ਭਾਰਤ ਦੀ ਵਿਰਾਟ ਜਿੱਤ, ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾਇਆ

ਵਿਰਾਟ ਕੋਹਲੀ ਦੇ ਅਜੇਤੂ 101 ਦੌੜਾਂ ਦੇ ਸੈਂਕੜੇ ਤੋਂ ਬਾਅਦ ਰਵਿੰਦਰ ਜਡੇਜਾ ਦੀਆਂ ਪੰਜ ਵਿਕਟਾਂ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਆਈਸੀਸੀ ਵਿਸ਼ਵ ਕੱਪ ਦੇ 37ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੂੰ 243 ਦੌੜਾਂ ਦੀ ਵੱਡੀ ਜਿੱਤ ਹਾਸਲ ਕਰਕੇ ਟੂਰਨਾਮੈਂਟ ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਭਾਰਤ ਨੇ ਇੱਕ ਤਰਫਾ ਮੈਚ ਵਿੱਚ ਦੱਖਣੀ ਅਫਰੀਕਾ ਨੂੰ […]

Share:

ਵਿਰਾਟ ਕੋਹਲੀ ਦੇ ਅਜੇਤੂ 101 ਦੌੜਾਂ ਦੇ ਸੈਂਕੜੇ ਤੋਂ ਬਾਅਦ ਰਵਿੰਦਰ ਜਡੇਜਾ ਦੀਆਂ ਪੰਜ ਵਿਕਟਾਂ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਆਈਸੀਸੀ ਵਿਸ਼ਵ ਕੱਪ ਦੇ 37ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੂੰ 243 ਦੌੜਾਂ ਦੀ ਵੱਡੀ ਜਿੱਤ ਹਾਸਲ ਕਰਕੇ ਟੂਰਨਾਮੈਂਟ ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਭਾਰਤ ਨੇ ਇੱਕ ਤਰਫਾ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਲਗਾਤਾਰ ਅੱਠਵੀਂ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਅੰਕ ਸੂਚੀ ਵਿੱਚ ਨੰਬਰ-1 ਸਥਾਨ ‘ਤੇ ਕਾਬਿਜ਼ ਰਹੇਗਾ। ਮਤਲਬ ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਚੌਥੀ ਰੈਂਕਿੰਗ ਵਾਲੀ ਟੀਮ ਨਾਲ ਹੋਵੇਗਾ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਰਾਟ ਕੋਹਲੀ ਦੇ ਰਿਕਾਰਡ 49ਵੇਂ ਸੈਂਕੜੇ ਦੀ ਬਦੌਲਤ ਟੀਮ ਨੇ 50 ਓਵਰਾਂ ‘ਚ 5 ਵਿਕਟਾਂ ਗੁਆ ਕੇ 326 ਦੌੜਾਂ ਬਣਾਈਆਂ। ਕੋਹਲੀ ਨੇ ਅਜੇਤੂ 101 ਦੌੜਾਂ ਬਣਾਈਆਂ ਅਤੇ ਸਚਿਨ ਤੇਂਦੁਲਕਰ ਦੇ 49 ਵਨਡੇ ਸੈਂਕੜਿਆਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਸ਼੍ਰੇਅਸ ਅਈਅਰ ਨੇ 77 ਦੌੜਾਂ ਬਣਾਈਆਂ। ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 27.1 ਓਵਰਾਂ ‘ਚ 83 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਲਈ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਮੁਹੰਮਦ ਸ਼ਮੀ ਨੇ 2 ਅਤੇ ਕੁਲਦੀਪ ਯਾਦਵ ਨੇ 2 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ 20 ਸਾਲਾਂ ਬਾਅਦ ਕਿਸੇ ਵਿਸ਼ਵ ਕੱਪ ਵਿੱਚ ਲਗਾਤਾਰ ਅੱਠ ਮੈਚ ਜਿੱਤੇ ਹਨ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2003 ਵਿਸ਼ਵ ਕੱਪ ‘ਚ ਇਕ ਤੋਂ ਬਾਅਦ ਇਕ 8 ਮੈਚ ਜਿੱਤੇ ਸਨ।

ਦੱਖਣੀ ਅਫਰੀਕਾ ਦੀ ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਹਾਰ

ਭਾਰਤ ਨੇ ਦੱਖਣੀ ਅਫਰੀਕਾ ਨੂੰ 243 ਦੌੜਾਂ ਦੇ ਫਰਕ ਨਾਲ ਹਰਾਇਆ, ਇਹ ਵਨਡੇ ਕ੍ਰਿਕਟ ‘ਚ ਦੱਖਣੀ ਅਫਰੀਕਾ ਦੀ ਸਭ ਤੋਂ ਵੱਡੀ ਹਾਰ ਸੀ। ਇਸ ਤੋਂ ਪਹਿਲਾਂ 2002 ‘ਚ ਟੀਮ ਪਾਕਿਸਤਾਨ ਹੱਥੋਂ 182 ਦੌੜਾਂ ਨਾਲ ਹਾਰ ਗਈ ਸੀ। ਇਸ ਤੋਂ ਪਹਿਲਾਂ ਟੀਮ ਇੰਡੀਆ ਦੀ ਦੱਖਣੀ ਅਫਰੀਕਾ ਖਿਲਾਫ ਸਭ ਤੋਂ ਵੱਡੀ ਜਿੱਤ 2010 ‘ਚ ਮਿਲੀ ਸੀ, ਜਦੋਂ ਟੀਮ 153 ਦੌੜਾਂ ਨਾਲ ਜਿੱਤੀ ਸੀ। ਇਸ ਤੋਂ ਪਹਿਲਾਂ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਦੀ ਸਭ ਤੋਂ ਵੱਡੀ ਹਾਰ ਵੀ ਭਾਰਤ ਦੇ ਖਿਲਾਫ ਸੀ। 2015 ‘ਚ ਟੀਮ ਨੇ ਮੈਲਬੌਰਨ ਦੇ ਮੈਦਾਨ ‘ਤੇ 130 ਦੌੜਾਂ ਨਾਲ ਮੈਚ ਜਿੱਤਿਆ ਸੀ। ਦੱਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ ਅਤੇ ਦੂਜੇ ਓਵਰ ਦੀ ਚੌਥੀ ਗੇਂਦ ‘ਤੇ ਉਸ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਨੂੰ ਸਿਰਾਜ ਨੇ ਪੰਜ ਦੌੜਾਂ ‘ਤੇ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਨੌਵੇਂ ਓਵਰ ਦੀ ਤੀਜੀ ਗੇਂਦ ‘ਤੇ ਜਡੇਜਾ ਨੇ ਕਪਤਾਨ ਤੇਂਬਾ ਬਾਵੁਮਾ ਨੂੰ 11 ਦੌੜਾਂ ‘ਤੇ ਆਊਟ ਕਰਕੇ ਪੈਵੇਲੀਅਨ ਭੇਜ ਦਿੱਤਾ। ਸ਼ਮੀ ਨੇ ਏਡਨ ਮਾਰਕਰਮ ਨੂੰ 10 ਓਵਰਾਂ ਵਿੱਚ ਨੌਂ ਦੌੜਾਂ ਦੇ ਕੇ ਆਊਟ ਕੀਤਾ। ਹੇਨਰਿਕ ਕਲਾਸੇਨ ਰਨ ਆਊਟ ਹੋਏ। ਸ਼ਮੀ ਨੇ 14ਵੇਂ ਓਵਰ ‘ਚ ਰਾਸੀ ਵਾਨ ਡਾਰ ਡੁਸੇਨ ਨੂੰ 13 ਦੌੜਾਂ ‘ਤੇ ਐੱਲ.ਬੀ.ਡਬਲਿਊ. ਜਡੇਜਾ ਨੇ ਡੇਵਿਡ ਮਿਲਰ ਨੂੰ 11 ਦੌੜਾਂ ‘ਤੇ ਬੋਲਡ ਕਰਕੇ 17ਵੇਂ ਓਵਰ ‘ਚ ਪੈਵੇਲੀਅਨ ਭੇਜ ਦਿੱਤਾ। ਮਾਰਕੋ ਜੈਨਸਨ 19ਵੇਂ ਓਵਰ ਵਿੱਚ 14 ਦੌੜਾਂ ਬਣਾ ਕੇ ਕੁਲਦੀਪ ਦਾ ਸ਼ਿਕਾਰ ਬਣੇ। ਕੇਸ਼ਵ ਮਹਾਰਾਜ ਨੂੰ ਜਡੇਜਾ ਨੇ ਸੱਤ ਦੌੜਾਂ ਬਣਾ ਕੇ ਆਊਟ ਕੀਤਾ। ਕਾਗਿਸੋ ਰਬਾਡਾ ਛੇ ਦੌੜਾਂ ਬਣਾ ਕੇ ਜਡੇਜਾ ਦਾ ਪੰਜਵਾਂ ਸ਼ਿਕਾਰ ਬਣੇ। ਇਸ ਤੋਂ ਬਾਅਦ ਕੁਲਦੀਪ ਨੇ 28ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਲੁੰਗਿਸਾਨੀ ਨਗਿਡੀ ਨੂੰ ਜ਼ੀਰੋ ‘ਤੇ ਆਊਟ ਕਰਕੇ ਦੱਖਣੀ ਅਫਰੀਕਾ ਦੀ ਪਾਰੀ ਦਾ ਅੰਤ ਕਰ ਦਿੱਤਾ।