ਪਾਕਿਸਤਾਨੀ ਗੋਲਕੀਪਰ ਕੋਚ ਨੇ ਭਾਰਤੀ ਟੀਮ ਮਨੇਜਰ ਦੇ ਟੱਕਰ ਮਾਰੀ

ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਸਾਰੇ ਮੁਕਾਬਲੇ ਪੂਰੀ ਤਰਾਂ ਨਾਲ ਰੋਮਾਂਚ ਭਰਭੂਰ ਹੁੰਦੇ ਹਨ ਅਤੇ ਅਜਿਹਾ ਹੀ ਇੱਕ ਵਾਰ ਫਿਰ ਬੁੱਧਵਾਰ ਨੂੰ ਬੈਂਗਲੁਰੂ ਦੇ ਸ਼੍ਰੀ ਕਾਂਤੀਰਾਵਾ ਸਟੇਡੀਅਮ ਵਿੱਚ 2023 ਸੈਫ ਦੀ ਚੈਂਪੀਅਨਸ਼ਿਪ ਵਿੱਚ ਖੇਡੇ ਗਏ ਫੁੱਟਬਾਲ ਮੈਚ ਮੁਕਾਬਲੇ ਵਿੱਚ ਵੀ ਦੇਖਣ ਨੂੰ ਮਿਲਿਆ। ਝਗੜੇ ਦੀ ਸ਼ੁਰੂਆਤ ਭਾਰਤ ਦੇ ਕੋਚ ਇਗੋਰ ਸਟਿਮੈਕ ਦੁਆਰਾ ਪਾਕਿਸਤਾਨੀ […]

Share:

ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਸਾਰੇ ਮੁਕਾਬਲੇ ਪੂਰੀ ਤਰਾਂ ਨਾਲ ਰੋਮਾਂਚ ਭਰਭੂਰ ਹੁੰਦੇ ਹਨ ਅਤੇ ਅਜਿਹਾ ਹੀ ਇੱਕ ਵਾਰ ਫਿਰ ਬੁੱਧਵਾਰ ਨੂੰ ਬੈਂਗਲੁਰੂ ਦੇ ਸ਼੍ਰੀ ਕਾਂਤੀਰਾਵਾ ਸਟੇਡੀਅਮ ਵਿੱਚ 2023 ਸੈਫ ਦੀ ਚੈਂਪੀਅਨਸ਼ਿਪ ਵਿੱਚ ਖੇਡੇ ਗਏ ਫੁੱਟਬਾਲ ਮੈਚ ਮੁਕਾਬਲੇ ਵਿੱਚ ਵੀ ਦੇਖਣ ਨੂੰ ਮਿਲਿਆ।

ਝਗੜੇ ਦੀ ਸ਼ੁਰੂਆਤ ਭਾਰਤ ਦੇ ਕੋਚ ਇਗੋਰ ਸਟਿਮੈਕ ਦੁਆਰਾ ਪਾਕਿਸਤਾਨੀ ਖਿਡਾਰੀ ਅਬਦੁੱਲਾ ਇਕਬਾਲ ਦੇ ਥ੍ਰੋ-ਇਨ ਸਮੇਂ ਹੋਏ। ਕੋਚ ਨੇ ਇਕਬਾਲ ਦੇ ਹੱਥੋਂ ਗੇਂਦ ਨੂੰ ਖੋਹਿਆ ਜਿਸ ਤੋਂ ਬਾਅਦ ਉਸ ਦੀ ਟੀਮ ਦੇ ਸਾਥੀ ਰਹੀਸ ਨਬੀ ਨੇ ਭਾਰਤੀ ਤਕਨੀਕੀ ਖੇਤਰ ਵੱਲ ਦੌੜਕੇ ਸਟੀਮੈਕ ਨਾਲ ਸ਼ਬਦੀ ਜੰਗ ਸ਼ੁਰੂ ਕਰ ਦਿੱਤੀ। ਖਚਾ-ਖਚ ਭਰੇ ਸਟੇਡੀਅਮ ਵਿੱਚ ਮੌਜੂਦ 20,000 ਤੋਂ ਵੱਧ ਦੀ ਭੀੜ ਨੂੰ ਜੋਸ਼ ਦਿਵਾਉਣ ਲਈ ਇਹ ਪਲ ਕਾਫ਼ੀ ਸੀ ਜਿਸ ਵਿੱਚ ਖਿਡਾਰੀ ਵੀ ਕੁੱਦ ਪਏ।

ਜਿੱਥੇ ਖਿਡਾਰੀ ਅਤੇ ਕੋਚ ਇੱਕ-ਦੂਜੇ ‘ਤੇ ਹਮਲਾ ਕਰਨ ਤੋਂ ਪਿੱਛੇ ਨਹੀਂ ਹਟੇ, ਉਥੇ ਹੀ ਪਾਕਿਸਤਾਨੀ ਗੋਲਕੀਪਿੰਗ ਕੋਚ ਮਾਰਸੇਲੋ ਸ਼ਰੋਡਰ ਕੋਸਟਾ ਸਭ ਤੋਂ ਜ਼ਿਆਦਾ ਗੁੱਸੇ ‘ਚ ਨਜ਼ਰ ਆਏ। ਭਾਰਤੀ ਦਲ ਦੇ ਕੁਝ ਮੈਂਬਰਾਂ ਨੂੰ ਧੱਕਾ ਮੁੱਕੀ ਕਰਨ ਅਤੇ ਉਂਗਲਾਂ ਦਿਖਾਉਣ ਤੋਂ ਇਲਾਵਾ ਕੋਸਟਾ ਨੂੰ ਪਾਕਿਸਤਾਨੀ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੁਆਰਾ ਵੱਖ ਕੀਤੇ ਜਾਣ ਤੋਂ ਪਹਿਲਾਂ ਭਾਰਤੀ ਟੀਮ ਦੇ ਮੈਨੇਜਰ ਵੇਲੂ ਧਿਆਲਾਮਨੀ ਨੂੰ ਸਿਰ ਦੀ ਟੱਕਰ ਮਾਰਦੇ ਦੇਖਿਆ ਗਿਆ।

ਭਾਰਤ ਦੇ ਸਹਾਇਕ ਕੋਚ ਮਹੇਸ਼ ਗਵਲੀ ਜੋ ਕਿ ਸਾਬਕਾ ਸੈਂਟਰ ਬੈਕ ਹੈ, ਨੇ ਫਿਰ ਦੂਜੇ ਅੱਧ ਵਿੱਚ ਭਾਰਤ ਦੀ ਕਮਾਨ ਸੰਭਾਲੀ। ਜਦੋਂ ਪੱਤਰਕਾਰਾਂ ਨੇ ਗਵਲੀ ਤੋਂ ਘਟਨਾ ਬਾਰੇ ਕੁਝ ਰੋਸ਼ਨੀ ਪਾਉਣ ਲਈ ਪੁੱਛਿਆ ਤਾਂ ਸਹਾਇਕ ਕੋਚ ਨੇ ਮੰਨਿਆ ਕਿ ਇਹ ਸਟੀਮੈਕ ਦੀ ਗਲਤੀ ਸੀ ਪਰ ਮਾਲ ਹੀ ਕਿਹਾ ਕਿ ਰੈਫਰੀ ਨੇ ਵੀ ਥੋੜੀ ਸਖਤੀ ਦਿਖਾਈ ਸੀ।

ਉਸਨੇ ਕਿਹਾ ਕਿ ਲਾਲ ਕਾਰਡ ਦਿਖਾਇਆ ਗਿਆ ਕਿਉਂਕਿ ਉਹ (ਇਗੋਰ ਸਟਿਮੈਕ) ਨੂੰ ਅਜਿਹਾ ਕਰਨ ਦੀ ਇਜ਼ਾਜਤ ਮਹੀਨ ਸੀ। ਪਰ ਇਹ ਬਹੁਤ ਨਿੰਦਾਜਨਕ ਸੀ ਕਿਉਂਕਿ ਪਾਕਿਸਤਾਨੀ ਖਿਡਾਰੀਆਂ ਨੇ ਆ ਕੇ ਉਸ ਨੂੰ ਧੱਕਾ ਦਿੱਤਾ ਸੀ। ਇਹ ਸਭ ਜਾਂ ਤਾਂ ਰੈਫਰੀ ਨੇ ਨਹੀਂ ਦੇਖਿਆ ਜਾਂ ਜਾਣ ਬੁੱਝ ਕੇ ਉਨ੍ਹਾਂ (ਖਿਡਾਰੀਆਂ) ਨੂੰ ਲਾਲ ਕਾਰਡ ਨਹੀਂ ਦਿੱਤਾ। ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਉਸ ਨੇ ਕਿਹਾ ਕਿ ਕਿਸੇ ਵੀ ਅਧਿਕਾਰੀ ਨੂੰ ਕੋਈ ਲਾਲ ਕਾਰਡ ਨਹੀਂ ਦਿਖਾਇਆ ਗਿਆ ਭਾਵੇਂ ਕਿ ਉਨ੍ਹਾਂ ‘ਚੋਂ ਇਕ ਨੇ ਸਾਡੇ ਮੈਨੇਜਰ ਦੇ ਟੱਕਰ ਮਾਰੀ ਸੀ।

ਪਾਕਿਸਤਾਨ ਦੇ ਸਹਾਇਕ ਕੋਚ ਟੋਰਬੇਨ ਵਿਤਾਜੇਵਸਕੀ ਨੇ ਵੀ ਘਟਨਾ ‘ਤੇ ਆਪਣੀ ਟਿੱਪਣੀ ਵਿਅਕਤ ਕਰਦੇ ਹੋਏ ਕਿਹਾ ਕਿ ਖੇਡ ਵਿੱਚ ਇੱਕ ਅਜਿਹੀ ਸਥਿਤੀ ਬਣੀ ਪਰ ਇਸ ਨੂੰ ਸਾਡੇ ਦੁਆਰਾ ਹਵਾ ਨਹੀਂ ਦਿੱਤੀ ਗਈ ਸੀ।