India v/s Afghanistan: ਮੁਹਾਲੀ 'ਚ ਕੜੀ ਸੁਰੱਖਿਆ ਵਿੱਚ ਅੱਜ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ ਟੀ-20 ਮੁਕਾਬਲਾ

ਮੁਹਾਲੀ ਪੁਲਿਸ ਨੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਹਨ ਅਤੇ ਅੰਦਰ-ਬਾਹਰ 2000 ਮੁਲਾਜ਼ਮ ਤਾਇਨਾਤ ਕੀਤੇ ਹਨ। ਮੈਚ ਤੋਂ ਇੱਕ ਦਿਨ ਪਹਿਲਾਂ ਐਸਐਸਪੀ ਡਾ. ਸੰਦੀਪ ਗਰਗ ਨੇ ਖੁਦ ਸਟੇਡੀਅਮ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 1500 ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਰੱਖੀ ਜਾਵੇਗੀ। ਐਂਟਰੀ ਗੇਟ 'ਤੇ ਵੀਡੀਓ ਐਨਾਲਿਟੀਕਲ ਹੈਡ ਕਾਊਂਟਿੰਗ ਕੈਮਰੇ ਲਗਾਏ ਜਾਣਗੇ।

Share:

T-20 Match: ਭਾਰਤ ਅਤੇ ਅਫਗਾਨਿਸਤਾਨ ਦੇ ਵਿਚਾਲੇ ਮੁਹਾਲੀ ਦੇ ਆਈਐਸ ਬਿੰਦਰਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਅੱਜ ਸ਼ਾਮ 7 ਵਜੇ ਟੀ-20 ਕ੍ਰਿਕਟ ਮੁਕਾਬਲਾ ਖੇਡਿਆ ਜਾਵੇਗਾ। ਮੁਹਾਲੀ ਪੁਲਿਸ ਨੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਹਨ ਅਤੇ ਅੰਦਰ-ਬਾਹਰ 2000 ਮੁਲਾਜ਼ਮ ਤਾਇਨਾਤ ਕੀਤੇ ਹਨ। ਮੈਚ ਤੋਂ ਇੱਕ ਦਿਨ ਪਹਿਲਾਂ ਐਸਐਸਪੀ ਡਾ. ਸੰਦੀਪ ਗਰਗ ਨੇ ਖੁਦ ਸਟੇਡੀਅਮ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 1500 ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਰੱਖੀ ਜਾਵੇਗੀ। ਐਂਟਰੀ ਗੇਟ 'ਤੇ ਵੀਡੀਓ ਐਨਾਲਿਟੀਕਲ ਹੈਡ ਕਾਊਂਟਿੰਗ ਕੈਮਰੇ ਲਗਾਏ ਜਾਣਗੇ। ਇਸ ਤੋਂ ਪਤਾ ਲੱਗ ਸਕੇਗਾ ਕਿ ਮੈਚ ਦੇਖਣ ਲਈ ਕਿੰਨੇ ਦਰਸ਼ਕ ਸਟੇਡੀਅਮ ਵਿੱਚ ਆਏ ਹਨ। ਡਾ. ਗਰਗ ਨੇ ਦੱਸਿਆ ਕਿ ਮੈਚ ਤੋਂ ਇੱਕ ਦਿਨ ਪਹਿਲਾਂ ਕੁੱਤਿਆਂ ਦੇ ਦਸਤੇ ਦੀਆਂ ਟੀਮਾਂ ਵੱਲੋਂ ਸਟੇਡੀਅਮ ਦੇ ਅੰਦਰ ਜਾਂਚ ਕੀਤੀ ਗਈ ਸੀ। ਨਾਲ ਹੀ ਬਾਹਰੋਂ ਵੀ ਹਰ ਨਾਕੇ 'ਤੇ ਸਖ਼ਤ ਚੈਕਿੰਗ ਕੀਤੀ ਗਈ। 

ਬਾਹਰਲੇ ਰਾਜਾਂ ਅਤੇ ਬਟਾਲੀਅਨਾਂ ਤੋਂ ਵੀ ਮੰਗਵਾਇਆ ਬਲ  

ਮੈਚ ਦੌਰਾਨ ਪੀਸੀਏ ਸਟੇਡੀਅਮ ਵਿੱਚ ਹਰ ਵਿਅਕਤੀ ਦੀ ਸਖ਼ਤ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਲਈ ਬਾਹਰਲੇ ਰਾਜਾਂ ਅਤੇ ਬਟਾਲੀਅਨਾਂ ਤੋਂ ਵੀ ਬਲ ਮੰਗਵਾਏ ਗਏ ਹਨ। ਮੈਚ ਦੌਰਾਨ ਸੁਰੱਖਿਆ ਲਈ ਸਟੇਡੀਅਮ ਦੇ ਬਾਹਰ ਅਤੇ ਅੰਦਰ 1000 ਕੈਮਰੇ ਲਗਾਏ ਜਾਣਗੇ ਜਦਕਿ ਆਲੇ-ਦੁਆਲੇ ਅਤੇ ਪਾਰਕਿੰਗਾਂ ਵਿੱਚ 500 ਕੈਮਰੇ ਲਗਾਏ ਗਏ ਹਨ। ਸਟੇਡੀਅਮ ਵਿੱਚ 500 ਮੈਗਾਪਿਕਸਲ ਸਮੇਤ ਕੁੱਲ ਚਾਰ ਵਿਸ਼ੇਸ਼ ਕੈਮਰੇ ਵੀ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਹਰੇਕ ਵਿਅਕਤੀ ਦੀ ਸਾਫ਼-ਸੁਥਰੀ ਤਸਵੀਰ ਦੇਖੀ ਜਾ ਸਕਦੀ ਹੈ। ਇਹ ਕਿਸੇ ਵੀ ਗੜਬੜ ਦੀ ਸਥਿਤੀ ਵਿੱਚ ਦਰਸ਼ਕਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ।

ਇਨ੍ਹਾਂ ਚੀਜ਼ਾਂ ਨੂੰ ਅੰਦਰ ਲਿਜਾਣ 'ਤੇ ਹੋਵੇਗੀ ਪਾਬੰਦੀ 

ਮੈਚ ਦੌਰਾਨ ਚੰਡੀਗੜ੍ਹ ਸਟੇਡੀਅਮ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਲੈਕਟ੍ਰਾਨਿਕ ਸਮਾਨ, ਬੈਗ, ਹਥਿਆਰ, ਖਾਣ-ਪੀਣ ਦੀਆਂ ਵਸਤੂਆਂ, ਪਾਣੀ ਦੀਆਂ ਬੋਤਲਾਂ, ਕੋਲਡ ਡਰਿੰਕ ਦੇ ਡੱਬੇ, ਪਟਾਕੇ, ਪੈਨ, ਪੈਨਸਿਲ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਲਣਸ਼ੀਲ ਪਦਾਰਥ ਲੈ ਕੇ ਜਾਣ ਦੀ ਮਨਾਹੀ ਹੈ। ਪਰ ਔਰਤਾਂ ਨੂੰ ਛੋਟਾ ਪਰਸ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਸਟੇਡੀਅਮ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤਿੱਖਾ ਯੰਤਰ ਨਹੀਂ ਲਿਆ ਜਾਵੇਗਾ।

ਦੰਗਾ ਵਿਰੋਧੀ 15 ਟੀਮਾਂ ਵੀ ਕੀਤੀਆਂ ਤਾਇਨਾਤ 

ਕੈਮਰੇ ਸਟੇਡੀਅਮ ਦੀਆਂ ਚਾਰੇ ਦਿਸ਼ਾਵਾਂ ਵਿੱਚ ਲਗਾਏ ਜਾਣਗੇ। ਇਸ ਦੀ ਖਾਸੀਅਤ ਇਹ ਹੋਵੇਗੀ ਕਿ ਜਿਸ ਸੀਟ 'ਤੇ ਵਿਅਕਤੀ ਬੈਠਾ ਹੈ, ਉਸ ਦੀ ਪਛਾਣ ਕਰਕੇ ਵੀਡੀਓ ਤੋਂ ਸਪੱਸ਼ਟ ਤਸਵੀਰ ਕੱਢੀ ਜਾ ਸਕੇਗੀ। ਕੈਮਰਿਆਂ ਦਾ ਕੰਟਰੋਲ ਰੂਮ ਸਟੇਡੀਅਮ ਵਿੱਚ ਹੀ ਰਹੇਗਾ, ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਨਿਗਰਾਨੀ ਰੱਖਣਗੇ। ਇਸ ਤੋਂ ਇਲਾਵਾ 15 ਦੰਗਾ ਵਿਰੋਧੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਦਰਸ਼ਕਾਂ ਦੀ ਸੁਰੱਖਿਆ ਅਤੇ ਸਹੂਲਤ ਲਈ ਅੱਠ ਪਾਰਕਿੰਗ ਸਲਾਟ ਬਣਾਏ ਗਏ ਹਨ। ਐਸਐਸਪੀ ਮੁਹਾਲੀ ਨੇ ਦੱਸਿਆ ਕਿ ਪੀਸੀਏ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਰਸ਼ਕਾਂ ਦੀ ਸਹੂਲਤ ਲਈ ਪਲੇਕਾਰਡ ਅਤੇ ਬੋਰਡ ਲਗਾਉਣ ਤਾਂ ਜੋ ਉਨ੍ਹਾਂ ਨੂੰ ਸਟੇਡੀਅਮ ਵਿੱਚ ਦਾਖਲ ਹੋਣ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। 

ਇਹ ਵੀ ਪੜ੍ਹੋ