ਸੀਜ਼ਨ ਦਾ ਆਖਰੀ ਮੈਚ ਸਮਝਕੇ ਕੱਲ੍ਹ ਦੀ ਗੇਮ ਖੇਡਾਂਗੇ: ਸੰਦੀਪ

ਰਾਜਸਥਾਨ ਰਾਇਲਸ ਅਜੇ ਵੀ ਪਲੇਅ-ਆਫ ਵਿੱਚ ਜਗ੍ਹਾ ਬਣਾਉਣ ਦੀ ਦੌੜ ਵਿੱਚ ਗਿਣਤੀਆਂ-ਮਿਣਤੀਆਂ ਸਹਾਰੇ ਜ਼ਿੰਦਾ ਹੈ ਪਰ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਪੰਜਾਬ ਕਿੰਗਜ਼ ਦੇ ਖਿਲਾਫ ਆਪਣੇ ਆਖ਼ਰੀ ਲੀਗ ਮੈਚ ਵਿੱਚ ਇਹ ਸੋਚ ਕੇ ਪ੍ਰਵੇਸ਼ ਕਰਨਗੇ ਕਿ ਇਹ ਇਸ ਆਈਪੀਐਲ ਸੀਜ਼ਨ ਦਾ ਆਖਰੀ ਮੈਚ ਹੋਵੇਗਾ। ਆਪਣੀ ਵਧੀਆ ਨੈੱਟ ਰਨ ਰੇਟ ਨੂੰ […]

Share:

ਰਾਜਸਥਾਨ ਰਾਇਲਸ ਅਜੇ ਵੀ ਪਲੇਅ-ਆਫ ਵਿੱਚ ਜਗ੍ਹਾ ਬਣਾਉਣ ਦੀ ਦੌੜ ਵਿੱਚ ਗਿਣਤੀਆਂ-ਮਿਣਤੀਆਂ ਸਹਾਰੇ ਜ਼ਿੰਦਾ ਹੈ ਪਰ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਪੰਜਾਬ ਕਿੰਗਜ਼ ਦੇ ਖਿਲਾਫ ਆਪਣੇ ਆਖ਼ਰੀ ਲੀਗ ਮੈਚ ਵਿੱਚ ਇਹ ਸੋਚ ਕੇ ਪ੍ਰਵੇਸ਼ ਕਰਨਗੇ ਕਿ ਇਹ ਇਸ ਆਈਪੀਐਲ ਸੀਜ਼ਨ ਦਾ ਆਖਰੀ ਮੈਚ ਹੋਵੇਗਾ। ਆਪਣੀ ਵਧੀਆ ਨੈੱਟ ਰਨ ਰੇਟ ਨੂੰ ਦੇਖਦੇ ਹੋਏ ਰਾਜਸਥਾਨ ਰਾਇਲਜ਼ ਸ਼ੁੱਕਰਵਾਰ ਦੇ ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਨਾਲੋਂ ਬਿਹਤਰ ਸਥਾਨ ‘ਤੇ ਹੈ ਪਰ ਦੋਵਾਂ ਨੂੰ ਸੀਜ਼ਨ ਦੇ ਉਤਰਾਅ-ਚੜ੍ਹਾਅ ਕਰਕੇ ਦੂਜੇ ਨਤੀਜਿਆਂ ‘ਤੇ ਵੀ ਨਿਰਭਰ ਹੋਣਾ ਪਵੇਗਾ।

ਰਾਜਸਥਾਨ ਰਾਇਲਜ਼ ਨੇ ਸਪੱਸ਼ਟ ਕਿਹਾ ਕਿ ਇਹ ਥੋੜ੍ਹਾ ਤਣਾਅਪੂਰਨ ਹੈ, ਹਰ ਟੀਮ ਪਲੇਆਫ ਲਈ ਕੁਆਲੀਫਾਈ ਕਰਨਾ ਚਾਹੁੰਦੀ ਹੈ ਅਤੇ ਸਾਨੂੰ ਇਹ ਇਸ ਸਾਲ ਮੁਸ਼ਕਲ ਲੱਗਿਆ। ਪਰ ਇਸ ਦੇ ਨਾਲ ਹੀ ਸਾਨੂੰ ਇੱਕ ਪੇਸ਼ੇਵਰਾਨਾ ਪ੍ਰਦਰਸ਼ਨ ਕਰਨਾ ਹੋਵੇਗਾ ਅਤੇ ਆਪਣੀ ਟੀਮ ਲਈ ਮੈਚ ਜਿੱਤਣੇ ਹੋਣਗੇ।

ਸੰਦੀਪ ਨੇ ਕਿਹਾ ਕਿ ਜੇਕਰ ਤੁਸੀਂ ਪਹਿਲਾਂ ਗੇਂਦਬਾਜ਼ੀ ਕਰ ਰਹੇ ਹੋ ਅਤੇ 15-16 ਦੌੜਾਂ ਦੇ ਦਿੰਦੇ ਹੋ ਤਾਂ ਕੋਈ ਇਸ ਬਾਰੇ ਸੋਚਦਾ ਤੱਕ ਵੀ ਨਹੀਂ ਹੈ ਪਰ ਜੇਕਰ ਤੁਸੀਂ ਦੂਜੀ ਪਾਰੀ ਦੀ ਗੇਂਦਬਾਜ਼ੀ ਕਰ ਰਹੇ ਹੋ ਅਤੇ ਤੁਹਾਨੂੰ 15-16 ਦੌੜਾਂ ਰੋਕਣੀਆਂ ਹਨ ਤਾਂ ਗੇਂਦਬਾਜ਼ ‘ਤੇ ਬਹੁਤ ਜ਼ਿਆਦਾ ਦਬਾਅ ਹੁੰਦਾ ਹੈ। ਇੱਕ ਗੇਂਦਬਾਜ਼ ਲਈ ਇਹ ਜ਼ਰੂਰੀ ਹੈ ਕਿ ਉਹ ਹਾਲਾਤਾਂ ਤੋਂ ਨਾ ਡਰੇ ਸਗੋਂ ਇਸ ਦੀ ਬਜਾਏ ਚੁਣੌਤੀ ਨੂੰ ਸਵੀਕਾਰ ਕਰੇ।

ਸੰਦੀਪ ਨੇ ਅੱਗੇ ਕਿਹਾ ਕਿ ਗੇਂਦਬਾਜ਼ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਆਪ ’ਤੇ ਸੰਜਮ ਰੱਖੇ, ਸਿਖਲਾਈ ਸੈਸ਼ਨਾਂ ਦੌਰਾਨ ਸਖ਼ਤ ਮਿਹਨਤ ਕਰੇ, ਆਪਣੀ ਕਾਬਲੀਅਤ ‘ਤੇ ਭਰੋਸਾ ਰੱਖੇ ਅਤੇ ਆਪਣੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੇ। ਕਿਸੇ ਦਿਨ ਤੁਸੀਂ ਆਪਣੀ ਟੀਮ ਲਈ ਮੈਚ ਜਿਤਦੇ ਹੋ ਅਤੇ ਕਿਸੇ ਦਿਨ ਤੁਸੀਂ ਹਾਰਦੇ ਵੀ ਹੋ ਪਰ ਅਭਿਆਸ ਕਰਨਾ ਅਤੇ ਆਪਣੇ ਆਪ ‘ਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ।

ਜੋਸ ਬਟਲਰ ਨੇ ਵੀ ਕੁਝ ਸਨਸਨੀਖੇਜ਼ ਪਾਰੀਆਂ ਖੇਡੀਆਂ ਪਰ ਉਹ ਲਗਾਤਾਰ ਨਹੀਂ ਚੱਲਿਆ। ਪਿਛਲੇ ਦੋ ਮੈਚਾਂ ਵਿੱਚ ਬਿਨਾਂ ਸਕੋਰ ਬਣਾਏ ਆਊਟ ਹੋਣ ਤੋਂ ਬਾਅਦ ਇੰਗਲੈਂਡ ਦੇ ਬੱਲੇਬਾਜ਼ ਲਈ ਸ਼ੁੱਕਰਵਾਰ ਨੂੰ ਕਰੋ ਜਾਂ ਮਰੋ ਦੀ ਸਥਿਤੀ ਹੋਵੇਗੀ।

ਸੰਦੀਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਕੁਝ ਚੰਗੇ ਸਵਿੰਗ ਗੇਂਦਬਾਜ਼ ਹਨ… ਜਦੋਂ ਤੁਸੀਂ ਅਜਿਹੀਆਂ ਸਥਿਤੀਆਂ ਵਿੱਚ ਗੇਂਦਬਾਜ਼ੀ ਕਰਦੇ ਹੋ ਤਾਂ ਤੁਸੀਂ ਚੰਗੇ ਖੇਤਰਾਂ ਵਿੱਚ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਚੰਗੀ ਲੰਬਾਈ ਵਿੱਚ, ਗੇਂਦ ਨੂੰ ਸਵਿੰਗ ਹੋਣ ਤੱਕ ਸਵਿੰਗ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋ ਅਤੇ ਅੰਤ ਵਿੱਚ ਤੁਹਾਨੂੰ ਗੇਂਦਬਾਜ਼ੀ ਵਿੱਚ ਵਿਭਿਨਤਾ ਲਿਆਉਣ ਦੀ ਲੋੜ ਹੁੰਦੀ ਹੈ।