Chennai Super Kings ਅਤੇ Delhi Capitals ਵਿਚਕਾਰ ਹੋਵੇਗਾ ਮੁਕਾਬਲਾ, 2 ਮੈਚ ਜਿੱਤ ਚੁੱਕੀ ਹੈ ਦਿੱਲੀ

ਦੱਸ ਦਈਏ ਕਿ ਹੁਣ ਤੱਕ ਆਈਪੀਐਲ ਵਿੱਚ ਚੇਨਈ ਅਤੇ ਦਿੱਲੀ ਵਿਚਕਾਰ 30 ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ ਸੀਐਸਕੇ ਨੇ 19 ਮੈਚ ਜਿੱਤੇ ਹਨ,ਜਦੋਂ ਕਿ ਦਿੱਲੀ ਨੇ 11 ਮੌਕਿਆਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਦਿੱਲੀ ਦੀ ਟੀਮ ਉੱਤੇ ਚੇਨਈ ਦੀ ਟੀਮ ਦਾ ਪਲੜਾ ਭਾਰੀ ਹੈ। 

Share:

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 18ਵੇਂ ਸੀਜ਼ਨ ਵਿੱਚ ਅੱਜ ਇੱਕ ਡਬਲ ਹੈਡਰ (ਇੱਕ ਦਿਨ ਵਿੱਚ 2 ਮੈਚ) ਖੇਡਿਆ ਜਾਵੇਗਾ। ਦਿਨ ਦੇ ਪਹਿਲੇ ਮੈਚ ਵਿੱਚ, ਚੇਨਈ ਸੁਪਰ ਕਿੰਗਜ਼ (CSK) ਦਾ ਸਾਹਮਣਾ ਦਿੱਲੀ ਕੈਪੀਟਲਜ਼ (DC) ਨਾਲ ਹੋਵੇਗਾ। ਇਹ ਮੈਚ ਐਮਏ ਚਿਦੰਬਰਮ ਸਟੇਡੀਅਮ, ਚੇਨਈ ਵਿਖੇ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਖੇਡਿਆ ਜਾਵੇਗਾ। ਐਮਐਸ ਧੋਨੀ ਅੱਜ ਕਪਤਾਨੀ ਕਰ ਸਕਦੇ ਹਨ, ਸੀਐਸਕੇ ਦੇ ਰੁਤੁਰਾਜ ਗਾਇਕਵਾੜ ਜ਼ਖਮੀ ਹਨ। ਦਿੱਲੀ ਕੈਪੀਟਲਜ਼ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਦੋ ਮੈਚ ਖੇਡੇ ਹਨ ਅਤੇ ਦੋਵੇਂ ਜਿੱਤੇ ਹਨ। ਚੇਨਈ ਸੁਪਰ ਕਿੰਗਜ਼ ਨੇ ਹੁਣ ਤੱਕ ਤਿੰਨ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਨ੍ਹਾਂ ਨੇ ਸਿਰਫ਼ ਇੱਕ ਜਿੱਤਿਆ ਹੈ ਅਤੇ ਦੋ ਮੈਚ ਹਾਰੇ ਹਨ। ਇਸ ਦੇ ਨਾਲ ਹੀ, ਦਿਨ ਦੇ ਦੂਜੇ ਮੈਚ ਵਿੱਚ, ਪੰਜਾਬ ਕਿੰਗਜ਼ (PBKS) ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ।

30 ਮੈਚਾਂ ਵਿੱਚ ਸੀਐਸਕੇ ਨੇ 19 ਮੈਚ ਜਿੱਤੇ

ਹੈੱਡ ਟੂ ਹੈੱਡ ਵਿੱਚ ਚੇਨਈ ਸਭ ਤੋਂ ਉੱਪਰ ਹੈ। ਹੁਣ ਤੱਕ ਆਈਪੀਐਲ ਵਿੱਚ ਚੇਨਈ ਅਤੇ ਦਿੱਲੀ ਵਿਚਕਾਰ 30 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਸੀਐਸਕੇ ਨੇ 19 ਮੈਚ ਜਿੱਤੇ ਹਨ, ਜਦੋਂ ਕਿ ਦਿੱਲੀ ਨੇ 11 ਮੌਕਿਆਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਆਈਪੀਐਲ 2024 ਵਿੱਚ ਦਿੱਲੀ ਅਤੇ ਚੇਨਈ ਵਿਚਕਾਰ ਇੱਕ ਮੈਚ ਖੇਡਿਆ ਗਿਆ ਸੀ, ਜਿੱਥੇ ਡੀਸੀ ਨੇ 20 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਉਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਦਿੱਲੀ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 191 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਚੇਨਈ ਦੀ ਟੀਮ ਸਿਰਫ਼ 171 ਦੌੜਾਂ ਹੀ ਬਣਾ ਸਕੀ।

ਗਾਇਕਵਾੜ ਦੇ ਸਭ ਤੋਂ ਵੱਧ ਹਨ ਰਨ

ਸੀਐਸਕੇ ਦੇ ਕਪਤਾਨ ਰਿਤੁਰਾਜ ਗਾਇਕਵਾੜ ਟੀਮ ਦੇ ਸਭ ਤੋਂ ਵੱਧ ਸਕੋਰਰ ਹਨ। ਉਸਨੇ 3 ਮੈਚਾਂ ਵਿੱਚ ਕੁੱਲ 116 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ, ਰਾਜਸਥਾਨ ਰਾਇਲਜ਼ ਵਿਰੁੱਧ ਖੇਡੇ ਗਏ ਆਪਣੇ ਆਖਰੀ ਮੈਚ ਵਿੱਚ, ਉਸਨੇ 44 ਗੇਂਦਾਂ ਵਿੱਚ 63 ਦੌੜਾਂ ਦਾ ਅਰਧ ਸੈਂਕੜਾ ਬਣਾਇਆ। ਇਸ ਵਿੱਚ 7 ​​ਚੌਕੇ ਅਤੇ 1 ਛੱਕਾ ਸ਼ਾਮਲ ਸੀ। ਉਨ੍ਹਾਂ ਤੋਂ ਬਾਅਦ, ਦੂਜੇ ਸਥਾਨ 'ਤੇ, ਰਚਿਨ ਰਵਿੰਦਰ ਨੇ ਟੀਮ ਲਈ 3 ਮੈਚਾਂ ਵਿੱਚ ਕੁੱਲ 106 ਦੌੜਾਂ ਬਣਾਈਆਂ ਹਨ। ਉਸਨੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ 45 ਗੇਂਦਾਂ ਵਿੱਚ 65 ਦੌੜਾਂ ਦੀ ਅਜੇਤੂ ਅਰਧ ਸੈਂਕੜਾ ਬਣਾਇਆ। ਇਸ ਦੇ ਨਾਲ ਹੀ ਗੇਂਦਬਾਜ਼ ਨੂਰ ਅਹਿਮਦ ਟੀਮ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਉਸਨੇ 3 ਮੈਚਾਂ ਵਿੱਚ 9 ਵਿਕਟਾਂ ਲਈਆਂ ਹਨ। ਉਸਨੇ ਐਮਆਈ ਦੇ ਖਿਲਾਫ 18 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਉਨ੍ਹਾਂ ਤੋਂ ਬਾਅਦ ਖਲੀਲ ਅਹਿਮਦ ਨੇ ਵੀ 3 ਮੈਚਾਂ ਵਿੱਚ 6 ਵਿਕਟਾਂ ਲਈਆਂ ਹਨ। ਮੁੰਬਈ ਦੇ ਖਿਲਾਫ, ਉਸਨੇ 29 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਇਹ ਵੀ ਪੜ੍ਹੋ