ਵਿਰਾਟ ਨੇ ਆਪਣੇ ਜਨਮਦਿਨ ਤੇ ਦਿੱਤਾ ਭਾਰਤ ਨੂੰ ਤੋਹਫ਼ਾ

ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਅੱਜ ਆਪਣੇ ਜਨਮਦਿਨ ‘ਤੇ ਈਡਨ ਗਾਰਡਨ ਸਟੇਡੀਅਮ ‘ਚ ਦੱਖਣੀ ਅਫਰੀਕਾ ਖਿਲਾਫ ਵਨਡੇ ਅੰਤਰਰਾਸ਼ਟਰੀ ਕ੍ਰਿਕਟ ‘ਚ 49ਵਾਂ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ ਦੇ ਸਭ ਤੋਂ ਵੱਡੇ 49ਵੇਂ ਸੈਂਕੜੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਦੱਖਣੀ ਅਫਰੀਕਾ ਖਿਲਾਫ ਸੈਂਕੜਾ ਲਗਾ ਕੇ ਵਿਰਾਟ ਕੋਹਲੀ ਵਨਡੇ ‘ਚ ਆਪਣੇ ਜਨਮਦਿਨ ‘ਤੇ […]

Share:

ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਨੇ ਅੱਜ ਆਪਣੇ ਜਨਮਦਿਨ ‘ਤੇ ਈਡਨ ਗਾਰਡਨ ਸਟੇਡੀਅਮ ‘ਚ ਦੱਖਣੀ ਅਫਰੀਕਾ ਖਿਲਾਫ ਵਨਡੇ ਅੰਤਰਰਾਸ਼ਟਰੀ ਕ੍ਰਿਕਟ ‘ਚ 49ਵਾਂ ਸੈਂਕੜਾ ਲਗਾ ਕੇ ਸਚਿਨ ਤੇਂਦੁਲਕਰ ਦੇ ਸਭ ਤੋਂ ਵੱਡੇ 49ਵੇਂ ਸੈਂਕੜੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਦੱਖਣੀ ਅਫਰੀਕਾ ਖਿਲਾਫ ਸੈਂਕੜਾ ਲਗਾ ਕੇ ਵਿਰਾਟ ਕੋਹਲੀ ਵਨਡੇ ‘ਚ ਆਪਣੇ ਜਨਮਦਿਨ ‘ਤੇ ਸੈਂਕੜਾ ਲਗਾਉਣ ਵਾਲੇ ਸੱਤਵੇਂ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਕਾਰਨਾਮਾ ਵਿਨੋਦ ਕਾਂਬਲੀ, ਸਚਿਨ ਤੇਂਦੁਲਕਰ, ਸਨਥ ਜੈਸੂਰੀਆ, ਰੌਸ ਟੇਲਰ, ਟਾਮ ਲੈਥਮ ਅਤੇ ਮਿਸ਼ੇਲ ਮਾਰਸ਼ ਨੇ ਕੀਤਾ ਸੀ। ਇਸ ਵਿਸ਼ਵ ਕੱਪ ਵਿੱਚ ਵਿਰਾਟ ਕੋਹਲੀ ਦਾ ਇਹ ਦੂਜਾ ਸੈਂਕੜਾ ਹੈ। ਇਸ ਤੋਂ ਪਹਿਲਾਂ ਉਸ ਨੇ ਬੰਗਲਾਦੇਸ਼ ਖਿਲਾਫ 48ਵਾਂ ਵਨਡੇ ਸੈਂਕੜਾ ਲਗਾਇਆ ਸੀ। ਵਿਰਾਟ ਕੋਹਲੀ ਨੇ ਇਹ ਸੈਂਕੜਾ 119 ਗੇਂਦਾਂ ਵਿੱਚ ਪੂਰਾ ਕੀਤਾ। ਇਸ ਮੈਚ ‘ਚ ਕੋਹਲੀ ਨੇ 34 ਵਿਸ਼ਵ ਕੱਪ ‘ਚ 1500 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਇਸ ਦੌਰਾਨ ਉਸ ਦੀ ਔਸਤ 53 ਤੋਂ ਵੱਧ ਰਹੀ ਹੈ। ਉਸ ਨੇ ਤਿੰਨ ਸੈਂਕੜੇ ਅਤੇ 11 ਅਰਧ ਸੈਂਕੜੇ ਲਗਾਏ ਹਨ। ਇਸ ਸੂਚੀ ‘ਚ ਸਭ ਤੋਂ ਉੱਪਰ ਸਚਿਨ ਤੇਂਦੁਲਕਰ (2278) ਅਤੇ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (1743) ਹਨ। ਅਤੇ ਹੁਣ ਕੋਹਲੀ ਇਹ ਉਪਲਬਧੀ ਹਾਸਲ ਕਰਨ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ 28ਵੀਂ ਦੌੜਾਂ ਬਣਾ ਕੇ ਇਹ ਉਪਲਬਧੀ ਹਾਸਲ ਕੀਤੀ।

ਰੋਹਿਤ-ਸਚਿਨ ਸਮੇਤ ਕਈ ਨਾਮੀ ਖਿਡਾਰਿਆਂ ਨੇ ਬੰਨੇ ਵਿਰਾਟ ਦੀ ਤਾਰੀਫਾਂ ਦੇ ਪੂਲ

ਮੈਚ ਜਿਤਣ ਤੋਂ ਬਾਅਦ ਕਈ ਨਾਮ ਖਿਡਾਰਿਆਂ ਨੇ ਵਿਰਾਟ ਕੋਹਲੀ ਦੀ ਤਾਰੀਫਾਂ ਦੇ ਪੂਲ ਬਨ ਦਿੱਤੇ। ਉਹਨਾਂ ਕਿਹਾ ਕਿ ਵਿਰਾਟ ਮਹਾਨ ਖਿਡਾਰੀ ਹਨ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੀ ਵਿਰਾਟ ਕੋਹਲੀ ਦੀ ਕਾਫੀ ਤਾਰੀਫ ਕੀਤੀ। ਉਹਨਾਂ ਕਿਹਾ ਕਿ ਵਿਰਾਟ ਨੇ ਇਕ ਮੁਸ਼ਕਿਲ ਵਿਕਟ ਤੇ ਰਨ ਬਣਾਏ ਹਨ ਅਤੇ ਬੋਲਿੰਗ ਯੂਨਿਟ ਨੇ ਵੀ ਚੰਗਾ ਪ੍ਰਦਸ਼ਨ ਕੀਤਾ। ਇਸ ਕਾਰਣ ਅਸੀਂ ਮੈਚ ਜਿਤ ਸਕੇ ਹਾਂ। ਨਾਲ ਹੀ ਸਚਿਨ ਨੇ ਵੀ ਐਕਸ ਤੇ ਪੋਸਟ ਪਾ ਕੇ ਵਿਰਾਟ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਵਿਰਾਟ ਜਲਦੀ ਹੀ 50 ਸੈਂਕੜਾ ਵੀ ਬਣਾਵੇਗਾ।

ਰਿਕਾਰਡ ਨਹੀਂ ਕਰਨਾ ਚਾਹੁੰਦਾ ਪਰ ਸਿਰਫ ਦੌੜਾਂ ਬਣਾਉਣਾ ਚਾਹੁੰਦਾ ਵਿਰਾਟ

ਮੈਂ ਰਿਕਾਰਡ ਨਹੀਂ ਕਰਨਾ ਚਾਹੁੰਦਾ ਪਰ ਸਿਰਫ ਦੌੜਾਂ ਬਣਾਉਣਾ ਚਾਹੁੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਹੁਣ ਮੈਂ ਉਹ ਕੰਮ ਦੁਬਾਰਾ ਕਰਨ ਦੇ ਯੋਗ ਹਾਂ ਜੋ ਮੈਂ ਇੰਨੇ ਸਾਲਾਂ ਤੋਂ ਕਰ ਰਿਹਾ ਹਾਂ। ਸਚਿਨ ਨਾਲ ਤੁਲਨਾ ਕਰਨਾ ਬਹੁਤ ਵੱਡੇ ਸਨਮਾਨ ਦੀ ਗੱਲ ਹੈ, ਉਹ ਮੇਰਾ ਹੀਰੋ ਸੀ, ਮੈਂ ਜਾਣਦਾ ਹਾਂ ਕਿ ਲੋਕ ਤੁਲਨਾ ਕਰਦੇ ਹਨ, ਉਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਉਹ ਮੇਰਾ ਹੀਰੋ ਸੀ ਅਤੇ ਹਮੇਸ਼ਾ ਰਹੇਗਾ। ਮੈਨੂੰ ਯਾਦ ਹੈ ਜਿੱਥੇ ਬੈਠ ਕੇ ਮੈਂ ਉਸ ਨੂੰ ਟੀਵੀ ‘ਤੇ ਦੇਖਦਾ ਸੀ, ਮੈਂ ਇਸ ਮੁਕਾਮ ‘ਤੇ ਪਹੁੰਚ ਕੇ ਭਾਵੁਕ ਹੋ ਗਿਆ ਹਾਂ।