T20 World Cup 2024 - ਭਾਰਤ ਦੇ ਮੈਚਾਂ ਨੂੰ ਲੈ ਕੇ ਵੱਡੀ ਖੁਸ਼ਖਬਰੀ, ਖਰਾਬ ਨਹੀਂ ਹੋਵੇਗੀ ਭਾਰਤੀਆਂ ਦੀ ਨੀਂਦ 

ਇਸੇ ਸਾਲ ਟੀ-20 ਵਿਸ਼ਵ ਕੱਪ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਖੇਡਿਆ ਜਾਵੇਗਾ। ਇੱਥੇ ਸਮਾਂ ਭਾਰਤੀ ਸਮੇਂ ਤੋਂ ਲਗਭਗ 10.30 ਘੰਟੇ ਅੱਗੇ ਹੈ। ਇਸ ਕਰਕੇ ਹਰ ਕਿਸੇ ਨੂੰ ਇਹੀ ਚਿੰਤਾ ਹੈ ਕਿ ਮੈਚ ਕਦੋਂ ਹੋਣਗੇ। ਫਿਲਹਾਲ ਰਾਹਤ ਵਾਲੀ ਖ਼ਬਰ ਆਈ ਹੈ। 

Share:

ਹਾਈਲਾਈਟਸ

  • ਭਾਰਤ ਬੈਠੇ ਕ੍ਰਿਕਟ ਪ੍ਰੇਮੀਆਂ ਨੂੰ ਇਹ ਮੈਚ ਦੇਖਣ ਲਈ ਨੀਂਦ ਖਰਾਬ ਨਹੀਂ ਕਰਨੀ ਪਵੇਗੀ। 
  • ਟੀ-20 ਵਿਸ਼ਵ ਕੱਪ 2024 ਲਈ ਗਰੁੱਪ ਏ ਵਿੱਚ ਰੱਖਿਆ ਗਿਆ ਹੈ।

ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਪੂਰਾ ਸ਼ਡਿਊਲ ਛੇਤੀ ਹੀ ਸਾਮਣੇ ਆਉਣ ਵਾਲਾ ਹੈ। ਇਸਤੋਂ ਪਹਿਲਾਂ ਟੀਮ ਇੰਡੀਆ ਦੇ ਮੈਚਾਂ ਦੀ ਸਮਾਂ ਸਾਰਨੀ ਸਾਮਣੇ ਆ ਗਈ ਹੈ। ਇਹ ਵਿਸ਼ਵ ਕੱਪ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਖੇਡਿਆ ਜਾਵੇਗਾ। ਇੱਥੇ ਸਮਾਂ ਭਾਰਤੀ ਸਮੇਂ ਤੋਂ ਲਗਭਗ 10.30 ਘੰਟੇ ਅੱਗੇ ਹੈ। ਵੈਸਟਇੰਡੀਜ਼ ਜਾਂ ਅਮਰੀਕਾ ਵਿੱਚ ਜਦੋਂ ਵੀ ਮੈਚ ਹੁੰਦੇ ਹਨ ਤਾਂ ਭਾਰਤੀ ਪ੍ਰਸ਼ੰਸਕਾਂ ਦੀ ਚਿੰਤਾ ਵਧ ਜਾਂਦੀ ਹੈ। ਕਿਉਂਕਿ ਸਮੇਂ ਦਾ ਕਾਫੀ ਫਰਕ ਹੈ। ਪ੍ਰੰਤੂ, ਭਾਰਤ ਦੇ ਮੈਚਾਂ ਨੂੰ ਲੈ ਕੇ ਖੁਸ਼ਖਬਰੀ ਹੈ। ਭਾਰਤ ਬੈਠੇ ਕ੍ਰਿਕਟ ਪ੍ਰੇਮੀਆਂ ਨੂੰ ਇਹ ਮੈਚ ਦੇਖਣ ਲਈ ਨੀਂਦ ਖਰਾਬ ਨਹੀਂ ਕਰਨੀ ਪਵੇਗੀ। 

ਮੈਚਾਂ ਦਾ ਸਮਾਂ 

ਸ਼ਡਿਊਲ ਜਾਰੀ ਹੋਣ ਤੋਂ ਪਹਿਲਾਂ ਹੀ ਜਾਣਕਾਰੀ ਮਿਲੀ ਹੈ ਕਿ ਟੀਮ ਇੰਡੀਆ ਸਵੇਰੇ-ਸਵੇਰੇ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਆਪਣੇ ਮੈਚ ਖੇਡੇਗੀ। ਉਥੋਂ ਦੇ ਸਮੇਂ ਅਨੁਸਾਰ ਇਹ ਮੈਚ ਸਵੇਰੇ 10 ਵਜੇ, 10.30 ਅਤੇ 11 ਵਜੇ ਸ਼ੁਰੂ ਹੋ ਸਕਦੇ ਹਨ। ਜੇਕਰ ਭਾਰਤੀ ਸਮੇਂ ਦੀ ਗੱਲ ਕਰੀਏ ਤਾਂ ਇਸ ਹਿਸਾਬ ਨਾਲ ਟੀਮ ਇੰਡੀਆ ਦੇ ਮੈਚ ਰਾਤ 8, 8.30 ਜਾਂ 9 ਵਜੇ ਤੱਕ ਸ਼ੁਰੂ ਹੋ ਸਕਦੇ ਹਨ। ਹਾਲਾਂਕਿ, ਇਸ ਬਾਰੇ ਅਧਿਕਾਰਤ ਅਪਡੇਟ ਦਾ ਇੰਤਜਾਰ ਹੈ। 

5-5 ਟੀਮਾਂ ਦੇ ਚਾਰ ਗਰੁੱਪ 

ਟੀਮ ਇੰਡੀਆ ਨੂੰ 20 ਟੀਮਾਂ ਵਾਲੇ ਟੀ-20 ਵਿਸ਼ਵ ਕੱਪ 2024 ਲਈ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਇਸ ਗਰੁੱਪ 'ਚ ਭਾਰਤ ਦੇ ਨਾਲ-ਨਾਲ ਪਾਕਿਸਤਾਨ, ਅਮਰੀਕਾ, ਕੈਨੇਡਾ ਅਤੇ ਆਇਰਲੈਂਡ ਦੀਆਂ ਟੀਮਾਂ ਮੌਜੂਦ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ 9 ਜੂਨ ਨੂੰ ਨਿਊਯਾਰਕ 'ਚ ਖੇਡਿਆ ਜਾ ਸਕਦਾ ਹੈ। ਇਸਤੋਂ ਇਲਾਵਾ ਪੰਜ-ਪੰਜ ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ।

ਕਿੱਥੇ ਹੋਵੇਗਾ ਪ੍ਰਸਾਰਣ 

ਟੀ-20 ਵਿਸ਼ਵ ਕੱਪ 2024 ਦੇ ਟੀਵੀ ਅਧਿਕਾਰ ਸਟਾਰ ਸਪੋਰਟਸ ਨੈੱਟਵਰਕ ਕੋਲ ਹਨ। ਪ੍ਰਸ਼ੰਸਕ ਵੱਖ-ਵੱਖ ਭਾਸ਼ਾਵਾਂ ਵਿੱਚ ਸਟਾਰ ਸਪੋਰਟਸ ਦੇ ਸਾਰੇ ਵੱਖ-ਵੱਖ ਭਾਸ਼ਾਈ ਚੈਨਲਾਂ 'ਤੇ ਵਿਸ਼ਵ ਕੱਪ ਦਾ ਆਨੰਦ ਲੈ ਸਕਦੇ ਹਨ। ਜਦੋਂ ਕਿ ਲਾਈਵ ਸਟ੍ਰੀਮਿੰਗ ਲਈ OTT ਅਧਿਕਾਰ Disney Plus Hotstar ਦੇ ਕੋਲ ਹਨ। 

ਇਹ ਵੀ ਪੜ੍ਹੋ