ਗਲੇਨ ਮੈਕਸਵੈੱਲ ਦਾ ਜਾਦੂ, ਆਸਟ੍ਰੇਲੀਆ ਪਹੁੰਚਿਆ ਸੈਮੀਫਾਈਨਲ ‘ਚ

ਵਾਨਖੇੜੇ ‘ਚ ਖੇਲੇ ਜਾ ਰਹੇ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਦੇ ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਨੇ ਇਕ ਕ੍ਰਿਕਟਰ ਦਾ ਅਜਿਹਾ ਸਾਹਸ ਦੇਖਿਆ, ਜਿਸ ‘ਤੇ ਆਸਾਨੀ ਨਾਲ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਮੈਚ ਵਿੱਚ ਗਲੇਨ ਮੈਕਸਵੈੱਲ ਨੇ 201 ਦੌੜਾਂ ਦੀ ਅਜੇਤੂ ਪਾਰੀ ਖੇਡੀ। ਅਫਗਾਨਿਸਤਾਨ ਨੂੰ 292 ਦੌੜਾਂ ਦਾ ਟੀਚਾ ਦਿੱਤਾ ਸੀ। ਮੈਕਸਵੈੱਲ ਨੇ 8ਵੇਂ ਵਿਕਟ ਲਈ 202 […]

Share:

ਵਾਨਖੇੜੇ ‘ਚ ਖੇਲੇ ਜਾ ਰਹੇ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਦੇ ਮੈਚ ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਨੇ ਇਕ ਕ੍ਰਿਕਟਰ ਦਾ ਅਜਿਹਾ ਸਾਹਸ ਦੇਖਿਆ, ਜਿਸ ‘ਤੇ ਆਸਾਨੀ ਨਾਲ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਮੈਚ ਵਿੱਚ ਗਲੇਨ ਮੈਕਸਵੈੱਲ ਨੇ 201 ਦੌੜਾਂ ਦੀ ਅਜੇਤੂ ਪਾਰੀ ਖੇਡੀ। ਅਫਗਾਨਿਸਤਾਨ ਨੂੰ 292 ਦੌੜਾਂ ਦਾ ਟੀਚਾ ਦਿੱਤਾ ਸੀ। ਮੈਕਸਵੈੱਲ ਨੇ 8ਵੇਂ ਵਿਕਟ ਲਈ 202 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ 47ਵੇਂ ਓਵਰ ਵਿੱਚ ਆਸਟ੍ਰੇਲੀਆ ਨੇ ਮੈਚ ਜਿੱਤ ਲਿਆ।
ਇਸ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੇ 91 ਦੌੜਾਂ ‘ਤੇ 7 ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ ਕੰਗਾਰੂਆਂ ਦੀ ਜਿੱਤ ਅਸੰਭਵ ਜਾਪਦੀ ਸੀ ਪਰ ਮੈਕਸਵੈੱਲ ਡਟੇ ਰਹੇ। ਇਸ ਪਾਰੀ ਦੇ ਆਧਾਰ ‘ਤੇ ਆਸਟ੍ਰੇਲੀਆ ਨੇ ਟੂਰਨਾਮੈਂਟ ‘ਚ ਆਪਣੀ ਸਭ ਤੋਂ ਵੱਡੀ ਦੌੜਾਂ ਦਾ ਪਿੱਛਾ ਕੀਤਾ, ਜਦਕਿ ਮੈਕਸਵੈੱਲ ਨੇ ਵਿਸ਼ਵ ਕੱਪ ਇਤਿਹਾਸ ‘ਚ ਦੌੜਾਂ ਦਾ ਪਿੱਛਾ ਕਰਨ ਦਾ ਪਹਿਲਾ ਦੋਹਰਾ ਸੈਂਕੜਾ ਲਗਾਇਆ। ਇਸ ਤੋੰ ਪਹਿਲਾ ਟਾਸ ਜਿੱਤ ਕੇ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 50 ਓਵਰਾਂ ‘ਚ 5 ਵਿਕਟਾਂ ‘ਤੇ 291 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਦਰਾਨ ਨੇ 129 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਆਸਟ੍ਰੇਲੀਆ ਪਹੁੰਚਿਆ ਸੈਮੀਫਾਈਨਲ ‘ਚ
ਆਸਟ੍ਰੇਲੀਆ ਨੇ ਅਫਗਾਨਿਸਤਾਨ ਨੂੰ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਹੈ, ਜਦਕਿ ਅਫਗਾਨਿਸਤਾਨ ਦੇ ਕੁਆਲੀਫਾਈ ਕਰਨ ਦੀਆਂ ਉਮੀਦਾਂ ਹੁਣ ਬਹੁਤ ਘੱਟ ਹਨ। ਆਸਟ੍ਰੇਲੀਆ ਦੇ 8 ਮੈਚਾਂ ਵਿਚ 6 ਜਿੱਤਾਂ ਨਾਲ 12 ਅੰਕ ਹਨ ਅਤੇ ਟੀਮ ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਹੈ। ਉਥੇ ਹੀ ਅਫਗਾਨਿਸਤਾਨ ਦੇ 8 ਮੈਚਾਂ ‘ਚ 4 ਜਿੱਤਾਂ ਨਾਲ 8 ਅੰਕ ਹਨ ਅਤੇ ਟੀਮ ਛੇਵੇਂ ਸਥਾਨ ‘ਤੇ ਬਰਕਰਾਰ ਹੈ। ਆਸਟ੍ਰੇਲੀਆ ਤੋਂ ਇਲਾਵਾ ਦੱਖਣੀ ਅਫਰੀਕਾ ਅਤੇ ਭਾਰਤ ਨੇ ਵੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਉਥੇ ਹੀ ਨੰਬਰ-4 ਦੀ ਪੁਜ਼ੀਸ਼ਨ ਲਈ ਕੁਆਲੀਫਾਈ ਕਰਨ ਲਈ ਅਫਗਾਨਿਸਤਾਨ ਤੋਂ ਇਲਾਵਾ ਹੁਣ ਨਿਊਜ਼ੀਲੈਂਡ, ਪਾਕਿਸਤਾਨ ਅਤੇ ਨੀਦਰਲੈਂਡ ਵਿਚਾਲੇ ਦੌੜ ਹੈ।

ਅਫਗਾਨਿਸਤਾਨ ਨੇ ਵਿਸ਼ਵ ਕੱਪ ਵਿੱਚ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ
ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 5 ਵਿਕਟਾਂ ‘ਤੇ 291 ਦੌੜਾਂ ਬਣਾਈਆਂ। ਟੀਮ ਦੇ ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਾਦਰਾਨ (129 ਦੌੜਾਂ) ਨੇ ਸੈਂਕੜਾ ਖੇਡਿਆ। ਉਸ ਨੇ ਵਿਸ਼ਵ ਕੱਪ ਦਾ ਪਹਿਲਾ ਸੈਂਕੜਾ ਅਤੇ ਆਪਣੇ ਵਨਡੇ ਕਰੀਅਰ ਦਾ ਚੌਥਾ ਸੈਂਕੜਾ ਲਗਾਇਆ। ਉਹ ਵਿਸ਼ਵ ਕੱਪ ਵਿੱਚ ਸੈਂਕੜਾ ਲਗਾਉਣ ਵਾਲਾ ਪਹਿਲਾ ਅਫਗਾਨ ਬੱਲੇਬਾਜ਼ ਵੀ ਬਣਿਆ। ਅੰਤ ‘ਚ ਰਾਸ਼ਿਦ ਖਾਨ ਨੇ 194.44 ਦੇ ਸਟ੍ਰਾਈਕ ਰੇਟ ਨਾਲ 18 ਗੇਂਦਾਂ ‘ਤੇ 35 ਦੌੜਾਂ ਦੀ ਪਾਰੀ ਖੇਡੀ। ਉਸ ਨੇ ਜ਼ਦਰਾਨ ਨਾਲ 28 ਗੇਂਦਾਂ ‘ਤੇ ਨਾਬਾਦ 58 ਦੌੜਾਂ ਜੋੜੀਆਂ। ਆਸਟ੍ਰੇਲੀਆ ਟੀਮ ਵੱਲੋਂ ਜੋਸ਼ ਹੇਜ਼ਲਵੁੱਡ ਨੇ 2 ਵਿਕਟਾਂ ਲਈਆਂ। ਮਿਸ਼ੇਲ ਸਟਾਰਕ, ਗਲੇਨ ਮੈਕਸਵੈੱਲ ਅਤੇ ਐਡਮ ਜ਼ੈਂਪਾ ਨੂੰ ਇਕ-ਇਕ ਵਿਕਟ ਮਿਲੀ।