Rohit Sharma: ਇਸ ਸਾਲ, ਭਾਰਤੀ ਕ੍ਰਿਕਟ ਟੀਮ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ ਸੀ। ਫਾਈਨਲ ਮੈਚ ਰੋਮਾਂਚਕ ਰਿਹਾ, ਜਿਸ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਟਰਾਫੀ ਜਿੱਤੀ। ਇਸ ਜਿੱਤ ਦਾ ਕੋਈ ਇੱਕ ਵੀ ਹੀਰੋ ਨਹੀਂ, ਟੀਮ ਦੀ ਕੋਸ਼ਿਸ਼ ਨੇ ਦੇਸ਼ ਨੂੰ ਦੂਜੀ ਵਾਰ ਚੈਂਪੀਅਨ ਬਣਾਇਆ। ਹੁਣ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਵਾਰ ਫਿਰ ਜਿੱਤ ਦਾ ਪਲ ਯਾਦ ਕੀਤਾ ਹੈ। ਕਪਤਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇਹ ਟਰਾਫੀ ਜਿੱਤਣ ਵਿਚ ਸਾਰਿਆਂ ਦਾ ਸਹਿਯੋਗ ਲਿਆ।
ਰੋਹਿਤ ਸ਼ਰਮਾ ਨੇ ਕੀਤਾ ਜ਼ਰੂਰੀ ਖੁਲਾਸਾ
ਰੋਹਿਤ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਬੀਸੀਸੀਆਈ ਨੇ ਪੂਰੀ ਆਜ਼ਾਦੀ ਦਿੱਤੀ ਸੀ। ਕੋਚ ਅਤੇ ਚੋਣਕਾਰ ਨੇ ਇਸ 'ਚ ਪੂਰੀ ਮਦਦ ਕੀਤੀ। ਰੋਹਿਤ ਨੇ ਦੱਸਿਆ ਕਿ ਟੀਮ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ, ਚੋਣ ਕਮੇਟੀ ਦੇ ਪ੍ਰਧਾਨ ਅਜੀਤ ਅਗਰਕਰ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਉਨ੍ਹਾਂ ਨੂੰ ਨਤੀਜੇ ਦੀ ਚਿੰਤਾ ਕੀਤੇ ਬਿਨ੍ਹਾਂ ਪੂਰੀ ਆਜ਼ਾਦੀ ਦਿੱਤੀ। ਇਸ ਕਾਰਨ ਅਸੀਂ ਟੀ-20 ਵਿਸ਼ਵ ਕੱਪ ਜਿੱਤਣ 'ਚ ਸਫਲ ਰਹੇ।
ਟੀ ਵਿਸ਼ਵ ਕੱਪ 2024 ਲਈ ਵਿਸ਼ਵ ਕੱਪ ਲਈ ਸੀ ਰੋਹਿਤ ਦਾ ਪਲਾਨ
ਰੋਹਿਤ ਨੇ ਕਿਹਾ, 'ਮੇਰਾ ਸੁਪਨਾ ਸੀ ਕਿ ਨਤੀਜਿਆਂ ਅਤੇ ਅੰਕੜਿਆਂ ਦੀ ਚਿੰਤਾ ਕੀਤੇ ਬਿਨ੍ਹਾਂ ਇਸ ਟੀਮ ਨੂੰ ਬਦਲਣਾ, ਟੀਮ 'ਚ ਅਜਿਹਾ ਮਾਹੌਲ ਬਣਾਉਣਾ, ਜਿੱਥੇ ਖਿਡਾਰੀ ਬਿਨ੍ਹਾਂ ਕਿਸੇ ਚਿੰਤਾ ਦੇ ਮੈਦਾਨ 'ਤੇ ਖੁੱਲ੍ਹ ਕੇ ਖੇਡ ਸਕਣ। ਇਸਦੇ ਲਈ ਮੈਨੂੰ ਸਮਰਥਨ ਦੀ ਜ਼ਰੂਰਤ ਸੀ, ਮੈਨੂੰ ਇਹ ਸਮਰਥਨ ਮੇਰੇ ਤਿੰਨ ਥੰਮ੍ਹਾਂ ਤੋਂ ਮਿਲਿਆ ਜੋ ਅਸਲ ਵਿੱਚ ਜੈ ਸ਼ਾਹ, ਰਾਹੁਲ ਦ੍ਰਾਵਿੜ ਅਤੇ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਹਨ।
'ਮੈਂ ਜੋ ਕੀਤਾ ਉਹ ਮੇਰੇ ਲਈ ਮਹੱਤਵਪੂਰਨ ਸੀ
ਰੋਹਿਤ ਨੇ ਕਪਤਾਨ ਦੇ ਰੂਪ 'ਚ ਆਪਣੀ ਭੂਮਿਕਾ 'ਤੇ ਕਿਹਾ, 'ਮੈਂ ਜੋ ਕੀਤਾ ਉਹ ਮੇਰੇ ਲਈ ਮਹੱਤਵਪੂਰਨ ਸੀ ਅਤੇ ਬੇਸ਼ੱਕ ਸਾਨੂੰ ਉਨ੍ਹਾਂ ਖਿਡਾਰੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਜੋ ਵੱਖ-ਵੱਖ ਸਮੇਂ 'ਤੇ ਆਏ ਅਤੇ ਟੀਮ ਦੀ ਮਦਦ ਕੀਤੀ ਤਾਂ ਹੀ ਅਸੀਂ ਵਿਸ਼ਵ ਚੈਂਪੀਅਨ ਬਣਨ ਵਿੱਚ ਸਫਲ ਹੋ ਸਕੇ।
ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ ਟ੍ਰਾਫੀ ਜਿੱਤਣ ਦੀ ਖੁਸ਼ੀ
17 ਸਾਲ ਬਾਅਦ ਟੀ-20 ਵਿਸ਼ਵ ਕੱਪ 2024 ਜਿੱਤਣ ਦੇ ਬਾਰੇ 'ਚ ਰੋਹਿਤ ਨੇ ਕਿਹਾ ਕਿ ਵਿਸ਼ਵ ਕੱਪ ਜਿੱਤਣ ਦੀ ਖੁਸ਼ੀ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ, ਇਹ ਅਜਿਹਾ ਅਹਿਸਾਸ ਸੀ ਜੋ ਹਰ ਰੋਜ਼ ਨਹੀਂ ਆ ਸਕਦਾ। ਜਦੋਂ ਅਸੀਂ ਵਿਸ਼ਵ ਕੱਪ ਜਿੱਤਿਆ, ਸਾਡੇ ਸਾਰਿਆਂ ਲਈ ਉਸ ਪਲ ਦਾ ਆਨੰਦ ਲੈਣਾ ਮਹੱਤਵਪੂਰਨ ਸੀ।
ਇਸ ਨੂੰ ਅਸੀਂ ਬਹੁਤ ਵਧੀਆ ਢੰਗ ਨਾਲ ਕੀਤਾ ਅਤੇ ਸਾਡੇ ਨਾਲ ਜਸ਼ਨ ਮਨਾਉਣ ਲਈ ਸਾਡੇ ਦੇਸ਼ ਦਾ ਧੰਨਵਾਦ। ਜਿੰਨਾ ਇਹ ਸਾਡੇ ਲਈ ਮਹੱਤਵਪੂਰਨ ਸੀ, ਪੂਰੇ ਦੇਸ਼ ਲਈ ਵੀ ਓਨਾ ਹੀ ਮਹੱਤਵਪੂਰਨ ਸੀ। ਇਸ ਨੂੰ ਘਰ ਵਾਪਸ ਲਿਆਉਣਾ ਅਤੇ ਇੱਥੇ ਸਾਰਿਆਂ ਨਾਲ ਜਸ਼ਨ ਮਨਾਉਣਾ ਬਹੁਤ ਵਧੀਆ ਲੱਗਾ।