India V/s England: ਦੂਜਾ ਟੈਸਟ ਮੈਚ ਕੱਲ ਤੋਂ ਹੋਵੇਗਾ ਸ਼ੁਰੂ, ਇੰਗਲੈਂਡ ਦੀ ਟੀਮ ਵਿੱਚ ਜੇਮਸ ਐਂਡਰਸਨ ਦੀ ਵਾਪਸੀ

India V/s England: ਟੀਮ ਵਿੱਚ ਤਜਰਬੇਕਾਰ ਜੇਮਸ ਐਂਡਰਸਨ ਦੀ ਟੀਮ ਵਿੱਚ ਵਾਪਸੀ ਹੋਈ ਹੈ। ਨਾਲ ਹੀ ਜ਼ਖਮੀ ਜੈਕ ਲੀਚ ਅਤੇ ਮਾਰਕ ਵੁੱਡ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸ਼ੋਏਬ ਬਸ਼ੀਰ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

Share:

India V/s England: ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ਦੇ ਡਾ. ਵਾਈ.ਐੱਸ. ਰਾਜਸ਼ੇਖਰ ਰੈਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਕੱਲ ਤੋਂ ਖੇਡਿਆ ਜਾਵੇਗਾ। ਇੰਗਲੈਂਡ ਨੇ ਦੂਜੇ ਟੈਸਟ ਲਈ ਆਪਣੇ ਪਲੇਇੰਗ-11 ਵਿੱਚ 2 ਵੱਡੇ ਬਦਲਾਅ ਕੀਤੇ ਹਨ। ਇੰਗਲੈਂਡ ਨੇ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਟੀਮ ਵਿੱਚ ਤਜਰਬੇਕਾਰ ਜੇਮਸ ਐਂਡਰਸਨ ਦੀ ਟੀਮ ਵਿੱਚ ਵਾਪਸੀ ਹੋਈ ਹੈ। ਨਾਲ ਹੀ ਜ਼ਖਮੀ ਜੈਕ ਲੀਚ ਅਤੇ ਮਾਰਕ ਵੁੱਡ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸ਼ੋਏਬ ਬਸ਼ੀਰ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਵੱਡਾ ਝਟਕਾ... ਗੋਡੇ ਤੇ ਸੱਟ ਲੱਗਣ ਕਾਰਨ ਜੈਕ ਲੀਚ ਬਾਹਰ

ਇੰਗਲੈਂਡ ਦੀ ਟੀਮ 'ਚ ਦੋਵੇਂ ਬਦਲਾਅ ਗੇਂਦਬਾਜ਼ੀ 'ਚ ਹੋਏ ਹਨ। ਬੱਲੇਬਾਜ਼ੀ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਪਹਿਲੇ ਮੈਚ ਵਿੱਚ ਵੀ ਮਾਰਕ ਵੁੱਡ ਨੂੰ ਕੋਈ ਵਿਕਟ ਨਹੀਂ ਮਿਲਿਆ। ਇਸ ਕਰਕੇ ਉਸ ਦੀ ਜਗ੍ਹਾ ਤਜਰਬੇਕਾਰ ਐਂਡਰਸਨ ਨੂੰ ਮੈਚ ਵਿੱਚ ਮੌਕਾ ਦਿੱਤਾ ਗਿਆ ਹੈ। ਐਂਡਰਸਨ ਇਸ ਮੈਚ 'ਚ ਆਪਣੇ 700 ਟੈਸਟ ਵਿਕਟ ਵੀ ਪੂਰੇ ਕਰ ਸਕਦੇ ਹਨ। ਜੈਕ ਲੀਚ ਸੱਟ ਕਾਰਨ ਇਸ ਮੈਚ ਤੋਂ ਬਾਹਰ ਹਨ। ਉਸ ਨੇ ਮੈਚ ਤੋਂ ਪਹਿਲਾਂ ਅਭਿਆਸ ਨਹੀਂ ਕੀਤਾ। ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਉਸ ਨੂੰ ਗੋਡੇ ਦੀ ਸੱਟ ਲੱਗ ਗਈ ਸੀ ਅਤੇ ਹੁਣ ਤੱਕ ਉਹ ਇਸ ਤੋਂ ਉਭਰ ਨਹੀਂ ਸਕੇ ਹਨ। ਉਹ ਟੀਮ ਦਾ ਸਭ ਤੋਂ ਤਜਰਬੇਕਾਰ ਸਪਿਨਰ ਹੈ ਅਤੇ ਮੈਚ ਤੋਂ ਉਸ ਦੀ ਗੈਰਹਾਜ਼ਰੀ ਇੰਗਲੈਂਡ ਲਈ ਵੱਡਾ ਝਟਕਾ ਹੈ।

ਇੰਝ ਰਹੇਗੀ ਇੰਗਲੈਂਡ ਦੀ ਪਲੇਇੰਗ-11

ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (C), ਬੇਨ ਫੋਕਸ (WK), ਰੇਹਾਨ ਅਹਿਮਦ, ਟੌਮ ਹਾਰਟਲੀ, ਸ਼ੋਏਬ ਬਸ਼ੀਰ, ਜੇਮਸ ਐਂਡਰਸਨ।

ਭਾਰਤੀ ਟੀਮ ਵਿੱਚ ਵੀ 2 ਬਦਲਾਅ ਹੋਣੇ ਤੈਅ

ਭਾਰਤ ਨੇ ਇਸ ਮੈਚ ਲਈ ਆਪਣੇ ਪਲੇਇੰਗ 11 ਦਾ ਐਲਾਨ ਨਹੀਂ ਕੀਤਾ ਹੈ ਪਰ ਟੀਮ ਇੰਡੀਆ ਵਿੱਚ 2 ਬਦਲਾਅ ਹੋਣੇ ਤੈਅ ਹਨ। ਲੋਕੇਸ਼ ਰਾਹੁਲ ਅਤੇ ਰਵਿੰਦਰ ਜਡੇਜਾ ਸੱਟ ਕਾਰਨ ਟੀਮ ਤੋਂ ਬਾਹਰ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਦੀ ਥਾਂ ਸਰਫਰਾਜ਼ ਖਾਨ/ਰਜਤ ਪਾਟੀਦਾਰ ਅਤੇ ਕੁਲਦੀਪ ਯਾਦਵ ਨੂੰ ਮੌਕਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ