20 ਸਾਲਾਂ ਮਗਰੋਂ ਟੁੱਟਣ ਜਾ ਰਹੀ ਖੇਡ ਜਗਤ ਦੀ ਆਦਰਸ਼ ਜੋੜੀ, 4 ਬੱਚਿਆਂ ਮਗਰੋਂ ਵੀ ਨਹੀਂ ਨਿਭ ਸਕੀ  

ਇਹ ਮੰਨਿਆ ਜਾ ਰਿਹਾ ਹੈ ਕਿ 2022 ਵਿੱਚ ਓਨਲਰ ਦੇ ਮਨੀਪੁਰ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਤਣਾਅਪੂਰਨ ਹੋਣੇ ਸ਼ੁਰੂ ਹੋ ਗਏ ਸਨ। ਵਿੱਤੀ ਬੋਝ ਅਤੇ ਮੈਰੀਕਾਮ ਦੀ ਰਾਜਨੀਤਿਕ ਗਤੀਵਿਧੀਆਂ ਵਿੱਚ ਵੱਧਦੀ ਸ਼ਮੂਲੀਅਤ ਨੂੰ ਵੀ ਵੱਖ ਹੋਣ ਦੇ ਕਾਰਨਾਂ ਵਜੋਂ ਦਰਸਾਇਆ ਜਾ ਰਿਹਾ ਹੈ।

Courtesy: 20 ਸਾਲਾਂ ਮਗਰੋਂ ਜੋੜੀ ਟੁੱਟਣ ਜਾ ਰਹੀ ਹੈ

Share:

ਭਾਰਤੀ ਮਹਾਨ ਮੁੱਕੇਬਾਜ਼ ਐਮਸੀ ਮੈਰੀਕਾਮ ਦੀ ਨਿੱਜੀ ਜ਼ਿੰਦਗੀ ਸੁਰਖੀਆਂ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦਾ ਅਤੇ ਉਸਦੇ ਪਤੀ ਓਨਲਰ ਦਾ 20 ਸਾਲਾਂ ਦਾ ਰਿਸ਼ਤਾ ਖਤਮ ਹੋਣ ਜਾ ਰਿਹਾ ਹੈ। ਉਨ੍ਹਾਂ ਵਿਚਕਾਰ ਕੁਝ ਨਿੱਜੀ ਅਤੇ ਰਾਜਨੀਤਿਕ ਤਣਾਅ ਚੱਲ ਰਹੇ ਸਨ, ਜਦੋਂਕਿ ਇਸ ਦੌਰਾਨ 42 ਸਾਲਾ ਮੁੱਕੇਬਾਜ਼ ਰਾਣੀ ਦੇ ਅਫੇਅਰ ਦੀਆਂ ਰਿਪੋਰਟਾਂ ਵੀ ਹਨ। ਇਹ ਮੰਨਿਆ ਜਾ ਰਿਹਾ ਹੈ ਕਿ 2022 ਵਿੱਚ ਓਨਲਰ ਦੇ ਮਨੀਪੁਰ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਤਣਾਅਪੂਰਨ ਹੋਣੇ ਸ਼ੁਰੂ ਹੋ ਗਏ ਸਨ। ਵਿੱਤੀ ਬੋਝ ਅਤੇ ਮੈਰੀਕਾਮ ਦੀ ਰਾਜਨੀਤਿਕ ਗਤੀਵਿਧੀਆਂ ਵਿੱਚ ਵੱਧਦੀ ਸ਼ਮੂਲੀਅਤ ਨੂੰ ਵੀ ਵੱਖ ਹੋਣ ਦੇ ਕਾਰਨਾਂ ਵਜੋਂ ਦਰਸਾਇਆ ਜਾ ਰਿਹਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੈਰੀ ਦਾ ਕਿਸੇ ਹੋਰ ਮੁੱਕੇਬਾਜ਼ ਦੇ ਪਤੀ ਨਾਲ ਅਫੇਅਰ ਹੈ।

ਕੁੱਝ ਸਮੇਂ ਤੋਂ ਵੱਖਰੇ ਰਹਿ ਰਹੇ

ਮੈਰੀ ਕੌਮ ਅਤੇ ਉਨ੍ਹਾਂ ਦੇ ਪਤੀ ਕਰੁੰਗ ਓਨਲਰ, ਜੋਕਿ ਓਨਲਰ ਦੇ ਨਾਮ ਨਾਲ ਮਸ਼ਹੂਰ ਹਨ, ਕੁਝ ਸਮੇਂ ਤੋਂ ਵੱਖ ਰਹਿ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ 2022 ਦੀਆਂ ਮਨੀਪੁਰ ਵਿਧਾਨ ਸਭਾ ਚੋਣਾਂ ਵਿੱਚ ਓਨਲਰ ਦੇ ਹਾਰਨ ਤੋਂ ਬਾਅਦ ਉਨ੍ਹਾਂ ਵਿਚਕਾਰ ਦੂਰੀ ਵਧਣੀ ਸ਼ੁਰੂ ਹੋ ਗਈ ਸੀ। ਚੋਣ ਹਾਰ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਵਿੱਚ ਭਾਵਨਾਤਮਕ ਅਤੇ ਵਿੱਤੀ ਤਣਾਅ ਆਉਣ ਲੱਗ ਪਿਆ। ਕਿਹਾ ਜਾ ਰਿਹਾ ਹੈ ਕਿ ਵੱਖ ਹੋਣ ਤੋਂ ਬਾਅਦ, ਮੈਰੀਕਾਮ ਆਪਣੇ ਚਾਰ ਬੱਚਿਆਂ ਨਾਲ ਫਰੀਦਾਬਾਦ ਚਲੇ ਗਏ। ਓਨਲਰ ਆਪਣੇ ਕੁੱਝ ਪਰਿਵਾਰਕ ਮੈਂਬਰਾਂ ਨਾਲ ਦਿੱਲੀ ਵਿਖੇ ਰਹਿ ਰਿਹਾ ਹੈ। ਇਸ ਦੂਰੀ ਨੇ ਉਨ੍ਹਾਂ ਦੇ ਰਿਸ਼ਤੇ ਬਾਰੇ ਅਟਕਲਾਂ ਨੂੰ ਹੋਰ ਵਧਾ ਦਿੱਤਾ ਹੈ।

ਰਾਜਨੀਤਿਕ ਮੁਹਿੰਮ ਦਾ ਵਿੱਤੀ ਬੋਝ ਵੀ ਕਾਰਨ 

ਇਹ ਮੰਨਿਆ ਜਾਂਦਾ ਹੈ ਕਿ ਰਾਜਨੀਤਿਕ ਮੁਹਿੰਮ ਦਾ ਵਿੱਤੀ ਬੋਝ ਵੀ ਉਨ੍ਹਾਂ ਵਿਚਕਾਰ ਮਤਭੇਦਾਂ ਦਾ ਇੱਕ ਵੱਡਾ ਕਾਰਨ ਬਣਿਆ। ਕਿਹਾ ਜਾ ਰਿਹਾ ਹੈ ਕਿ ਓਨਲਰ ਨੂੰ ਲਗਭਗ 2-3 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਿਸ ਨਾਲ ਮੈਰੀਕਾਮ ਨਾਰਾਜ਼ ਹੋ ਗਈ ਅਤੇ ਉਨ੍ਹਾਂ ਵਿਚਕਾਰ ਦਰਾਰ ਵਧ ਗਈ। ਅਜਿਹੀਆਂ ਅਫਵਾਹਾਂ ਹਨ ਕਿ ਮੈਰੀ ਕੌਮ ਦਾ ਕਿਸੇ ਹੋਰ ਨਾਲ ਅਫੇਅਰ ਹੈ। ਕੁਝ ਅਪੁਸ਼ਟ ਰਿਪੋਰਟਾਂ ਤਾਂ ਇਹ ਵੀ ਦਾਅਵਾ ਕਰਦੀਆਂ ਹਨ ਕਿ ਉਸਦਾ ਨਾਮ ਕਿਸੇ ਹੋਰ ਮੁੱਕੇਬਾਜ਼ ਦੇ ਪਤੀ ਨਾਲ ਜੋੜਿਆ ਜਾ ਰਿਹਾ ਹੈ। ਇੱਕ ਸੂਤਰ ਨੇ ਦੱਸਿਆ ਕਿ ਮੈਰੀ ਕਾਮ ਦਾ ਇੱਕ ਮੁੱਕੇਬਾਜ਼ ਦੇ ਪਤੀ ਨਾਲ ਅਫੇਅਰ ਚੱਲ ਰਿਹਾ ਹੈ। ਮੈਰੀਕਾਮ ਦੀ ਰਾਜਨੀਤੀ ਵਿੱਚ ਵੱਧਦੀ ਸ਼ਮੂਲੀਅਤ, ਖਾਸ ਕਰਕੇ ਭਾਜਪਾ ਨਾਲ ਉਸਦੀ ਸਾਂਝ, ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਉਸਦੀਆਂ ਰਾਜਨੀਤਿਕ ਇੱਛਾਵਾਂ ਅਤੇ ਗਤੀਵਿਧੀਆਂ ਨੇ ਉਸ ਅਤੇ ਉਸਦੇ ਪਤੀ ਵਿਚਕਾਰ ਦਰਾਰ ਪੈਦਾ ਕੀਤੀ ਹੈ। ਭਾਰਤੀ ਇਤਿਹਾਸ ਦਾ ਸਭ ਤੋਂ ਮਹਾਨ ਮੁੱਕੇਬਾਜ਼ 6 ਵਾਰ ਦਾ ਵਿਸ਼ਵ ਚੈਂਪੀਅਨ ਹੈ। ਉਨ੍ਹਾਂ ਨੂੰ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਵਰਗੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

ਫੁੱਟਬਾਲ ਖਿਡਾਰੀ ਸਨ ਓਨਲਰ 

ਓਨਲਰ ਇੱਕ ਫੁੱਟਬਾਲ ਖਿਡਾਰੀ ਰਹੇ ਹਨ ਅਤੇ ਆਪਣੇ ਕਰੀਅਰ ਵਿੱਚ ਹਮੇਸ਼ਾ ਮੈਰੀ ਕੌਮ ਦਾ ਸਮਰਥਨ ਕੀਤਾ। ਮੈਰੀ ਕੌਮ ਅਤੇ ਓਨਲਰ ਦਾ ਵਿਆਹ 2005 ਵਿੱਚ ਹੋਇਆ ਸੀ। ਉਨ੍ਹਾਂ ਦੇ ਚਾਰ ਬੱਚੇ ਹਨ। ਇਹ ਖ਼ਬਰ ਬਹੁਤ ਸਾਰੇ ਲੋਕਾਂ ਲਈ ਝਟਕਾ ਹੈ, ਕਿਉਂਕਿ ਮੈਰੀ ਕੌਮ ਅਤੇ ਓਨਲਰ ਨੂੰ ਇੱਕ ਆਦਰਸ਼ ਜੋੜੀ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਵਿਛੋੜੇ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਦਾਸ ਕਰ ਦਿੱਤਾ ਹੈ। ਹਾਲਾਂਕਿ, ਦੋਵਾਂ ਵਿੱਚੋਂ ਕਿਸੇ ਨੇ ਵੀ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ