ਸ਼ੋਏਬ ਅਖਤਰ ਦੁਆਰਾ ਭਸੂੜੀ ਰੀਮੇਕ ਤੇ ਇੱਕ ਮਜ਼ਾਕੀਆ ਨਿਰਾਸ਼ਾਜਨਕ ਪ੍ਰਤੀਕਿਰਿਆ

ਸਿਰਫ਼ ਭਾਰਤੀ ਹੀ ਨਹੀਂ, ਅਜਿਹਾ ਲਗਦਾ ਹੈ ਕਿ ਪਾਕਿਸਤਾਨੀ ਵੀ ਭਸੂੜੀ ਰੀਮੇਕ ਤੋਂ ਜ਼ਿਆਦਾ ਖੁਸ਼ ਨਹੀਂ ਹਨ। ਮੰਗਲਵਾਰ ਨੂੰ, ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖਤਰ ਨੇ ਆਉਣ ਵਾਲੀ ਫਿਲਮ ‘ਸੱਤਿਆਪ੍ਰੇਮ ਕੀ ਕਥਾ’ ਲਈ ਦੁਬਾਰਾ ਬਣਾਏ ਗਏ ਨਵੇਂ ਗੀਤ ‘ਤੇ ਸਭ ਤੋਂ ਹਾਸੋਹੀਣੀ ਪ੍ਰਤੀਕਿਰਿਆ ਟਵੀਟ ਕੀਤੀ। ਨਿਰਮਾਤਾਵਾਂ ਨੇ ਸੋਮਵਾਰ ਸਵੇਰੇ ਕਾਰਤਿਕ ਆਰੀਅਨ, ਕਿਆਰਾ ਅਡਵਾਨੀ ਦੀ ‘ਸੱਤਿਆ ਪ੍ਰੇਮ ਕੀ […]

Share:

ਸਿਰਫ਼ ਭਾਰਤੀ ਹੀ ਨਹੀਂ, ਅਜਿਹਾ ਲਗਦਾ ਹੈ ਕਿ ਪਾਕਿਸਤਾਨੀ ਵੀ ਭਸੂੜੀ ਰੀਮੇਕ ਤੋਂ ਜ਼ਿਆਦਾ ਖੁਸ਼ ਨਹੀਂ ਹਨ। ਮੰਗਲਵਾਰ ਨੂੰ, ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖਤਰ ਨੇ ਆਉਣ ਵਾਲੀ ਫਿਲਮ ‘ਸੱਤਿਆਪ੍ਰੇਮ ਕੀ ਕਥਾ’ ਲਈ ਦੁਬਾਰਾ ਬਣਾਏ ਗਏ ਨਵੇਂ ਗੀਤ ‘ਤੇ ਸਭ ਤੋਂ ਹਾਸੋਹੀਣੀ ਪ੍ਰਤੀਕਿਰਿਆ ਟਵੀਟ ਕੀਤੀ। ਨਿਰਮਾਤਾਵਾਂ ਨੇ ਸੋਮਵਾਰ ਸਵੇਰੇ ਕਾਰਤਿਕ ਆਰੀਅਨ, ਕਿਆਰਾ ਅਡਵਾਨੀ ਦੀ ‘ਸੱਤਿਆ ਪ੍ਰੇਮ ਕੀ ਕਥਾ’ ਦੇ ਦੁਬਾਰਾ ਤਿਆਰ ਕੀਤੇ ਗਏ ਗੀਤ  ਭਸੂੜੀ ਨੂੰ ਰਿਲੀਜ਼ ਕੀਤਾ। ਨਵੇਂ ਸੰਸਕਰਣ ਨੇ ਮਿਲਿਆਂ ਜੁਲੀਆਂ ਪ੍ਰਤੀਕਿਰਿਆਵਾਂ ਵਟੋਰੀਆਂ। ਇਸ ਗੀਤ ਨੂੰ ਅਰਿਜੀਤ ਸਿੰਘ ਅਤੇ ਤੁਲਸੀ ਕੁਮਾਰ ਨੇ ਗਾਇਆ ਹੈ।

ਸ਼ੋਏਬ ਨੇ ਟਵੀਟ ਕੀਤਾ

ਸ਼ੋਏਬ ਨੇ ਟਵਿੱਟਰ ‘ਤੇ ਲਿਖਿਆ, “ਐਂ ਕੀ ਭਸੂੜੀ ਪਾਈ ਐ (ਇਹ ਕੀ ਪੰਗਾ ਖੜਾ ਕੀਤਾ ਹੈ)। ਟਵੀਟ ਨੂੰ 5000 ਲਾਈਕਸ ਅਤੇ ਕਈ ਰੀਟਵੀਟਸ ਮਿਲੇ ਹਨ। ਇੱਕ ਵਿਅਕਤੀ ਨੇ ਪ੍ਰਤੀਕਿਰਿਆ ਵਿੱਚ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਦਿਆਂ ਲਿਖਿਆ, “ਬੇੜਾ ਗਰਕ ਕਰ ਕੇ ਰੱਖ ਦਿੱਤਾ।” ਇੱਕ ਹੋਰ ਵਿਅਕਤੀ ਨੇ ਟਿੱਪਣੀ ਕੀਤੀ ਕਿ ਭਸੂੜੀ ਨੂੰ ਟੀ-ਸੀਰੀਜ਼ ਨੇ ਆਮ ਵਾਂਗ ਬਰਬਾਦ ਕਰ ਦਿੱਤਾ। ਇੱਕ ਟਵਿੱਟਰ ਉਪਭੋਗਤਾ ਨੇ ਜਵਾਬ ਦਿੱਤਾ ਕਿ ਟੀ-ਸੀਰੀਜ਼ ਲਈ ਇੱਕ ਹੋਰ ਸ਼ਰਮਨਾਕ ਦਿਨ।

ਭਸੂੜੀ ਗੀਤ ਬਾਰੇ

ਅਲੀ ਸੇਠੀ ਦਾ ਗੀਤ ਭਸੂੜੀ ਪਿਛਲੇ ਸਾਲ ਇੱਕ ਅੰਤਰਰਾਸ਼ਟਰੀ ਵਰਤਾਰਾ ਬਣ ਗਿਆ ਸੀ, ਜਿਸ ਨੇ ਪਾਕਿਸਤਾਨੀ ਗਾਇਕ ਸਟਾਰ ਦੇ ਉਭਾਰ ਨੂੰ ਵਧਾਉਣ ਲਈ ਗਲੋਬਲ ਬੀਟਸ ਨਾਲ ਕਾਵਿਕ ਪਰੰਪਰਾ ਨੂੰ ਪੇਸ਼ ਕੀਤਾ ਸੀ। ਪੰਜਾਬੀ ਟ੍ਰੈਕ ਜਿਸਦਾ ਅਨੁਵਾਦ ‘ਪੰਗਾ’ ਬਣਦਾ ਹੈ, ਗੂਗਲ ‘ਤੇ 2022 ਦਾ ਸਭ ਤੋਂ ਵੱਧ ਖੋਜਿਆ ਗਿਆ ਗੀਤ ਸੀ ਜੋਕਿ ਯੂਟਿਊਬ ‘ਤੇ ਅੱਧੇ ਕਰੋੜ ਵਿਯੂਜ਼ ਨੂੰ ਪਾਰ ਕਰ ਚੁੱਕਾ ਹੈ। ਸੇਠੀ ਗੀਤ ਨੂੰ ਮਿਲੇ ਵਿਸ਼ਵਵਿਆਪੀ ਹੁੰਗਾਰੇ ਤੋਂ ਹੱਕਾ ਬੱਕਾ ਰਹਿ ਗਿਆ, ਜਿਸ ਵਿੱਚ ਇੱਕ ਰਵਾਇਤੀ ਦੱਖਣੀ ਏਸ਼ੀਆਈ ‘ਰਾਗ’ ਸਮੇਤ ਖੇਤਰੀ ਸਮਕਾਲੀ ਸਾਉਂਡ, ਤੁਰਕੀ ਦੀਆਂ ਧੁਨਾਂ, ਫਲੈਮੇਨਕੋ-ਸ਼ੈਲੀ ਦੀਆਂ ਤਾੜੀਆਂ ਅਤੇ ਚਾਰ-ਚਾਰ ਲੈਟਿਨੋ ਰੈਗੇਟਨ ਬੀਟਸ ਨੂੰ ਆਧੁਨਿਕ ਪੌਪ ਨਾਲ ਤਾਲ ਬਣਾਈ ਰਖਦੇ ਹੋਏ ਮਿਲਾਇਆ ਗਿਆ ਹੈ।

ਸੱਤਿਆਪ੍ਰੇਮ ਕੀ ਕਥਾ ਬਾਰੇ

ਸਾਜਿਦ ਨਾਡਿਆਡਵਾਲਾ ਦੁਆਰਾ ਨਿਰਮਿਤ ਅਤੇ ਸਮੀਰ ਵਿਦਵਾਂਸ ਦੁਆਰਾ ਨਿਰਦੇਸ਼ਤ ਇਹ ਰੋਮਾਂਟਿਕ ਫਿਲਮ ਕਾਰਤਿਕ ਅਤੇ ਕਿਆਰਾ ਨੂੰ ਉਹਨਾਂ ਦੇ 2022 ਦੀ ਹਿੱਟ ਭੂਲ ਭੁਲੱਈਆ 2 ਤੋਂ ਬਾਅਦ ਦੁਬਾਰਾ ਇਕੱਠਿਆਂ ਪੇਸ਼ ਕਰਦੀ ਹੈ। ਫਿਲਮ ਦਾ ਪਹਿਲਾਂ ਨਾਮ ਸਤਿਆਨਾਰਾਇਣ ਕੀ ਕਥਾ ਸੀ, ਜੋ ਸੱਤਿਆਨਾਰਾਇਣ ਦੀ ਕਹਾਣੀ ’ਤੇ ਅਧਾਰਿਤਹੈ ਹੈ। ਸਤਿਆਨਾਰਾਇਣ ਹਿੰਦੂ ਦੇਵਤੇ ‘ਵਿਸ਼ਨੂੰ’ ਦਾ ਦੂਜਾ ਨਾਮ ਹੈ। ਹਾਲਾਂਕਿ, ਨਾਂਹ-ਪੱਖੀ ਪ੍ਰਤੀਕਿਰਿਆਂਵਾਂ ਤੋਂ ਬਾਅਦ ਇਸਦਾ ਨਾਮ ਬਦਲ ਕੇ ‘ਸੱਤਿਆਪ੍ਰੇਮ ਕੀ ਕਥਾ’ ਰੱਖਿਆ ਗਿਆ। ਫਿਲਮ ਵਿੱਚ ਸੁਪ੍ਰੀਆ ਪਾਠਕ ਕਪੂਰ, ਗਜਰਾਜ ਰਾਓ, ਸਿਧਾਰਥ ਰੰਧੇਰੀਆ, ਅਨੁਰਾਧਾ ਪਟੇਲ, ਰਾਜਪਾਲ ਯਾਦਵ, ਨਿਰਮਿਤ ਸਾਵੰਤ ਅਤੇ ਸ਼ਿਖਾ ਤਲਸਾਨੀਆ ਵੀ ਹਨ।