ਅਸੀਂ ਪ੍ਰਗਗਨਾਨਧਾ ਦੀ ਸਫਲਤਾ ਦੇਖ ਬਹੁਤ ਖੁਸ਼ ਹਾਂ: ਮਾਂ ਨਾਗਲਕਸ਼ਮੀ

ਟੀਨ ਸ਼ਤਰੰਜ ਵਿੱਚ ਆਪਣੇ ਪੁੱਤ ਦੀ ਕਾਮਯਾਬੀ ਤੇ ਖੁੱਸ਼ੀ ਜਾਹਿਰ ਕਰਦੀ  ਆਰ ਪ੍ਰਗਨਾਨੰਧਾ ਦੀ ਮਾਂ, ਆਰ ਨਾਗਲਕਸ਼ਮੀ ਨੇ  ਕਿਹਾ ਕਿ ਉਹ ਆਪਣੇ ਬੇਟੇ ਨੂੰ ਉਮੀਦਵਾਰ ਟੂਰਨਾਮੈਂਟ ਵਿੱਚ  ਦੇਖ ਕੇ ਖੁਸ਼ ਹੋਈ। ਉਹਨਾਂ ਕਿਹਾ ਕਿ ਇੱਥੇ ਤੱਕ ਪਹੁੰਚਣ ਲਈ ਉਸਨੇ ਬਹੁਤ ਲੰਬਾ ਸਫਰ ਤੈਅ ਕੀਤਾ ਹੈ। ਬਾਕੂ ਵਿਖੇ ਹੋਏ ਵਿਸ਼ਵ ਕੱਪ ਵਿਚ ਗ੍ਰੈਂਡਮਾਸਟਰ ਪ੍ਰਗਨਾਨਧਾ ਦਾ ਸੁਪਨਾ […]

Share:

ਟੀਨ ਸ਼ਤਰੰਜ ਵਿੱਚ ਆਪਣੇ ਪੁੱਤ ਦੀ ਕਾਮਯਾਬੀ ਤੇ ਖੁੱਸ਼ੀ ਜਾਹਿਰ ਕਰਦੀ  ਆਰ ਪ੍ਰਗਨਾਨੰਧਾ ਦੀ ਮਾਂ, ਆਰ ਨਾਗਲਕਸ਼ਮੀ ਨੇ  ਕਿਹਾ ਕਿ ਉਹ ਆਪਣੇ ਬੇਟੇ ਨੂੰ ਉਮੀਦਵਾਰ ਟੂਰਨਾਮੈਂਟ ਵਿੱਚ  ਦੇਖ ਕੇ ਖੁਸ਼ ਹੋਈ। ਉਹਨਾਂ ਕਿਹਾ ਕਿ ਇੱਥੇ ਤੱਕ ਪਹੁੰਚਣ ਲਈ ਉਸਨੇ ਬਹੁਤ ਲੰਬਾ ਸਫਰ ਤੈਅ ਕੀਤਾ ਹੈ। ਬਾਕੂ ਵਿਖੇ ਹੋਏ ਵਿਸ਼ਵ ਕੱਪ ਵਿਚ ਗ੍ਰੈਂਡਮਾਸਟਰ ਪ੍ਰਗਨਾਨਧਾ ਦਾ ਸੁਪਨਾ ਵੀਰਵਾਰ ਨੂੰ ਵਿਸ਼ਵ ਦੇ ਨੰਬਰ 1 ਮੈਗਨਸ ਕਾਰਲਸਨ ਨੇ ਖਤਮ ਕਰ ਦਿੱਤਾ। ਜਿਸ ਨੇ ਟਾਈ-ਬ੍ਰੇਕ ਵਿਚ ਉਸ ਨੂੰ 1.5-0.5 ਨਾਲ ਹਰਾਇਆ।  ਵਿਸ਼ਵਨਾਥਨ ਆਨੰਦ ਤੋਂ ਬਾਅਦ ਪ੍ਰਗਗਨਾਨਧਾ ਫੀਡੇ ਵਿਸ਼ਵ ਕੱਪ ਫਾਈਨਲ ਵਿੱਚ ਖੇਡਣ ਵਾਲੇ  ਸਭ ਤੋਂ ਛੋਟੀ ਉਮਰ ਦੇ ਖਿਡਾਰੀ ਬਣੇ। ਇਸ ਸਫਲਤਾ ਨੇ ਕੇਵਲ ਪਰਿਵਾਰ ਹੀ ਨਹੀਂ ਬਲਿਕ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। 

ਮਾਂ ਨਾਗਲਕਸ਼ਮੀ  ਨੇ ਆਪਣੇ ਬੇਟੇ ਦੀ ਟ੍ਰੇਨਿੰਗ ਤੋਂ ਲੈਕੇ ਉਸ ਦੀ ਸਫਲਤਾ ਵਿੱਚ ਵੱਡੀ ਭੂਮਿਕਾ ਨਿਭਾਈ ਹੈ । ਉਹ ਲਗਭਗ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਉਸਦੇ ਨਾਲ ਰਹੀ। ਉਹਨਾਂ ਨੇ ਕਿਹਾ, “ਅਸੀਂ ਬਹੁਤ ਖੁਸ਼ ਹਾਂ ਕਿ ਉਹ ਟੂਰਨਾਮੈਂਟ ਵਿੱਚ ਇੰਨੀ ਦੂਰ ਤੱਕ ਪਹੁੰਚਿਆ ਹੈ।  ਇਸ ਤੋਂ ਵੀ ਵੱਧ, ਅਸੀਂ ਉਸ ਨੂੰ ਉਮੀਦਵਾਰਾਂ ਲਈ ਆਪਣੀ ਥਾਂ ‘ਤੇ ਮੋਹਰ ਲਗਾਉਂਦੇ ਹੋਏ ਦੇਖ ਕੇ ਖੁਸ਼ ਹਾਂ। ਪ੍ਰਗਨਾਨਧਾ ਬਾਕੂ ਤੋਂ ਜਰਮਨੀ ਲਈ ਰਵਾਨਾ ਹੋਵੇਗਾ ਅਤੇ 30 ਅਗਸਤ ਨੂੰ ਭਾਰਤ ਵਾਪਸ ਆ ਜਾਵੇਗਾ। ਨਾਗਲਕਸ਼ਮੀ ਦੀਆਂ ਤਸਵੀਰਾਂ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਉਹ ਆਪਣੇ ਬੇਟੇ ਨੂੰ ਖੇਡਦਾ ਦੇਖ ਕੇ ਇੰਨੀ ਰੁੱਝੀ ਹੋਈ ਸੀ ਕਿ ਉਸਨੇ ਧਿਆਨ ਨਹੀਂ ਦਿੱਤਾ ਕਿ ਉਹ ਵੀ ਧਿਆਨ ਦਾ ਕੇਂਦਰ ਬਣ ਰਿਹਾ ਹੈ। ਉਹਨਾਂ ਨੇ ਕਿਹਾ ਕਿ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ  ਦੇ ਦੌਰਾਨ, ਮੈਂ ਇਹ ਸੋਚਣ ਵਿੱਚ ਰੁੱਝੀ ਸੀ ਕਿ ਪ੍ਰਗਨਾਨੰਧਾ ਕੀ ਕਰਨ ਜਾ ਰਿਹਾ ਹੈ। ਬਾਅਦ ਵਿੱਚ ਜਦੋ ਵਾਇਰਲ ਹੋਈਆਂ  ਫੋਟੋਆਂ ਨੂੰ ਦੇਖਿਆ ਤਾਂ ਮਾਣ ਮਹਿਸੂਸ ਹੋਇਆ।  ਮਾਂ ਨੇ ਅੱਗੇ ਕਿਹਾ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਦਾ ਫੋਨ ਆਉਣ ਤੋਂ ਬਾਅਦ ਹੋਰ ਜਿਆਦਾ ਖੁਸ਼ੀ ਤੇ ਗਰਵ ਹੋਇਆ। ਉਹਨਾਂ ਅੱਗੇ ਕਿਹਾ ਕਿ ਜਲਦ ਹੀ ਪ੍ਰਗਨਾਨੰਧਾ ਅਗਲੇ ਮੁਕਾਬਲੇ ਵਿੱਚ ਵੀ ਇਸੀ ਤਰਾਂ ਵੱਧੀਆ ਪ੍ਰਦਰਸ਼ਨ ਕਰਕੇ ਜਿੱਤ ਹਾਸਿਲ ਕਰੇਗਾ, ਮੇਨੂੰ ਪੂਰਾ ਯਕੀਨ ਹੈ। ਹੁਣ ਜਲਦ ਉਸਦੀ ਭਾਰਤ ਵਾਪਸੀ ਦਾ ਇੰਤਜਾਰ ਹੈ।