ਵਿਰਾਟ ਕੋਹਲੀ ਨੇ ਆਪਣਾ ਜੀਵਨ ਇੱਕ ਸੰਤ ਵਾਂਗ ਬਿਤਾਇਆ 

ਵਿਰਾਟ ਕੋਹਲੀ 500 ਅੰਤਰਰਾਸ਼ਟਰੀ ਮੈਚ ਖੇਡਣ ਦਾ ਮੀਲ ਪੱਥਰ ਹਾਸਲ ਕਰਨ ਵਾਲੇ ਚੌਥੇ ਭਾਰਤੀ ਖਿਡਾਰੀ ਹੋਣਗੇ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੋਰਟ ਆਫ ਸਪੇਨ, ਤ੍ਰਿਨੀਦਾਦ ਵਿੱਚ 20 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਦੂਜਾ ਟੈਸਟ ਦੋਵਾਂ ਟੀਮਾਂ ਵਿਚਾਲੇ ਫਾਰਮੈਟ ਵਿੱਚ 100ਵਾਂ ਮੈਚ ਹੋਵੇਗਾ। ਇੰਨਾ ਹੀ ਨਹੀਂ, ਇਹ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ 500ਵਾਂ ਅੰਤਰਰਾਸ਼ਟਰੀ ਮੈਚ ਵੀ […]

Share:

ਵਿਰਾਟ ਕੋਹਲੀ 500 ਅੰਤਰਰਾਸ਼ਟਰੀ ਮੈਚ ਖੇਡਣ ਦਾ ਮੀਲ ਪੱਥਰ ਹਾਸਲ ਕਰਨ ਵਾਲੇ ਚੌਥੇ ਭਾਰਤੀ ਖਿਡਾਰੀ ਹੋਣਗੇ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੋਰਟ ਆਫ ਸਪੇਨ, ਤ੍ਰਿਨੀਦਾਦ ਵਿੱਚ 20 ਜੁਲਾਈ ਤੋਂ ਸ਼ੁਰੂ ਹੋਣ ਵਾਲਾ ਦੂਜਾ ਟੈਸਟ ਦੋਵਾਂ ਟੀਮਾਂ ਵਿਚਾਲੇ ਫਾਰਮੈਟ ਵਿੱਚ 100ਵਾਂ ਮੈਚ ਹੋਵੇਗਾ। ਇੰਨਾ ਹੀ ਨਹੀਂ, ਇਹ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ 500ਵਾਂ ਅੰਤਰਰਾਸ਼ਟਰੀ ਮੈਚ ਵੀ ਹੋਵੇਗਾ । 

ਕੋਹਲੀ ਨੇ ਅੱਜ ਤੱਕ 110 ਟੈਸਟ, 274 ਵਨਡੇ ਅਤੇ 115 ਟੀ-20 ਖੇਡੇ ਹਨ, ਅਤੇ ਸਾਰੇ ਫਾਰਮੈਟਾਂ ਵਿੱਚ 20,000 ਤੋਂ ਵੱਧ ਦੌੜਾਂ ਬਣਾਈਆਂ ਹਨ। ਕੋਹਲੀ ਦੇ ਤਾਜ਼ਾ ਮੀਲ ਪੱਥਰ ਤੋਂ ਪਹਿਲਾਂ ਸਾਬਕਾ ਭਾਰਤੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਖੇਡ ਪ੍ਰਤੀ ਸਮਰਪਣ ਲਈ 34 ਸਾਲਾ ਖਿਡਾਰੀ ਦੀ ਸ਼ਲਾਘਾ ਕੀਤੀ। ਚੋਪੜਾ ਦਾ ਮੰਨਣਾ ਹੈ ਕਿ ਕੋਹਲੀ ਨੇ ਆਪਣੀ ਜ਼ਿੰਦਗੀ ਇੱਕ ਸੰਤ ਵਾਂਗ ਬਤੀਤ ਕੀਤੀ ਹੈ ਅਤੇ ਭਾਰਤੀ ਕ੍ਰਿਕਟ ਟੀਮ ਲਈ ਜੋ ਕੁਝ ਵੀ ਕੀਤਾ ਹੈ, ਉਸ ਲਈ ਓਹ ਅਤੇ ਕ੍ਰਿਕਟ ਪ੍ਰੇਮੀ ਉਸਦੇ ਧੰਨਵਾਦੀ ਹਨ। ਆਕਾਸ਼ ਨੇ ਕਿਹਾ ਕਿ ਵਿਰਾਟ ਕੋਹਲੀ ਦਾ ਖੇਡ ਪ੍ਰਤੀ ਸਮਰਪਣ ਬਹੁਤ ਸਪੱਸ਼ਟ ਹੈ ਅਤੇ ਅਸਲ ਵਿੱਚ ਉਸਨੂੰ ਹੀ ਪਰਿਭਾਸ਼ਤ ਕਰਦਾ ਹੈ। ਜਿਸ ਤਰ੍ਹਾਂ ਉਸਨੇ ਇੱਕ ਸੰਨਿਆਸੀ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕੀਤਾ ਹੈ ਜੋ ਸਿਰਫ ਕ੍ਰਿਕਟ ਲਈ ਹੀ ਸਮਰਪਿਤ ਰਿਹਾ ਹੈ। ਇਸ ਕਰਕੇ ਅੱਜ ਇੰਨੀ ਬੁਲੰਦੀ ’ਤੇ ਪਹੁੰਚ ਸਕਿਆ ਹੈ ਅਤੇ ਇੱਕ ਬ੍ਰਾਂਡ ਅੰਬੈਸਡਰ ਹੈ। ਚੋਪੜਾ ਨੇ ਅੱਗੇ ਕਿਹਾ ਕਿ ਕੋਹਲੀ ਨੇ ਭਾਰਤੀ ਕ੍ਰਿਕਟ ਲਈ ਜੋ ਕੁਝ ਕੀਤਾ ਹੈ ਉਸ ਲਈ ਅਸੀਂ ਸਾਰੇ ਸ਼ੁਕਰਗੁਜ਼ਾਰ ਹਾਂ। 

ਵਿਰਾਟ ਕੋਹਲੀ, ਜੋ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਸੂਚੀ ਵਿੱਚ ਛੇਵੇਂ ਸਥਾਨ ਤੇ ਹੈ ਅਤੇ ਅੰਤਰਰਾਸ਼ਟਰੀ ਸੈਂਕੜਿਆਂ ਵਿੱਚ ਸਿਰਫ ਸਚਿਨ ਤੇਂਦੁਲਕਰ ਤੋਂ ਪਿੱਛੇ ਹੈ, ਹੁਣ 500 ਮੈਚਾਂ ਦਾ ਮੀਲ ਪੱਥਰ ਹਾਸਲ ਕਰਨ ਵਾਲਾ ਚੌਥਾ ਭਾਰਤੀ ਬਣ ਜਾਵੇਗਾ। ਦੂਜੇ ਟੈਸਟ ਮੈਚ ਤੋਂ ਪਹਿਲਾਂ ਕੋਹਲੀ ਨੇ ਅਪਣੇ ਇਕ ਪੋਸਟ ਵਿੱਚ ਅਪਣੇ ਆਪ ਨੂੰ ਜਿਮ ਵਿੱਚ ਵਰਕਆਊਟ ਕਰਦੇ ਹੋਏ ਦਿਖਾਇਆ ਜਿਸ ਵਿੱਚ ਕਿ ਉਹ ਸੋਸ਼ਲ ਮੀਡੀਆ ’ਤੇ ਆਪਣੀ ਕਸਰਤ ਦੇ ਰੁਟੀਨ ਬਾਰੇ ਚਰਚਾ ਕਰ ਰਿਹਾ ਸੀ। ਕ੍ਰਿਕਟਰ ਦੁਆਰਾ ਇੰਸਟਾਗ੍ਰਾਮ ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਕੋਹਲੀ ਨੂੰ ਡੰਬੇਲ ਦੇ ਨਾਲ ਸਕੁਐਟਸ ਕਰਦੇ ਦੇਖਿਆ ਜਾ ਸਕਦਾ ਹੈ ਅਤੇ ਉਸਨੇ ਲਿਖਿਆ ਕਿ ਇਹ ਤਾਕਤ ਲਈ ਉਸਦੀ “ਗੋ ਟੂ” ਕਸਰਤਾਂ ਵਿੱਚੋਂ ਇੱਕ ਸੀ। ਉਸਨੇ ਕੈਪਸ਼ਨ ਵਿੱਚ ਲਿਖਿਆ “ਮੈਂ ਗਤੀਸ਼ੀਲਤਾ ਅਤੇ ਤਾਕਤ ਲਈ ਕਸਰਤ ਕਰਨ ਜਾ ਰਿਹਾ ਹਾਂ।” ਪਹਿਲੇ ਟੈਸਟ ਵਿੱਚ ਕੋਹਲੀ ਆਪਣੇ ਸੈਂਕੜਿਆਂ ਤੋਂ ਖੁੰਝ ਜਾਣ ’ਤੇ ਨਿਰਾਸ਼ ਨਜ਼ਰ ਆਏ। ਉਸ ਨੂੰ ਰਹਿਕੀਮ ਕਾਰਨਵਾਲ ਨੇ 76 ਦੌੜਾਂ ‘ਤੇ ਆਊਟ ਕੀਤਾ ਸੀ।