India Vs England: ਭਾਰਤੀ ਟੀਮ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਕੇ ਸੀਰੀਜ਼ 1-1 ਨਾਲ ਕੀਤੀ ਬਰਾਬਰ

India Vs England: ਡਾ. ਵਾਈਐਸ ਰਾਜਸ਼ੇਖਰ ਸਟੇਡੀਅਮ ਵਿੱਚ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ ਸਿਰਫ਼ 292 ਦੌੜਾਂ ਹੀ ਬਣਾ ਸਕੀ। ਟੀਮ ਨੂੰ 399 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੇ 3-3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਅਸ਼ਵਿਨ ਨੇ 499 ਟੈਸਟ ਵਿਕਟ ਪੂਰੇ ਕਰ ਲਏ।

Courtesy: X

Share:

India Vs England: ਵਿਸ਼ਾਖਾਪਟਨਮ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। 5 ਟੈਸਟ ਮੈਚਾਂ ਦੀ ਸੀਰੀਜ਼ 'ਚ ਦੋਵਾਂ ਟੀਮਾਂ ਨੇ 1-1 ਮੈਚ ਜਿੱਤ ਲਿਆ ਹੈ। ਭਾਰਤੀ ਟੀਮ ਨੂੰ ਪਹਿਲੇ ਟੈਸਟ ਮੈਚ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੇ ਦੂਜਾ ਮੈਚ 106 ਦੌੜਾਂ ਨਾਲ ਜਿੱਤਿਆ। ਡਾ. ਵਾਈਐਸ ਰਾਜਸ਼ੇਖਰ ਸਟੇਡੀਅਮ ਵਿੱਚ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ ਸਿਰਫ਼ 292 ਦੌੜਾਂ ਹੀ ਬਣਾ ਸਕੀ। ਟੀਮ ਨੂੰ 399 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੇ 3-3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਅਸ਼ਵਿਨ ਨੇ 499 ਟੈਸਟ ਵਿਕਟ ਪੂਰੇ ਕਰ ਲਏ। ਹੁਣ ਉਹ ਅਗਲੇ ਮੈਚ ਵਿੱਚ 500 ਵਿਕਟਾਂ ਹਾਸਿਲ ਕਰ ਸਕਦਾ ਹੈ।

ਯਸ਼ਸਵੀ ਨੇ ਖੇਡੀ 209 ਦੌੜਾਂ ਦੀ ਸ਼ਾਨਦਾਰ ਪਾਰੀ 

ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਭਾਰਤੀ ਟੀਮ ਨੇ 10 ਵਿਕਟਾਂ 'ਤੇ 396 ਦੌੜਾਂ ਬਣਾਈਆਂ ਸਨ। ਪਹਿਲੀ ਪਾਰੀ 'ਚ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 209 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 19 ਚੌਕੇ ਅਤੇ 7 ਛੱਕੇ ਲਗਾਏ। ਪਹਿਲੀ ਪਾਰੀ ਵਿੱਚ ਸ਼ੁਭਮਨ ਗਿੱਲ ਨੇ 34 ਦੌੜਾਂ, ਸ਼੍ਰੇਅਸ ਅਈਅਰ ਨੇ 27 ਦੌੜਾਂ, ਰਜਤ ਪਾਟੀਦਾਰ ਨੇ 32 ਦੌੜਾਂ ਅਤੇ ਅਕਸ਼ਰ ਪਟੇਲ ਨੇ 27 ਦੌੜਾਂ ਬਣਾਈਆਂ। ਇੰਗਲੈਂਡ ਲਈ ਪਹਿਲੀ ਪਾਰੀ 'ਚ ਜੇਮਸ ਐਂਡਰਸਨ, ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਨੇ 3-3 ਵਿਕਟਾਂ ਲਈਆਂ, ਜਦਕਿ ਟਾਮ ਹਾਰਟਲੇ ਨੇ 1 ਵਿਕਟ ਲਿਆ।

ਬੁਮਰਾਹ ਨੇ ਪਹਿਲੀ ਪਾਰੀ ਵਿੱਚ ਕੀਤੀ ਸ਼ਾਨਦਾਰ ਗੇਂਦਬਾਜ਼ੀ

ਇੰਗਲੈਂਡ ਦੀ ਪਹਿਲੀ ਪਾਰੀ 253 ਦੌੜਾਂ 'ਤੇ ਸਿਮਟ ਗਈ। ਜੈਕ ਕਰਾਊਲੀ ਨੇ ਪਹਿਲੀ ਪਾਰੀ 'ਚ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਬੇਅਰਸਟੋ ਨੇ 25 ਦੌੜਾਂ, ਸਟੋਕਸ ਨੇ 47, ਡਕੇਟ ਨੇ 21 ਅਤੇ ਟਾਮ ਹਾਰਟਲੇ ਨੇ 21 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਲਈ ਬੁਮਰਾਹ ਨੇ ਪਹਿਲੀ ਪਾਰੀ ਵਿੱਚ ਸਭ ਤੋਂ ਵੱਧ 6 ਵਿਕਟਾਂ ਲਈਆਂ। ਬੁਮਰਾਹ ਤੋਂ ਇਲਾਵਾ ਕੁਲਦੀਪ ਯਾਦਵ ਨੇ 3 ਅਤੇ ਅਕਸ਼ਰ ਪਟੇਲ ਨੇ 1 ਵਿਕਟ ਲਈ। ਟੀਮ ਇੰਡੀਆ ਦੂਜੀ ਪਾਰੀ 'ਚ 255 ਦੌੜਾਂ 'ਤੇ ਸਿਮਟ ਗਈ। ਇਸ ਪਾਰੀ 'ਚ ਸ਼ੁਭਮਨ ਗਿੱਲ ਦਾ ਬੱਲਾ ਚੱਲਿਆ ਸੀ। ਉਸ ਨੇ 104 ਦੌੜਾਂ ਦੀ ਪਾਰੀ ਖੇਡੀ ਸੀ। ਉਸ ਤੋਂ ਇਲਾਵਾ ਅਕਸ਼ਰ ਪਟੇਲ ਨੇ 45 ਦੌੜਾਂ ਦੀ ਅਹਿਮ ਪਾਰੀ ਖੇਡੀ। 

ਦੂਜੀ ਪਾਰੀ ਵਿੱਚ ਇੰਗਲੈਂਡ ਦੀ ਟੀਮ 292 ਦੌੜਾਂ ਬਣਾ ਸਕੀ

ਇੰਗਲੈਂਡ ਲਈ ਦੂਜੀ ਪਾਰੀ ਵਿੱਚ ਟਾਮ ਹਾਰਟਲੇ ਨੇ 4 ਵਿਕਟਾਂ, ਰੇਹਾਨ ਅਹਿਮਦ ਨੇ 3 ਵਿਕਟਾਂ, ਜੇਮਸ ਐਂਡਰਸਨ ਨੇ 2 ਵਿਕਟਾਂ ਅਤੇ ਸ਼ੋਏਬ ਬਸ਼ੀਰ ਨੇ 1 ਵਿਕਟ ਲਈ। ਇੰਗਲੈਂਡ ਦੀ ਦੂਜੀ ਪਾਰੀ ਵਿੱਚ ਇੰਗਲੈਂਡ ਦੀ ਟੀਮ 292 ਦੌੜਾਂ ਹੀ ਬਣਾ ਸਕੀ। ਜੈਕ ਕ੍ਰਾਲੀ ਨੇ ਦੂਜੀ ਪਾਰੀ ਵਿੱਚ ਅਰਧ ਸੈਂਕੜਾ ਜੜਿਆ ਅਤੇ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਦਾ ਸਾਥ ਦੇਣ ਆਏ ਬੇਨ ਡਕੇਟ ਨੇ 28 ਦੌੜਾਂ ਬਣਾਈਆਂ। ਭਾਰਤ ਲਈ ਦੂਜੀ ਪਾਰੀ 'ਚ ਅਸ਼ਵਿਨ ਨੇ 3 ਵਿਕਟਾਂ, ਬੁਮਰਾਹ ਨੇ 3 ਵਿਕਟਾਂ, ਕੁਲਦੀਪ ਨੇ 1 ਵਿਕਟ, ਮੁਕੇਸ਼ ਕੁਮਾਰ ਨੇ 1 ਵਿਕਟ ਅਤੇ ਅਕਸ਼ਰ ਪਟੇਲ ਨੇ 1 ਵਿਕਟ ਲਈ।

ਇਹ ਵੀ ਪੜ੍ਹੋ