ ਖਿਡਾਉਣ ਦੀ ਬਜਾਏ ਇੱਕ ਵਾਧੂ ਤੇਜ਼ ਗੇਂਦਬਾਜ਼ ’ਤੇ ਲਗਾਇਆ ਗਿਆ ਦਾਅ ਸੀ ਜੋ ਉਲਟਾ ਪਿਆ।

ਆਪਣੇ ਯੂਟਿਊਬ ਸ਼ੋਅ ‘ਤੇ ਬੋਲਦੇ ਹੋਏ, ਅਸ਼ਵਿਨ ਨੇ ਪੈਟ ਕਮਿੰਸ ਦੀ ਅਗਵਾਈ ਵਾਲੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਟੀਮ ਫਾਈਨਲ ਜਿੱਤਣ ਦੀ ਪੂਰੀ ਤਰ੍ਹਾਂ ਹੱਕਦਾਰ ਸੀ।

ਅਸ਼ਵਿਨ ਨੇ ਫਿਰ ਸੋਸ਼ਲ ਮੀਡੀਆ ਪ੍ਰਤੀਕਿਰਿਆਵਾਂ ਬਾਰੇ ਗੱਲ ਕੀਤੀ ਜੋਕਿ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰਨ ਦਾ ਇੱਕ ਹੋਰ ਮੌਕਾ ਗੁਆਉਣ ਬਾਰੇ ਜਾਹਿਰ ਕੀਤੀਆਂ ਚਿੰਤਾਵਾਂ ਬਾਰੇ ਸੀ, ਜਿੱਥੇ ਲੋਕਾਂ ਨੇ ਜ਼ਿਆਦਾਤਰ ਧੋਨੀ ਦੀਆਂ ਪੋਸਟਾਂ ਪਾਈਆਂ ਸਨ, ਜਿਸ ਨੇ ਭਾਰਤ ਨੂੰ ਤਿੰਨ ਆਈਸੀਸੀ ਟਰਾਫੀਆਂ ਜਿੱਤਵਾਈਆਂ ਸਨ। 36 ਸਾਲਾ ਖਿਡਾਰੀ ਨੇ ਦੱਸਿਆ ਕਿ ਧੋਨੀ ਦੀ ਸਫਲਤਾ ਦਾ ਕਾਰਨ ਉਸ ਦੁਆਰਾ ਚੁਣੀ ਗਈ ਟੀਮ ਦੇ ਖਿਡਾਰੀਆਂ ਨੂੰ ਸੁਰੱਖਿਆ ਭਾਵਨਾ ਪ੍ਰਦਾਨ ਕਰਨਾ ਸੀ। ਉਸ ਨੇ ਇਸਨੂੰ ਬਹੁਤ ਸਰਲ ਰੱਖਿਆ। ਉਸਦੇ ਸਮੇਂ ਜਦ ਮੈਂ ਵੀ ਖੇਡਿਆ ਕਰਦਾ ਸੀ, ਉਹ 15 ਦੀ ਟੀਮ ਚੁਣਦਾ ਅਤੇ 15 ਦੀ ਉਹੀ ਟੀਮ ਵਿਚੋਂ ਖੇਡਣ ਵਾਲੇ ਗਿਆਰਾਂ ਖਿਡਾਰੀ ਸਾਰਾ ਸਾਲ ਖੇਡਦੇ। ਸੁਰੱਖਿਆ ਦੀ ਇਹ ਭਾਵਨਾ ਇੱਕ ਖਿਡਾਰੀ ਲਈ ਬਹੁਤ ਜਰੂਰੀ ਹੈ।