ਨਿਊਜ਼ੀਲੈਂਡ ਦੀ ਟੀਮ ਅੱਜ ਭਿੜੇਗੀ ਦੱਖਣੀ ਅਫਰੀਕਾ ਦੇ ਨਾਲ

ਮੌਜੂਦਾ ਰਨਰ-ਅੱਪ ਨਿਊਜ਼ੀਲੈਂਡ ਵਨ-ਡੇ ਵਿਸ਼ਵ ਕੱਪ 2023 ਦੇ 32ਵੇਂ ਮੈਚ ਵਿੱਚ ਅੱਜ ਦੱਖਣੀ ਅਫਰੀਕਾ ਨਾਲ ਭਿੜੇਗੀ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (ਐੱਮਸੀਏ), ਪੁਣੇ ਵਿੱਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਦੋਵਾਂ ਟੀਮਾਂ ‘ਚ ਕੀਤਾ ਗਿਆ ਹੈ ਬਦਲਾਵ ਦੋਵਾਂ ਟੀਮਾਂ ‘ਚ ਇਕ-ਇਕ ਬਦਲਾਅ […]

Share:

ਮੌਜੂਦਾ ਰਨਰ-ਅੱਪ ਨਿਊਜ਼ੀਲੈਂਡ ਵਨ-ਡੇ ਵਿਸ਼ਵ ਕੱਪ 2023 ਦੇ 32ਵੇਂ ਮੈਚ ਵਿੱਚ ਅੱਜ ਦੱਖਣੀ ਅਫਰੀਕਾ ਨਾਲ ਭਿੜੇਗੀ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੈਚ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (ਐੱਮਸੀਏ), ਪੁਣੇ ਵਿੱਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ।

ਦੋਵਾਂ ਟੀਮਾਂ ‘ਚ ਕੀਤਾ ਗਿਆ ਹੈ ਬਦਲਾਵ

ਦੋਵਾਂ ਟੀਮਾਂ ‘ਚ ਇਕ-ਇਕ ਬਦਲਾਅ ਕੀਤਾ ਗਿਆ ਹੈ। ਟਿਮ ਸਾਊਦੀ ਨੂੰ ਨਿਊਜ਼ੀਲੈਂਡ ਦੀ ਟੀਮ ‘ਚ ਲਾਕੀ ਫਰਗੂਸਨ ਦੀ ਥਾਂ ‘ਤੇ ਸ਼ਾਮਲ ਕੀਤਾ ਗਿਆ ਹੈ। ਉਥੇ ਹੀ ਦੱਖਣੀ ਅਫਰੀਕਾ ‘ਚ ਤਬਰੇਜ਼ ਸ਼ਮਸੀ ਦੀ ਜਗ੍ਹਾ ਕਾਗਿਸੋ ਰਬਾਡਾ ਨੂੰ ਜਗ੍ਹਾ ਮਿਲੀ ਹੈ।

ਅੱਜ ਦਾ ਮੈਚ ਜਿੱਤਣ ਵਾਲੀ ਟੀਮ ਲਈ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦਾ ਰਾਹ ਆਸਾਨ ਹੋ ਜਾਵੇਗਾ। ਨਿਊਜ਼ੀਲੈਂਡ 6 ਮੈਚਾਂ ‘ਚ 4 ਜਿੱਤਾਂ ਨਾਲ 8 ਅੰਕਾਂ ਨਾਲ ਟੇਬਲ ‘ਚ ਤੀਜੇ ਸਥਾਨ ‘ਤੇ ਹੈ। ਉੱਥੇ ਹੀ ਦੱਖਣੀ ਅਫਰੀਕਾ 6 ‘ਚੋਂ 5 ਮੈਚ ਜਿੱਤ ਕੇ 10 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ।

ਦੱਸਣਯੋਗ ਹੈ ਕਿ 1999 ਤੋਂ ਲੈ ਕੇ ਹੁਣ ਤੱਕ ਦੋਵਾਂ ਵਿਚਾਲੇ ਵਿਸ਼ਵ ਕੱਪ ‘ਚ 5 ਮੈਚ ਹੋਏ ਹਨ, ਜਿਸ ‘ਚ ਨਿਊਜ਼ੀਲੈਂਡ ਨੇ ਸਾਰੇ ਪੰਜ ਮੈਚ ਜਿੱਤੇ ਹਨ। ਇਨ੍ਹਾਂ ਵਿੱਚ 2011 ਅਤੇ 2015 ਵਿਸ਼ਵ ਕੱਪ ਦੇ 2 ਨਾਕਆਊਟ ਮੈਚ ਵੀ ਸ਼ਾਮਲ ਹਨ।

ਚਾਰ ਸਾਲ ਬਾਅਦ ਹੋਇਆ ਦੋਵਾਂ ਟੀਮਾਂ ਆਹਮੋ-ਸਾਹਮਣੇ

ਦੋਵੇਂ ਟੀਮਾਂ ਚਾਰ ਸਾਲ ਬਾਅਦ ਵਨਡੇ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਆਖਰੀ ਵਾਰ ਦੋਵੇਂ ਟੀਮਾਂ 2019 ਵਿਸ਼ਵ ਕੱਪ ਵਿੱਚ ਭਿੜੀਆਂ ਸਨ। ਟੂਰਨਾਮੈਂਟ ਦਾ 25ਵਾਂ ਮੈਚ ਬਰਮਿੰਘਮ ਵਿੱਚ ਖੇਡਿਆ ਗਿਆ, ਜਿਸ ਵਿੱਚ ਨਿਊਜ਼ੀਲੈਂਡ ਨੇ ਆਖਰੀ ਓਵਰਾਂ ਵਿੱਚ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ। ਟੀਮ ਦੇ ਨਿਯਮਤ ਕਪਤਾਨ ਕੇਨ ਵਿਲੀਅਮਸਨ ਨੇ ਮੈਚ ‘ਚ ਸੈਂਕੜਾ ਲਗਾ ਕੇ ਟੀਮ ਨੂੰ ਜਿੱਤ ਵੱਲ ਤੋਰਿਆ।