ਹੱਕਾਂ ਲਈ ਲੜਦੇ ਨੌਜਵਾਨਾਂ ਨੂੰ ਦੇਖ ਕੇ ਚੰਗਾ ਲੱਗਾ: ਵਿਨੇਸ਼, ਬਜਰੰਗ

ਏਸ਼ੀਆਈ ਖੇਡਾਂ ਦੇ ਟਰਾਇਲ ਤੋਂ ਛੋਟ ਨੂੰ ਸਵੀਕਾਰ ਕਰਨ ‘ਤੇ, ਕੁਸ਼ਤੀ ਭਾਈਚਾਰੇ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਗੱਲ ਤੋਂ ਦੁਖੀ ਹਨ ਕਿ ਜੂਨੀਅਰ ਪਹਿਲਵਾਨਾਂ ਨੇ ਉਨ੍ਹਾਂ ਨੂੰ ਕੋਰਟ ‘ਚ ਘਸੀਟਿਆ ਪਰ ਨਾਲ ਹੀ ਉਹ ਜੂਨੀਅਰ ਪਹਿਲਵਾਨਾਂ ਨੂੰ ਆਪਣੇ ਹੱਕਾਂ ਲਈ ਲੜਦੇ ਦੇਖ […]

Share:

ਏਸ਼ੀਆਈ ਖੇਡਾਂ ਦੇ ਟਰਾਇਲ ਤੋਂ ਛੋਟ ਨੂੰ ਸਵੀਕਾਰ ਕਰਨ ‘ਤੇ, ਕੁਸ਼ਤੀ ਭਾਈਚਾਰੇ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਗੱਲ ਤੋਂ ਦੁਖੀ ਹਨ ਕਿ ਜੂਨੀਅਰ ਪਹਿਲਵਾਨਾਂ ਨੇ ਉਨ੍ਹਾਂ ਨੂੰ ਕੋਰਟ ‘ਚ ਘਸੀਟਿਆ ਪਰ ਨਾਲ ਹੀ ਉਹ ਜੂਨੀਅਰ ਪਹਿਲਵਾਨਾਂ ਨੂੰ ਆਪਣੇ ਹੱਕਾਂ ਲਈ ਲੜਦੇ ਦੇਖ ਕੇ ਬਹੁਤ ਖੁਸ਼ ਹਨ। ਆਈਓਏ ਐਡ-ਹਾਕ ਪੈਨਲ ਨੇ ਹਾਂਗਜ਼ੂ ਖੇਡਾਂ ਲਈ ਸਾਰੀਆਂ 18 ਸ਼੍ਰੇਣੀਆਂ ਵਿੱਚ ਟਰਾਇਲ ਕਰਵਾਏ ਪਰ ਬਜਰੰਗ (65 ਕਿਲੋਗ੍ਰਾਮ) ਅਤੇ ਵਿਨੇਸ਼ (53 ਕਿਲੋਗ੍ਰਾਮ) ਨੂੰ ਸਿੱਧੀ ਐਂਟਰੀ ਦੇਣ ਦਾ ਫੈਸਲਾ ਕੀਤਾ, ਜਿਸ ਨਾਲ ਕੁਸ਼ਤੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਨਾਰਾਜ਼ ਹੋ ਗਏ।

ਜੂਨੀਅਰ ਪਹਿਲਵਾਨ, ਅੰਤਮ ਪੰਘਾਲ ਅਤੇ ਸੁਜੀਤ ਕਾਲਕਲ ਨੇ ਦਿੱਲੀ ਹਾਈ ਕੋਰਟ ਵਿੱਚ ਅਪੀਲ ਕੀਤੀ ਕਿ ਛੋਟ ਨੂੰ ਰੱਦ ਕੀਤਾ ਜਾਵੇ, ਪਰ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ। ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ, ਜੋ ਸਿਖਲਾਈ ਲਈ ਵਿਦੇਸ਼ਾਂ ‘ਚ ਹਨ, ਦੋਸ਼ਾਂ ਅਤੇ ਹਾਲੀਆ ਘਟਨਾਕ੍ਰਮ ਦਾ ਜਵਾਬ ਦੇਣ ਲਈ ਸੋਸ਼ਲ ਮੀਡੀਆ ‘ਤੇ ਲਾਈਵ ਆਏ। ਵਿਨੇਸ਼ ਨੇ ਕਿਹਾ ਕਿ ਅਸੀਂ ਟਰਾਇਲ ਦੇ ਵਿਰੁੱਧ ਨਹੀਂ ਹਾਂ। ਉਹ ਆਪਣੇ ਹੱਕ ਲਈ ਲੜ ਰਹੇ ਹਨ ਅਤੇ ਅਸੀਂ ਆਪਣੇ ਹੱਕ ਲਈ ਲੜ ਰਹੇ ਹਾਂ। ਉਹ ਬਹੁਤ ਛੋਟੀ ਹੈ, ਉਹ ਨਹੀਂ ਸਮਝ ਸਕਦੀ ਪਰ ਅਸੀਂ ਗਲਤ ਨਹੀਂ ਹਾਂ। ਅਸੀਂ ਸਿਸਟਮ ਅਤੇ ਤਾਕਤਵਰਾਂ ਦੇ ਖਿਲਾਫ ਲੜੇ। ਇਹ ਸਭ ਕੁਝ ਬ੍ਰਿਜ ਭੂਸ਼ਣ ਦੁਆਰਾ ਕੀਤਾ ਗਿਆ ਸੀ। ਮੇਰਾ ਕੰਮ ਕੁਸ਼ਤੀ ਕਰਨਾ ਸੀ ਅਤੇ ਮੈਂ ਇਹ ਕੀਤਾ।

ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਨੇ ਕਿਹਾ ਕਿ ਜੇਕਰ ਉਸ ਨੂੰ ਠੱਗਿਆ ਮਹਿਸੂਸ ਹੋਇਆ ਤਾਂ ਉਸ ਨੂੰ ਉਸ ਸਮੇਂ ਹੀ ਕੋਰਟ ਜਾਣਾ ਚਾਹੀਦਾ ਸੀ। ਇਹ ਦੁਖਦਾਈ ਹੈ, ਪਰ ਮੈਨੂੰ ਖੁਸ਼ੀ ਹੈ ਕਿ ਬੱਚਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਉਹ ਹੁਣ ਹਿੰਮਤ ਜੁਟਾ ਰਹੇ ਹਨ। ਬਜਰੰਗ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਸੁਣਵਾਈ ਤੋਂ ਬਾਅਦ ਅਤੇ ਪਟੀਸ਼ਨ ‘ਤੇ ਦਿੱਲੀ ਹਾਈ ਕੋਰਟ ਦੇ ਆਦੇਸ਼ ਦੇ ਬਾਅਦ ਹੀ ਬੋਲਣਾ ਚਾਹੁੰਦੇ ਹਨ।

ਵਿਨੇਸ਼ ਨੇ ਕਿਹਾ ਕਿ ਅਸੀਂ ਕੁਸ਼ਤੀ ਨੂੰ 20 ਸਾਲ ਦਿੱਤੇ ਹਨ। ਜਦੋਂ ਅਸੀਂ ਆਪਣੇ ਕਰੀਅਰ ਦੇ ਸਿਖਰ ‘ਤੇ ਸੀ ਤਾਂ ਸਭ ਕੁਝ ਦਾਅ ‘ਤੇ ਲਗਾ ਦਿੱਤਾ। ਉਸਨੇ ਕਿਹਾ ਕਿ ਜਿਹੜੀ ਕੋਸ਼ਿਸ਼ ਉਨ੍ਹਾਂ ਟਰਾਇਲ ਲਈ ਕੀਤੀ ਹੈ, ਜੇ ਧਰਨੇ ‘ਤੇ ਕਰਦੇ ਤਾਂ ਬ੍ਰਿਜ ਭੂਸ਼ਣ ਅੱਜ ਬਾਹਰ ਨਾ ਹੁੰਦੇ ਅਤੇ ਅਸੀਂ ਸਾਰੇ ਕੁਸ਼ਤੀ ਕਰ ਰਹੇ ਹੁੰਦੇ। ਅਸੀਂ ਟਰਾਇਲ ਤੋਂ ਨਹੀਂ ਭੱਜੇ, ਅਸੀਂ ਸਿਰਫ ਸਿਖਲਾਈ ਲਈ ਥੋੜਾ ਹੋਰ ਸਮਾਂ ਚਾਹੁੰਦੇ ਸੀ। 

Tags :