Sunshine Hyderabad ਨੇ Mumbai ਦੀ ਟੀਮ ਨੂੰ ਦਿੱਤਾ 143 ਸਕੋਰ ਦਾ ਟਾਰਗੇਟ, ਲੜਖੜਾਈ ਟੀਮ ਨੂੰ ਕਲਾਸੈਨ ਨੇ ਸੰਭਾਲਿਆ

ਪਹਿਲੇ ਕੁੱਝ ਓਵਰਾਂ ਵਿੱਚ ਚੰਗੀ ਗੇਂਦਬਾਜੀ ਕਰਦੇ ਹੋਏ ਮੁੰਬਈ ਦੀ ਟੀਮ ਨੇ ਹੈਦਰਾਬਾਦ ਦੀ ਟੀਮ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ। ਹੈਦਰਾਬਾਦ ਦੀ ਕਮਜੋਰ ਬੈਟਿੰਗ ਕਾਰਨ ਆਏ ਹੋਏ ਦਰਸ਼ਕ ਨਾਰਾਜ਼ ਦਿਖਾਈ ਦੇ ਰਹੇ ਸਨ। ਪਰ ਜਦੋਂ ਕਲਾਸੈਨ ਮੈਦਾਨ ਵਿੱਚ ਆਏ ਤਾਂ ਉਨ੍ਹਾਂ ਟੀਮ ਨੂੰ ਸੰਭਾਲਦੇ ਹੋਏ ਤਾਬੜਤੋੜ ਚੌਕੇ ਅਤੇ ਛੱਕੋਂ ਦੀ ਬਰਸਾਤ ਕਰ ਦਿੱਤੀ

Share:

ਸਨਰਾਈਜ਼ਰਜ਼ ਹੈਦਰਾਬਾਦ ਨੇ ਹੇਨਰਿਕ ਕਲਾਸੇਨ ਅਤੇ ਅਭਿਨਵ ਮਨੋਹਰ ਵਿਚਕਾਰ 99 ਦੌੜਾਂ ਦੀ ਵੱਡੀ ਸਾਂਝੇਦਾਰੀ ਦੇ ਆਧਾਰ 'ਤੇ ਮੁੰਬਈ ਨੂੰ 144 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਹੈਦਰਾਬਾਦ ਨੇ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ 'ਤੇ 143 ਦੌੜਾਂ ਬਣਾਈਆਂ। ਉਨ੍ਹਾਂ ਲਈ ਕਲਾਸੇਨ ਨੇ 71 ਦੌੜਾਂ ਅਤੇ ਅਭਿਨਵ ਨੇ 43 ਦੌੜਾਂ ਬਣਾਈਆਂ। ਮੁੰਬਈ ਵੱਲੋਂ ਟ੍ਰੇਂਟ ਬੋਲਟ ਨੇ ਚਾਰ ਵਿਕਟਾਂ ਲਈਆਂ ਜਦੋਂ ਕਿ ਦੀਪਕ ਚਾਹਰ ਨੇ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ, ਬੁਮਰਾਹ ਨੇ ਆਪਣੇ ਨਾਮ ਇੱਕ ਸਫਲਤਾ ਹਾਸਲ ਕੀਤੀ।

ਸ਼ਾਨਦਾਰ ਰਹੀ ਮੁੰਬਈ ਦੀ ਗੇਂਦਬਾਜ਼ੀ

ਮੁੰਬਈ ਦੀ ਗੇਂਦਬਾਜੀ ਲਾਜਵਾਬ ਰਹੀ। ਪਹਿਲੇ ਕੁੱਝ ਓਵਰਾਂ ਵਿੱਚ ਚੰਗੀ ਗੇਂਦਬਾਜੀ ਕਰਦੇ ਹੋਏ ਮੁੰਬਈ ਦੀ ਟੀਮ ਨੇ ਹੈਦਰਾਬਾਦ ਦੀ ਟੀਮ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ। ਹੈਦਰਾਬਾਦ ਦੀ ਕਮਜੋਰ ਬੈਟਿੰਗ ਕਾਰਨ ਆਏ ਹੋਏ ਦਰਸ਼ਕ ਨਾਰਾਜ਼ ਦਿਖਾਈ ਦੇ ਰਹੇ ਸਨ। ਪਰ ਜਦੋਂ ਕਲਾਸੈਨ ਮੈਦਾਨ ਵਿੱਚ ਆਏ ਤਾਂ ਉਨ੍ਹਾਂ ਟੀਮ ਨੂੰ ਸੰਭਾਲਦੇ ਹੋਏ ਤਾਬੜਤੋੜ ਚੌਕੇ ਅਤੇ ਛੱਕੋਂ ਦੀ ਬਰਸਾਤ ਕਰ ਦਿੱਤੀ। ਜਿਸ ਕਾਰਨ ਮੁੰਬਈ ਦੇ ਗੇਂਦਬਾਜ਼ ਬਾਊਂਡਰੀ ਦੇ ਪਾਰ ਹੀ ਗੇਂਦਾਂ ਨੂੰ ਦੇਖਦੇ ਰਹੇ। ਕਲਾਸੈਨ ਦੇ ਆਊਟ ਹੋਣ ਤੋਂ ਬਾਅਦ ਮੁੰਬਈ ਦੀ ਟੀਮ ਨੇ ਰਾਹਤ ਦਾ ਸਾਹ ਲਿਆ।

ਦੀਪਕ ਚਾਹਰ ਅਤੇ ਟ੍ਰੇਂਟ ਬੋਲਟ ਨੇ 2-2 ਵਿਕਟਾਂ ਕੀਤੀ ਹਾਸਲ 

ਸਨਰਾਈਜ਼ਰਜ਼ ਹੈਦਰਾਬਾਦ ਲਈ ਹੇਨਰਿਕ ਕਲਾਸੇਨ ਸਭ ਤੋਂ ਵੱਧ ਸਕੋਰਰ ਰਿਹਾ। ਉਸਨੇ 44 ਗੇਂਦਾਂ ਦਾ ਸਾਹਮਣਾ ਕੀਤਾ ਅਤੇ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾ ਕੇ ਆਊਟ ਹੋ ਗਿਆ। ਅਭਿਨਵ ਮਨੋਹਰ ਨੇ 37 ਗੇਂਦਾਂ ਵਿੱਚ 2 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ ਅਤੇ ਹਿੱਟ ਵਿਕਟ ਹੋਏ। ਇਸ ਦੇ ਨਾਲ ਹੀ ਸਨਰਾਈਜ਼ਰਜ਼ ਹੈਦਰਾਬਾਦ ਦੇ ਚਾਰ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ। ਮੁੰਬਈ ਇੰਡੀਅਨਜ਼ ਲਈ ਦੀਪਕ ਚਾਹਰ ਅਤੇ ਟ੍ਰੇਂਟ ਬੋਲਟ ਨੇ 2-2 ਵਿਕਟਾਂ ਲਈਆਂ ਜਦੋਂ ਕਿ ਹਾਰਦਿਕ ਪੰਡਯਾ ਨੂੰ ਇੱਕ ਵਿਕਟ ਮਿਲੀ। ਹੁਣ ਵੇਖਣਾ ਇਹ ਹੋਵੇਗਾ ਕਿ ਮੁੰਬਈ ਦੀ ਟੀਮ ਇਸ ਟਾਰਗੇਟ ਨੂੰ ਪੂਰਾ ਕਰ ਸਕਦੀ ਹੈ ਜਾਂ ਉਸ ਨੂੰ ਹਾਰ ਦੇ ਮੂੰਹ ਦੇਖਣਾ ਪਵੇਗਾ।

ਇਹ ਵੀ ਪੜ੍ਹੋ

Tags :