35ਵੇਂ ਜਨਮਦਿਨ ਤੇ 49ਵਾਂ ਸੈਂਕੜਾ ਬਨਾਉਣ ਲਈ ਵਿਰਾਟ ਤਿਆਰ

ਰਨ ਮਸ਼ੀਨ ਦੇ ਨਾਂ ਨਾਲ ਜਾਣੇ ਜਾਉਂਦੇ ਵਿਰਾਟ ਕੋਹਲੀ ਦਾ ਅੱਜ 35ਵਾਂ ਜਨਮਦਿਨ ਹੈ। ਵਕੀਲ ਪ੍ਰੇਮ ਕੋਹਲੀ ਦੇ ਘਰ ਜਨਮੇ ਵਿਰਾਟ ਕੋਹਲੀ ਅੱਜ ਦੱਖਣੀ ਅਫਰੀਕਾ ਦੇ ਖ਼ਿਲਾਫ ਮੁਕਾਬਲੇ ਵਿੱਚ ਉਤਰਣਗੇ। ਉਹ ਹੱਜੇ ਤਕ ਵਨਡੇ ਮੈਚਾਂ ਵਿੱਚ 48 ਸੈਂਕੜੇ ਬਣਾ ਚੁੱਕੇ ਹਨ। ਉਹ ਜੇਕਰ ਅੱਜ ਸੈਂਕੜਾ ਬਣਾ ਲੈਂਦੇ ਹਨ ਤੇ ਮਾਸਟਰ ਬਲਾਸਟਰ ਸਚਿਨ ਤੈਂਦੂਲਕਰ ਦੇ 49 […]

Share:

ਰਨ ਮਸ਼ੀਨ ਦੇ ਨਾਂ ਨਾਲ ਜਾਣੇ ਜਾਉਂਦੇ ਵਿਰਾਟ ਕੋਹਲੀ ਦਾ ਅੱਜ 35ਵਾਂ ਜਨਮਦਿਨ ਹੈ। ਵਕੀਲ ਪ੍ਰੇਮ ਕੋਹਲੀ ਦੇ ਘਰ ਜਨਮੇ ਵਿਰਾਟ ਕੋਹਲੀ ਅੱਜ ਦੱਖਣੀ ਅਫਰੀਕਾ ਦੇ ਖ਼ਿਲਾਫ ਮੁਕਾਬਲੇ ਵਿੱਚ ਉਤਰਣਗੇ। ਉਹ ਹੱਜੇ ਤਕ ਵਨਡੇ ਮੈਚਾਂ ਵਿੱਚ 48 ਸੈਂਕੜੇ ਬਣਾ ਚੁੱਕੇ ਹਨ। ਉਹ ਜੇਕਰ ਅੱਜ ਸੈਂਕੜਾ ਬਣਾ ਲੈਂਦੇ ਹਨ ਤੇ ਮਾਸਟਰ ਬਲਾਸਟਰ ਸਚਿਨ ਤੈਂਦੂਲਕਰ ਦੇ 49 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ। ਜਿਹੜਾ ਕਿ ਆਪਣੇ ਆਪ ਵਿੱਚ ਇਕ ਵੱਡਾ ਰਿਕਾਰਡ ਹੈ। ਦੁਨਿਆ ਦਾ ਕੋਈ ਵੀ ਖਿਡਾਰੀ ਹੱਜੇ ਤੱਕ ਇਸ ਰਿਕਾਰਡ ਦੀ ਬਰਾਬਰੀ ਨਹੀਂ ਕਰ ਸਕਿਆ ਹੈ। ਦਸ ਦੇਈਏ ਕਿ ਵਿਰਾਟ ਕੋਹਲੀ 288 ਵਨਡੇ ਮੈਚਾਂ ਦੀਆਂ 276 ਪਾਰੀਆਂ ਵਿੱਚ ਹੁਣ ਤੱਕ 13525 ਰਨ ਬਣਾ ਚੁੱਕੇ ਹਨ। ਉਹਨਾਂ ਦੇ 49ਵੇਂ ਸੈਂਕੜੇ ਨੂੰ ਲੈ ਕੇ ਦਰਸ਼ਕਾਂ ਵਿੱਚ ਵੀ ਖਾਸਾ ਉਤਸ਼ਾਹ ਹੈ। ਹਾਲਾਂਕਿ ਉਹ ਇੰਗਲੈਂਡ ਅਤੇ ਸ਼੍ਰੀਲੰਕਾ ਦੇ ਖਿਲਾਫ਼ ਹੋਏ ਦੋਵੇਂ ਮੁਕਾਬਲਿਆਂ ਵਿੱਚ ਹੀ ਆਪਣੇ ਸੈਂਕੜੇ ਤੋਂ ਰਹਿ ਗਏ ਸਨ। ਪਰ ਅੱਜ ਉਹਨਾਂ ਦੇ ਜਨਮਦਿਨ ਤੇ ਉਮੀਦ ਹੈ ਕਿ ਅੱਜ ਉਹ ਸੈਂਕੜਾ ਬਣਾ ਕੇ ਆਪਣੇ ਦਰਸ਼ਕਾਂ ਨੂੰ ਗਿਫਟ ਜ਼ਰੂਰ ਦੇਣਗੇ।

ਅੱਜ ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਹੋਵੇਗਾ ਸ਼ਾਨਦਾਰ ਮੈਚ

ਅੱਜ ਵਿਸ਼ਵ ਕੱਪ 2023 ਦਾ 37ਵਾਂ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਇਹ ਸ਼ਾਨਦਾਰ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾਵੇਗਾ। ਭਾਰਤ ਟੇਬਲ ‘ਚ ਚੋਟੀ ‘ਤੇ ਹੈ, ਜਦਕਿ ਦੱਖਣੀ ਅਫਰੀਕਾ ਦੂਜੇ ਸਥਾਨ ‘ਤੇ ਹੈ। ਵਿਸ਼ਵ ਕੱਪ 2023 ਦਾ 37ਵਾਂ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਇਹ ਸ਼ਾਨਦਾਰ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਵਿਸ਼ਵ ਕੱਪ ‘ਚ ਲਗਾਤਾਰ ਸੱਤ ਜਿੱਤਾਂ ਹਾਸਲ ਕਰਨ ਵਾਲੀ ਟੀਮ ਇੰਡੀਆ ਨੂੰ ਆਪਣੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਭਾਵੇਂ ਹੀ ਸੈਮੀਫਾਈਨਲ ‘ਚ ਪਹੁੰਚ ਗਿਆ ਹੋਵੇ ਪਰ ਦੱਖਣੀ ਅਫਰੀਕਾ ਖਿਲਾਫ ਜਿੱਤ ਉਸ ਦੇ ਆਤਮਵਿਸ਼ਵਾਸ ਲਈ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਵੀ ਜਿੱਤ ਨਾਲ ਅੱਗੇ ਵਧਣਾ ਚਾਹੇਗਾ।

Tags :