ICC Cricketer of the Year: ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਲਗਾਤਾਰ ਦੂਜੀ ਵਾਰ ਜਿਤਿਆ ਖਿਤਾਬ

ICC Cricketer of the Year: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਸਾਲ 2023 ਲਈ ਸਰਬੋਤਮ ਟੀ-20 ਅੰਤਰਰਾਸ਼ਟਰੀ ਕ੍ਰਿਕਟਰ ਚੁਣਿਆ ਹੈ। ਇਸ ਤੋਂ ਪਹਿਲਾਂ ਸਾਲ 2022 ਵਿੱਚ ਵੀ ਸੂਰਿਆਕੁਮਾਰ ਨੂੰ ਇਹ ਖਿਤਾਬ ਮਿਲਿਆ ਸੀ।

Share:

ICC Cricketer of the Year: ਟੀ-20 ਕ੍ਰਿਕੇਟ ਸਪੈਸ਼ਲਿਸਟ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਲਗਾਤਾਰ ਦੂਜੀ ਵਾਰ ਟੀ-20 ਕ੍ਰਿਕਟਰ ਆਫ਼ ਦਿ ਈਅਰ ਦਾ ਖ਼ਿਤਾਬ ਜਿੱਤਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਸਾਲ 2023 ਲਈ ਸਰਬੋਤਮ ਟੀ-20 ਅੰਤਰਰਾਸ਼ਟਰੀ ਕ੍ਰਿਕਟਰ ਚੁਣਿਆ ਹੈ। ਇਸ ਤੋਂ ਪਹਿਲਾਂ ਸਾਲ 2022 ਵਿੱਚ ਵੀ ਸੂਰਿਆਕੁਮਾਰ ਨੂੰ ਇਹ ਖਿਤਾਬ ਮਿਲਿਆ ਸੀ। ਸੂਰਿਆਕੁਮਾਰ ਲਗਾਤਾਰ ਦੂਜੀ ਵਾਰ ਟੀ-20 ਕ੍ਰਿਕਟਰ ਆਫ ਦਿ ਈਅਰ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।

ਤਿੰਨ ਖਿਡਾਰੀਆਂ ਨੂੰ ਪਿੱਛੇ ਛੱਡ ਕੇ ਜਿੱਤਿਆ ਇਹ ਖਿਤਾਬ

ਦੱਸ ਦੇਈਏ ਕਿ ਸੂਰਿਆਕੁਮਾਰ ਯਾਦਵ ਦੇ ਨਾਲ ਇਸ ਖਿਤਾਬ ਨੂੰ ਜਿੱਤਣ ਦੀ ਦੌੜ ਵਿੱਚ ਜ਼ਿੰਬਾਬਵੇ ਕ੍ਰਿਕਟ ਟੀਮ ਦੇ ਸਿਕੰਦਰ ਰਜ਼ਾ, ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਮਾਰਕ ਚੈਪਮੈਨ ਅਤੇ ਯੂਗਾਂਡਾ ਕ੍ਰਿਕਟ ਟੀਮ ਦੇ ਅਲਪੇਸ਼ ਰਮਜ਼ਾਨੀ ਸ਼ਾਮਲ ਸਨ। ਹਾਲਾਂਕਿ ਸੂਰਿਆਕੁਮਾਰ ਯਾਦਵ ਨੇ ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਜਿੱਤਿਆ ਹੈ। ਸੂਰਿਆ ਨੇ ਸਾਲ 2023 ਵਿੱਚ ਲਗਭਗ 50 ਦੀ ਔਸਤ ਅਤੇ 150 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਸਨ।

23 ਮੈਚਾਂ 'ਚ ਲਗਭਗ 40 ਦੀ ਔਸਤ ਬਣਾਈਆਂ ਸਨ 863 ਦੌੜਾਂ

ਜ਼ਿਕਰਯੋਗ ਹੈ ਕਿ ਸਾਲ 2023 'ਚ ਸੂਰਿਆਕੁਮਾਰ ਯਾਦਵ ਨੇ 23 ਮੈਚਾਂ 'ਚ ਲਗਭਗ 40 ਦੀ ਔਸਤ ਅਤੇ 162.52 ਦੇ ਸਟ੍ਰਾਈਕ ਰੇਟ ਨਾਲ ਸਭ ਤੋਂ ਵੱਧ 863 ਦੌੜਾਂ ਬਣਾਈਆਂ ਸਨ। ਜਦਕਿ ਸੂਰਿਆਕੁਮਾਰ ਯਾਦਵ ਨੇ 18 ਮੈਚਾਂ 'ਚ 48.86 ਦੀ ਔਸਤ ਅਤੇ 155.95 ਦੀ ਸਟ੍ਰਾਈਕ ਰੇਟ ਨਾਲ 733 ਦੌੜਾਂ ਬਣਾਈਆਂ ਸਨ। ਇਸ ਵਿੱਚ ਦੋ ਸੈਂਕੜੇ ਅਤੇ ਪੰਜ ਅਰਧ ਸੈਂਕੜੇ ਸ਼ਾਮਲ ਹਨ।

 

ਇਹ ਵੀ ਪੜ੍ਹੋ