Pakistan  ਟੈਸਟ ਕਪਤਾਨ ਨੇ ਇੰਨੇ ਮਹੀਨਿਆਂ ਬਾਅਦ ਲਗਾਇਆ ਸੈਂਕੜਾ, ਸ਼ਾਨ ਮਸੂਦ ਨੇ ਖਤਮ ਕੀਤਾ ਸੋਕਾ

ਪਾਕਿਸਤਾਨੀ ਟੀਮ ਦੇ ਕਪਤਾਨ ਸ਼ਾਨ ਮਸੂਦ ਨੇ ਇੰਗਲੈਂਡ ਖਿਲਾਫ ਪਹਿਲੇ ਟੈਸਟ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਸੈਂਕੜਾ ਲਗਾਇਆ ਹੈ। ਜਦੋਂ ਸਲਾਮੀ ਬੱਲੇਬਾਜ਼ ਸੈਮ ਅਯੂਬ ਸਿਰਫ਼ ਚਾਰ ਬਣਾ ਕੇ ਆਊਟ ਹੋ ਗਏ। ਫਿਰ ਅਬਦੁੱਲਾ ਸ਼ਫੀਕ ਅਤੇ ਕਪਤਾਨ ਮਸੂਦ ਨੇ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਲਈ।

Share:

Shan Masood Century: ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਮੁਲਤਾਨ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਪਾਕਿਸਤਾਨੀ ਟੀਮ ਦੇ ਕਪਤਾਨ ਸ਼ਾਨ ਮਸੂਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਪਾਕਿਸਤਾਨ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਜਦੋਂ ਸਲਾਮੀ ਬੱਲੇਬਾਜ਼ ਸੈਮ ਅਯੂਬ ਸਿਰਫ਼ ਚਾਰ ਬਣਾ ਕੇ ਆਊਟ ਹੋ ਗਏ। ਫਿਰ ਅਬਦੁੱਲਾ ਸ਼ਫੀਕ ਅਤੇ ਕਪਤਾਨ ਮਸੂਦ ਨੇ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਲਈ।

ਸ਼ਾਨ ਮਸੂਦ ਨੇ ਖੇਡਿਆ ਵਧੀਆ ਮੈਚ 

ਪਾਕਿਸਤਾਨੀ ਟੈਸਟ ਟੀਮ ਦੇ ਕਪਤਾਨ ਸ਼ਾਨ ਮਸੂਦ ਨੇ ਬੱਲੇਬਾਜ਼ੀ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ ਅਤੇ ਉਸ ਨੇ ਪਾਰੀ ਦੀ ਸ਼ੁਰੂਆਤ ਤੋਂ ਹੀ ਤੇਜ਼ ਰਫਤਾਰ ਨਾਲ ਦੌੜਾਂ ਬਣਾਈਆਂ। ਉਹ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨ 'ਚ ਸਫਲ ਰਿਹਾ। ਉਸ ਨੇ 102 ਗੇਂਦਾਂ ਵਿੱਚ 100 ਦੌੜਾਂ ਬਣਾਈਆਂ, ਜਿਸ ਵਿੱਚ 10 ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਮਸੂਦ ਅਜੇ ਵੀ ਕ੍ਰੀਜ਼ 'ਤੇ ਮੌਜੂਦ ਹਨ। ਖਾਸ ਗੱਲ ਇਹ ਹੈ ਕਿ ਬਤੌਰ ਕਪਤਾਨ ਉਨ੍ਹਾਂ ਨੇ ਆਪਣੇ ਕਰੀਅਰ ਦਾ ਪਹਿਲਾ ਟੈਸਟ ਸੈਂਕੜਾ ਲਗਾਇਆ ਹੈ।

ਬਾਬਾਰ ਆਜ਼ਮ ਨੇ ਲਗਾਇਆ ਸੀ ਸੈਕੜਾ

ਪਾਕਿ ਲਈ ਆਖਰੀ ਟੈਸਟ ਸੈਂਕੜਾ ਬਤੌਰ ਟੈਸਟ ਕਪਤਾਨ ਬਾਬਰ ਆਜ਼ਮ ਨੇ ਲਗਾਇਆ ਸੀ। ਉਸ ਨੇ ਦਸੰਬਰ 2022 ਵਿੱਚ ਨਿਊਜ਼ੀਲੈਂਡ ਖ਼ਿਲਾਫ਼ 161 ਦੌੜਾਂ ਦੀ ਪਾਰੀ ਖੇਡੀ ਸੀ। ਹੁਣ 22 ਮਹੀਨਿਆਂ ਬਾਅਦ ਪਾਕਿਸਤਾਨ ਦੇ ਕਿਸੇ ਟੈਸਟ ਕਪਤਾਨ ਨੇ ਸੈਂਕੜਾ ਲਗਾਇਆ ਹੈ। ਸ਼ਾਨ ਮਸੂਦ ਨੇ ਇਸ ਸੋਕੇ ਨੂੰ ਖਤਮ ਕਰ ਦਿੱਤਾ ਹੈ।

ਇਹ ਵੀ ਪੜ੍ਹੋ