ਕੋਲਕਾਲਾ ਦੇ ਈਡਨ ਗਾਰਡਨ ਵਿੱਚ ਅੱਜ ਖੇਡਿਆ ਜਾਵੇਗਾ ਪਹਿਲਾ ਟੀ-20 ਮੈਚ, ਵਿਕੇਟਕੀਪਰ ਸੰਜੂ ਸੈਮਸਨ ਕੋਲ ਧੋਨੀ ਦਾ ਰਿਕਾਰਡ ਤੋੜਨ ਦਾ ਮੌਕਾ

ਸੰਜੂ ਸੈਮਸਨ ਟੀ-20ਆਈ ਵਿੱਚ ਭਾਰਤ ਲਈ ਸਭ ਤੋਂ ਵੱਧ ਛੱਕੇ ਲਗਾਉਣ ਦੇ ਐਮਐਸ ਧੋਨੀ ਦੇ ਰਿਕਾਰਡ ਨੂੰ ਤੋੜਨ ਦੇ ਨੇੜੇ ਹੈ। ਧੋਨੀ ਨੇ ਟੀ-20 ਮੈਚਾਂ ਵਿੱਚ 52 ਛੱਕੇ ਮਾਰੇ ਹਨ, ਜਦੋਂ ਕਿ ਸੰਜੂ ਸੈਮਸਨ ਨੇ ਹੁਣ ਤੱਕ ਸਿਰਫ਼ 46 ਛੱਕੇ ਮਾਰੇ ਹਨ।

Share:

ਭਾਰਤੀ ਟੀਮ ਦੇ ਵਿਕੇਟਕੀਪਰ ਬੱਲੇਬਾਜ ਸੰਜੂ ਸੈਮਸਨ ਇੰਗਲੈਂਡ ਖਿਲਾਫ ਹੋਣ ਵਾਲੀ ਟੀ20 ਸੀਰੀਜ ਵਿੱਚ ਖੇਡਦੇ ਹੋਏ ਨਜਰ ਆਉਣਗੇ। 22 ਜਨਵਰੀ ਨੂੰ ਸੀਰੀਜ਼ ਦਾ ਪਹਿਲਾ ਟੀ-20 ਮੈਚ ਈਡਨ ਗਾਰਡਨ, ਕੋਲਕਾਤਾ ਵਿਖੇ ਖੇਡਿਆ ਜਾਵੇਗਾ। ਇਸ ਮੈਚ ਵਿੱਚ ਸੰਜੂ ਸੈਮਸਨ ਕੋਲ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਤੋੜਨ ਦਾ ਮੌਕਾ ਹੈ। ਆਓ ਜਾਣਦੇ ਹਾਂ ਇਸ ਰਿਕਾਰਡ ਬਾਰੇ। 
ਸੰਜੂ ਸੈਮਸਨ ਨੇ ਭਾਰਤ ਦੇ ਓਪਨਰ ਵਜੋਂ ਆਪਣੀ ਜਗ੍ਹਾ ਕੀਤੀ ਸੀ ਪੱਕੀ
ਦਰਅਸਲ, ਰੋਹਿਤ ਸ਼ਰਮਾ ਦੇ ਪਿਛਲੇ ਸਾਲ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈਣ ਤੋਂ ਬਾਅਦ, ਸੰਜੂ ਸੈਮਸਨ ਨੇ ਭਾਰਤ ਦੇ ਓਪਨਰ ਵਜੋਂ ਆਪਣੀ ਜਗ੍ਹਾ ਪੱਕੀ ਕਰ ਲਈ। ਕੇਰਲ ਦੇ ਇਸ ਬੱਲੇਬਾਜ਼ ਨੇ ਪਿਛਲੀ ਲੜੀ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਦੋ ਸੈਂਕੜੇ ਲਗਾਏ ਸਨ, ਜਿਸ ਨਾਲ ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਨਾਲ ਇੱਕ ਮਜ਼ਬੂਤ ਛਾਪ ਛੱਡੀ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਅੱਜ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਇੰਗਲੈਂਡ ਦਾ ਸਾਹਮਣਾ ਕਰਨ ਵਾਲੀ ਹੈ। ਇਸ ਮੈਚ ਵਿੱਚ ਸੰਜੂ ਸੈਮਸਨ ਕੋਲ ਵੱਡਾ ਮੌਕਾ ਹੈ।

ਧੋਨੀ ਦਾ ਰਿਕਾਰਡ ਤੋੜਨ ਤੇ ਬਣ ਜਾਣਗੇ ਭਾਰਤ ਦਾ 10ਵੇਂ ਬੱਲੇਬਾਜ਼
ਜੇਕਰ ਸੰਜੂ ਸੈਮਸਨ ਧੋਨੀ ਦਾ ਰਿਕਾਰਡ ਤੋੜ ਦਿੰਦਾ ਹੈ, ਤਾਂ ਉਹ ਟੀ-20 ਵਿੱਚ 50 ਛੱਕੇ ਲਗਾਉਣ ਵਾਲਾ ਭਾਰਤ ਦਾ 10ਵਾਂ ਬੱਲੇਬਾਜ਼ ਬਣ ਜਾਵੇਗਾ। ਖਾਸ ਗੱਲ ਇਹ ਹੈ ਕਿ ਇਹ ਸੈਮਸਨ ਦਾ ਇੰਗਲੈਂਡ ਖਿਲਾਫ ਪਹਿਲਾ ਟੀ-20 ਮੈਚ ਹੋਵੇਗਾ।
 

ਇਹ ਵੀ ਪੜ੍ਹੋ

Tags :