ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਦੋ ਹਾਕੀ ਓਲੰਪੀਅਨ ਖਿਡਾਰੀ, ਹਿਸਾਰ ਦੀ ਉਦਿਤਾ ਦੇ ਹੋਣਗੇ ਜਲੰਧਰ ਦੇ ਹਾਕੀ ਖਿਡਾਰੀ ਮਨਦੀਪ

ਦੋਵੇਂ ਖਿਡਾਰੀ ਦੇਸ਼ ਲਈ ਕਈ ਖੇਡ ਤਗਮੇ ਲੈ ਕੇ ਆਏ ਹਨ। ਪਰਿਵਾਰ ਇਸ ਸ਼ਾਨਦਾਰ ਵਿਆਹ ਸਮਾਗਮ ਲਈ ਮਹਿਮਾਨਾਂ ਦੀ ਸੂਚੀ ਤਿਆਰ ਕਰ ਰਿਹਾ ਹੈ, ਜਿਸ ਵਿੱਚ ਖੇਡਾਂ ਅਤੇ ਰਾਜਨੀਤੀ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਟੀਮ ਇੰਡੀਆ ਇਸ ਵਿਆਹ ਵਿੱਚ ਸ਼ਾਮਲ ਹੋਵੇਗੀ।

Share:

ਪੰਜਾਬ ਜਲੰਧੜ ਦੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਅਤੇ ਓਲੰਪੀਅਨ ਮਨਦੀਪ ਸਿੰਘ ਜਲਦੀ ਹੀ ਹਰਿਆਣਾ ਦੀ ਰਹਿਣ ਵਾਲੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਉਦਿਤਾ ਕੌਰ ਨਾਲ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆ ਗਿਆ ਹੈ। ਇਸ ਵਿੱਚ ਦੋਵਾਂ ਦੇ ਨਾਵਾਂ ਦੇ ਅੱਗੇ ਓਲੰਪੀਅਨ ਲਿਖਿਆ ਹੈ। ਦੋਵੇਂ ਐਥਲੀਟ 21 ਮਾਰਚ (ਸ਼ੁੱਕਰਵਾਰ) ਨੂੰ ਮਾਡਲ ਟਾਊਨ, ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਵਿਆਹ ਦੇ ਬੰਧਨ ਵਿੱਚ ਬੱਝਣਗੇ। ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਅਤੇ ਇਸ ਖਾਸ ਦਿਨ ਨੂੰ ਯਾਦਗਾਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ।

ਦੋਵਾਂ ਖਿਡਾਰੀਆਂ ਨੇ ਦੇਸ਼ ਨੂੰ ਜਿਤਾਏ ਕਈ ਤਗਮੇ

ਦੋਵੇਂ ਖਿਡਾਰੀ ਦੇਸ਼ ਲਈ ਕਈ ਖੇਡ ਤਗਮੇ ਲੈ ਕੇ ਆਏ ਹਨ। ਪਰਿਵਾਰ ਇਸ ਸ਼ਾਨਦਾਰ ਵਿਆਹ ਸਮਾਗਮ ਲਈ ਮਹਿਮਾਨਾਂ ਦੀ ਸੂਚੀ ਤਿਆਰ ਕਰ ਰਿਹਾ ਹੈ, ਜਿਸ ਵਿੱਚ ਖੇਡਾਂ ਅਤੇ ਰਾਜਨੀਤੀ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਟੀਮ ਇੰਡੀਆ ਇਸ ਵਿਆਹ ਵਿੱਚ ਸ਼ਾਮਲ ਹੋਵੇਗੀ। ਹਾਲਾਂਕਿ, ਇਸਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਅਜੇ ਨਹੀਂ ਹੋਈ ਹੈ।

ਉਦਿਤਾਨੇ ਹੈਂਡਬਾਲ ਛੱਡ ਹਾਕੀ ਨਾਲ ਜੁੜੀ

14 ਜਨਵਰੀ 1998 ਨੂੰ ਹਿਸਾਰ ਦੇ ਨੰਗਲ ਪਿੰਡ ਵਿੱਚ ਜਨਮੀ ਉਦਿਤਾ ਕੌਰ ਦੁਹਨ ਨੇ ਹਰਿਆਣਾ ਹਾਕੀ ਟੀਮ ਨਾਲ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਹ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਹੈ। ਹਾਕੀ ਤੋਂ ਪਹਿਲਾਂ, ਉਦਿਤਾ ਹੈਂਡਬਾਲ ਵੀ ਖੇਡ ਚੁੱਕੀ ਹੈ। ਉਸਦਾ ਖੇਡ ਕਰੀਅਰ ਹੈਂਡਬਾਲ ਨਾਲ ਸ਼ੁਰੂ ਹੋਇਆ। ਫਿਰ ਉਸਨੇ ਹਾਕੀ 'ਤੇ ਆਪਣਾ ਹੱਥ ਅਜ਼ਮਾਇਆ। ਸਾਲ 2017 ਵਿੱਚ, ਉਦਿਤਾ ਨੇ ਸੀਨੀਅਰ ਪੱਧਰ 'ਤੇ ਆਪਣਾ ਡੈਬਿਊ ਕੀਤਾ। ਉਸਨੇ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਚਾਂਦੀ, 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਅਤੇ 2023 ਦੀਆਂ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਗਮਾ ਜਿੱਤਿਆ। ਇਸ ਤੋਂ ਇਲਾਵਾ, ਉਦਿਤਾ ਨੇ 2021 ਦੇ ਟੋਕੀਓ ਓਲੰਪਿਕ ਵਿੱਚ ਭਾਰਤ ਨੂੰ ਚੌਥੇ ਸਥਾਨ 'ਤੇ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਈ। 2024 ਵਿੱਚ, ਉਹ ਮਹਿਲਾ ਹਾਕੀ ਇੰਡੀਆ ਲੀਗ ਨਿਲਾਮੀ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰਨ ਬਣ ਗਈ।

ਮਨਦੀਪ ਦਾ ਸੁਰਜੀਤ ਹਾਕੀ ਅਕੈਡਮੀ ਤੋਂ ਅੰਤਰਰਾਸ਼ਟਰੀ ਪੱਧਰ ਤੱਕ ਦਾ ਸਫ਼ਰ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਮਿੱਠਾਪੁਰ ਦੇ ਰਹਿਣ ਵਾਲੇ ਮਨਦੀਪ ਸਿੰਘ ਦਾ ਜਨਮ 25 ਜਨਵਰੀ 1995 ਨੂੰ ਹੋਇਆ ਸੀ। ਮਨਦੀਪ ਸਿੰਘ ਨੇ ਆਪਣਾ ਹਾਕੀ ਕਰੀਅਰ ਸੁਰਜੀਤ ਹਾਕੀ ਅਕੈਡਮੀ, ਜਲੰਧਰ ਤੋਂ ਸ਼ੁਰੂ ਕੀਤਾ। ਇੱਥੇ ਉਸਨੇ ਆਪਣੀ ਪ੍ਰਤਿਭਾ ਨੂੰ ਨਿਖਾਰਿਆ ਅਤੇ ਜਲਦੀ ਹੀ ਭਾਰਤੀ ਹਾਕੀ ਟੀਮ ਵਿੱਚ ਜਗ੍ਹਾ ਬਣਾ ਲਈ। ਉਹ ਆਪਣੀ ਹਮਲਾਵਰ ਖੇਡ ਸ਼ੈਲੀ ਅਤੇ ਸ਼ਾਨਦਾਰ ਗੋਲ ਕਰਨ ਦੀ ਯੋਗਤਾ ਲਈ ਜਾਣਿਆ ਜਾਂਦਾ ਹੈ। ਮਨਦੀਪ ਸਿੰਘ ਹੁਣ ਤੱਕ ਦੋ ਹਾਕੀ ਵਿਸ਼ਵ ਕੱਪ, 2014 ਅਤੇ 2018 ਖੇਡ ਚੁੱਕਾ ਹੈ। ਉਸਨੇ 2018 ਏਸ਼ੀਆਈ ਖੇਡਾਂ, 2018 ਰਾਸ਼ਟਰਮੰਡਲ ਖੇਡਾਂ, 2013 ਏਸ਼ੀਆ ਕੱਪ, 2014 ਅਤੇ 2017 ਹਾਕੀ ਵਰਲਡ ਲੀਗ ਫਾਈਨਲ, 2013 ਅਤੇ 2017 ਹਾਕੀ ਵਰਲਡ ਲੀਗ ਸੈਮੀਫਾਈਨਲ, ਅਤੇ 2016 ਅਤੇ 2018 ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਹੈ।

ਇਹ ਵੀ ਪੜ੍ਹੋ

Tags :