ਰਹਾਣੇ ਨੇ ਜਵਾਬ ਦਿੰਦੇ ਕਿਹਾ ਕਿ ਮੈਂ ਅਜੇ ਬਹੁਤ ਖੇਡਣਾ ਹੈ

ਅਜਿੰਕਿਆ ਰਹਾਣੇ ਪਿਛਲੇ ਮਹੀਨੇ 35 ਸਾਲ ਦੇ ਹੋ ਗਏ ਹਨ। ਬਹੁਤ ਸਾਰੇ ਮੰਨਦੇ ਸਨ ਕਿ ਇੱਕ ਅੰਤਰਰਾਸ਼ਟਰੀ ਕ੍ਰਿਕਟਰ ਦੇ ਰੂਪ ਵਿੱਚ ਉਸਦੇ ਦਿਨ ਖਤਮ ਹੋ ਗਏ ਹਨ। ਆਈਪੀਐਲ ਵਿੱਚ ਪਿਛਲੇ ਕੁਝ ਸੀਜ਼ਨਾਂ ਵਿੱਚ ਉਸਦੇ ਪ੍ਰਦਰਸ਼ਨ ਨੇ ਲੀਗ ਵਿੱਚ ਉਸਦੇ ਭਵਿੱਖ ਬਾਰੇ ਪ੍ਰਸ਼ਨ ਚਿੰਨ੍ਹ ਵੀ ਲਗਾ ਦਿੱਤਾ ਸੀ। ਪਰ ਉਸ ਨੇ ਆਪਣੇ ਬੱਲੇ ਨਾਲ ਸਾਰੇ ਸਵਾਲਾਂ […]

Share:

ਅਜਿੰਕਿਆ ਰਹਾਣੇ ਪਿਛਲੇ ਮਹੀਨੇ 35 ਸਾਲ ਦੇ ਹੋ ਗਏ ਹਨ। ਬਹੁਤ ਸਾਰੇ ਮੰਨਦੇ ਸਨ ਕਿ ਇੱਕ ਅੰਤਰਰਾਸ਼ਟਰੀ ਕ੍ਰਿਕਟਰ ਦੇ ਰੂਪ ਵਿੱਚ ਉਸਦੇ ਦਿਨ ਖਤਮ ਹੋ ਗਏ ਹਨ। ਆਈਪੀਐਲ ਵਿੱਚ ਪਿਛਲੇ ਕੁਝ ਸੀਜ਼ਨਾਂ ਵਿੱਚ ਉਸਦੇ ਪ੍ਰਦਰਸ਼ਨ ਨੇ ਲੀਗ ਵਿੱਚ ਉਸਦੇ ਭਵਿੱਖ ਬਾਰੇ ਪ੍ਰਸ਼ਨ ਚਿੰਨ੍ਹ ਵੀ ਲਗਾ ਦਿੱਤਾ ਸੀ। ਪਰ ਉਸ ਨੇ ਆਪਣੇ ਬੱਲੇ ਨਾਲ ਸਾਰੇ ਸਵਾਲਾਂ ਦੇ ਜਵਾਬ ਦੇਕੇ ਸ਼ੱਕੀਆਂ ਨੂੰ ਚੁੱਪ ਕਰਵਾਇਆ ਹੈ।

ਆਪਣੇ 15 ਸਾਲਾਂ ਦੇ ਲੰਬੇ ਆਈਪੀਐਲ ਕਰੀਅਰ ਵਿੱਚ, ਰਹਾਣੇ ਨੇ ਇਸ ਸੀਜ਼ਨ ਵਿੱਚ ਸੀਐਸਕੇ ਲਈ ਖੁੱਲ ਕੇ ਬੱਲੇਬਾਜ਼ੀ ਕੀਤੀ ਜਿਸ ਸਦਕਾ ਉਸਦਾ 172.49 ਦਾ ਸਟ੍ਰਾਈਕ ਰੇਟ ਆਈਪੀਐਲ ਕਰੀਅਰ ਵਿੱਚ ਸਭ ਤੋਂ ਵਧੀਆ ਰਿਹਾ। ਰਹਾਣੇ ਦਾ ਮੁੰਬਈ ਲਈ ਵੀ ਘਰੇਲੂ ਸੀਜ਼ਨ ਕਾਫੀ ਚੰਗਾ ਰਿਹਾ ਪਰ ਆਈਪੀਐਲ ਵਿੱਚ ਉਸ ਦੇ ਕਾਰਨਾਮੇ ਅਤੇ ਮੁੱਖ ਖਿਡਾਰੀਆਂ ਵਜੋਂ ਕੇਐਲ ਰਾਹੁਲ ਅਤੇ ਸ਼੍ਰੇਅਸ ਅਈਅਰ ਦੀਆਂ ਸੱਟਾਂ ਨੇ ਇੱਕ ਸਾਲ ਤੋਂ ਵੱਧ ਦੇ ਵਕਫ਼ੇ ਤੋਂ ਬਾਅਦ ਭਾਰਤੀ ਟੀਮ ਵਿੱਚ ਵਾਪਸੀ ਕਰਵਾਈ ਹੈ। ਉਸਨੂੰ ਡਬਲਯੂਟੀਸੀ ਫਾਈਨਲ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਭਾਵੇਂ ਭਾਰਤ ਡਬਲਯੂਟੀਸੀ ਫਾਈਨਲ ਵਿੱਚ ਆਸਟਰੇਲੀਆ ਤੋਂ ਹਾਰ ਗਿਆ ਸੀ, ਪਰ ਰਹਾਣੇ ਭਾਰਤ ਲਈ ਵਧੀਆ ਖੇਡਿਆ। ਪਹਿਲੀ ਪਾਰੀ ‘ਚ ਉਸ ਦੀ 89 ਦੌੜਾਂ ਦੀ ਪਰੀ ਇਸ ਗੱਲ ਦਾ ਸਬੂਤ ਸੀ ਕਿ ਉਹ ਅਜੇ ਹੋਰ ਖੇਡ ਸਕਦਾ ਹੈ।

35 ਸਾਲ ਦੀ ਉਮਰ ਵਿੱਚ ਰਹਾਣੇ ਵੈਸਟਇੰਡੀਜ਼ ਦੌਰੇ ਲਈ ਟੈਸਟ ਕ੍ਰਿਕਟ ਵਿੱਚ ਭਾਰਤ ਦੇ ਉਪ-ਕਪਤਾਨ ਵਜੋਂ ਮੁੜ ਵਾਪਸ ਆ ਗਿਆ ਹੈ। ਰਹਾਣੇ ਨੇ ਆਪਣੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਉਮਰ ਵਿਚ ਤੋਂ ਤੁਹਾਡਾ ਕੀ ਮਤਲਬ ਹੈ? ਮੈਂ ਅਜੇ ਜਵਾਨ ਹਾਂ। ਮੇਰੇ ਅੰਦਰ ਅਜੇ ਵੀ ਕਾਫੀ ਕ੍ਰਿਕਟ ਬਾਕੀ ਹੈ। ਉਸਨੇ ਕਿਹਾ ਕਿ ਚੇਤੇਸ਼ਵਰ ਪੁਜਾਰਾ ਨੂੰ ਟੈਸਟ ਟੀਮ ਤੋਂ ਬਾਹਰ ਕੀਤੇ ਜਾਣ ਨਾਲ ਭਾਰਤ ਨੂੰ ਲੰਬੇ ਸਮੇਂ ਬਾਅਦ ਨਵਾਂ ਨੰਬਰ 3 ਮਿਲਣਾ ਤੈਅ ਹੈ। ਦਾਅਵੇਦਾਰ ਦੇ ਤੌਰ ’ਤੇ ਰੁਤੁਰਾਜ ਗਾਇਕਵਾੜ ਅਤੇ ਯਸ਼ਸਵੀ ਜੈਸਵਾਲ ਹਨ।

ਰਹਾਣੇ ਨੇ ਕਿਹਾ ਕਿ ਜੋ ਵੀ ਪੁਜਾਰਾ ਦੇ ਸਥਾਨ ’ਤੇ ਖੇਡੇਗਾ ਉਸ ਲਈ ਬਹੁਤ ਵਧੀਆ ਮੌਕਾ ਹੈ। ਮੈਂ ਜੈਸਵਾਲ ਲਈ ਸੱਚਮੁੱਚ ਖੁਸ਼ ਹਾਂ। ਉਸਨੇ ਮੁੰਬਈ ਅਤੇ ਆਈਪੀਐਲ ਲਈ ਚੰਗਾ ਪ੍ਰਦਰਸ਼ਨ ਕੀਤਾ। ਉਸਨੇ ਦਲੀਪ ਟਰਾਫੀ ਵਿੱਚ ਬਹੁਤ ਦੌੜਾਂ ਬਣਾਈਆਂ। ਉਸਦੇ ਨੰਬਰ ਬਹੁਤ ਚੰਗੇ ਹਨ। ਉਸਨੂੰ ਉਸੇ ਤਰ੍ਹਾਂ ਬੱਲੇਬਾਜ਼ੀ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਉਹ ਬੱਲੇਬਾਜ਼ੀ ਕਰਦਾ ਹੈ। ਵੈਸਟਇੰਡੀਜ਼ ਭਾਵੇਂ ਹੀ ਆਈਸੀਸੀ ਵਿਸ਼ਵ ਕੱਪ 2023 ਲਈ ਕੁਆਲੀਫਾਈ ਨਹੀਂ ਕਰ ਸਕਿਆ ਹੋਵੇ ਪਰ ਰਹਾਣੇ ਆਪਣੇ ਘਰੇਲੂ ਹਾਲਾਤ ਵਿੱਚ ਉਨ੍ਹਾਂ ਨੂੰ ਹਲਕੇ ਵਿੱਚ ਲੈਣ ਲਈ ਤਿਆਰ ਨਹੀਂ ਹੈ।