ਸਰਫਰਾਜ਼ ਖਾਨ ਨੇ ਕਸ਼ਮੀਰ ‘ਚ ਕਰਵਾਇਆ ਵਿਆਹ, ਕ੍ਰਿਕੇਟਰਾਂ ਵੱਲੋਂ ਸ਼ੁਭਕਾਮਨਾਵਾਂ

ਮੁੰਬਈ ਦੇ ਸਟਾਰ ਸਰਫਰਾਜ਼ ਖਾਨ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ‘ਚ ਵਿਆਹ ਕਰਵਾ ਲਿਆ ਹੈ। ਐਤਵਾਰ ਨੂੰ ਉਸ ਦੇ ਸਹੁਰੇ ਘਰ ‘ਤੇ ਵਿਆਹ ਦੇ ਪਹਿਰਾਵੇ ਵਿਚ ਬੱਲੇਬਾਜ਼ ਦੇ ਕਈ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਅਤੇ ਸਰਫਰਾਜ਼ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਨਵੇਂ ਵਿਆਹੇ ਜੋੜੇ ਦੀ ਫੋਟੋ ਪੋਸਟ ਕੀਤੀ। ਸੋਸ਼ਲ ਮੀਡੀਆ […]

Share:

ਮੁੰਬਈ ਦੇ ਸਟਾਰ ਸਰਫਰਾਜ਼ ਖਾਨ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ‘ਚ ਵਿਆਹ ਕਰਵਾ ਲਿਆ ਹੈ। ਐਤਵਾਰ ਨੂੰ ਉਸ ਦੇ ਸਹੁਰੇ ਘਰ ‘ਤੇ ਵਿਆਹ ਦੇ ਪਹਿਰਾਵੇ ਵਿਚ ਬੱਲੇਬਾਜ਼ ਦੇ ਕਈ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਅਤੇ ਸਰਫਰਾਜ਼ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਨਵੇਂ ਵਿਆਹੇ ਜੋੜੇ ਦੀ ਫੋਟੋ ਪੋਸਟ ਕੀਤੀ। ਸੋਸ਼ਲ ਮੀਡੀਆ ‘ਤੇ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ‘ਚ ਸਰਫਰਾਜ਼ ਨੂੰ ਕਾਲੇ ਰੰਗ ਦੀ ਸ਼ੇਰਵਾਨੀ ਪਹਿਨੀ ਅਤੇ ਸਮਾਰੋਹ ਦੇ ਵੱਖ-ਵੱਖ ਪੜਾਵਾਂ ‘ਚ ਦੇਖਿਆ ਜਾ ਸਕਦਾ ਹੈ।

ਘਰੇਲੂ ਕ੍ਰਿਕੇਟ ਵਿੱਚ ਉਸਦੇ ਪ੍ਰਦਰਸ਼ਨ ਦੇ ਬਾਵਜੂਦ ਉਸਨੂੰ ਭਾਰਤੀ ਕ੍ਰਿਕਟ ਟੀਮ ਦੀ ਚੋਣ ਵਿੱਚ ਠੁਕਰਾਏ ਜਾਣ ਬਾਰੇ ਪੁੱਛੇ ਜਾਣ ‘ਤੇ, ਸਰਫਰਾਜ਼ ਨੇ ਕਿਹਾ: “ਪਰਮਾਤਮਾ ਨੇ ਲਿਖਿਆ ਸੀ ਕਿ ਮੈਂ ਇੱਥੇ ਵਿਆਹ ਕਰਾਂਵਾਂਗਾ। ਇਸੇ ਤਰ੍ਹਾਂ ਜੇਕਰ ਉਸਨੇ ਲਿਖਿਆ ਹੈ ਕਿ ਮੈਂ ਭਾਰਤ ਲਈ ਖੇਡਾਂਗਾ, ਤਾਂ ਮੈਂ ਖੇਡਾਂਗਾ। ਇੰਸਟਾਗ੍ਰਾਮ ਪੋਸਟ ਦੇ ਜਵਾਬ ਵਿੱਚ ਕਈ ਕ੍ਰਿਕਟਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਵਿੱਚ ਭਾਰਤ ਦੇ ਸਿਤਾਰੇ ਅਕਸ਼ਰ ਪਟੇਲ, ਉਮਰਾਨ ਮਲਿਕ ਅਤੇ ਸੂਰਿਆਕੁਮਾਰ ਯਾਦਵ ਸ਼ਾਮਲ ਹਨ। ਸੂਰਿਆਕੁਮਾਰ ਦੀ ਕਪਤਾਨੀ ਵਿੱਚ ਸਰਫਰਾਜ਼ ਨੇ ਦਸੰਬਰ 2014 ਵਿੱਚ ਰਣਜੀ ਟਰਾਫੀ ਦੌਰਾਨ ਮੁੰਬਈ ਲਈ ਆਪਣਾ ਡੈਬਿਊ ਕੀਤਾ ਸੀ।

ਵੈਸਟਇੰਡੀਜ਼ ਵਿੱਚ ਭਾਰਤ ਦੀ ਹਾਲੀਆ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਸਰਫਰਾਜ਼ ਨੂੰ ਨਾ ਚੁਣਨ ਲਈ ਬੀਸੀਸੀਆਈ ਦੇ ਚੋਣਕਰਤਾਵਾਂ ਦੀ ਕਾਫ਼ੀ ਆਲੋਚਨਾ ਹੋਈ ਸੀ। ਸੀਜ਼ਨ (2019/20) ਵਿੱਚ, ਉਸਨੇ 301, 226 ਨਾਬਾਦ, 78 ਅਤੇ 177 ਦੇ ਸਕੋਰ ਬਣਾਏ ਅਤੇ ਲਗਭਗ 155 ਦੀ ਔਸਤ ਨਾਲ 928 ਦੌੜਾਂ ਬਣਾਈਆਂ। ਅਗਲੇ ਸੀਜ਼ਨ (2021/22) ਵਿੱਚ ਸਰਫਰਾਜ਼ ਨੇ 122.75 ਦੀ ਔਸਤ ਨਾਲ ਸਿਰਫ਼ ਨੌਂ ਪਾਰੀਆਂ 982 ਦੌੜਾਂ ਬਣਾਈਆਂ। ਲੰਘੇ ਰਣਜੀ ਸੀਜ਼ਨ ਵਿੱਚ ਸਰਫਰਾਜ਼ ਨੇ ਛੇ ਪਾਰੀਆਂ ਵਿੱਚ 92.66 ਦੀ ਔਸਤ ਨਾਲ 556 ਦੌੜਾਂ ਬਣਾਈਆਂ ਸਨ।

ਸਰਫਰਾਜ਼ ਦੇ ਪਹਿਲੇ ਦਰਜੇ ਦੇ ਅੰਕੜੇ ਇਸ ਸਮੇਂ 39 ਮੈਚਾਂ ਵਿੱਚ 74.14 ਦੀ ਔਸਤ ਅਤੇ 69.59 ਦੇ ਪ੍ਰਭਾਵਸ਼ਾਲੀ ਸਟ੍ਰਾਈਕ ਰੇਟ ਨਾਲ 3559 ਦੌੜਾਂ ਦੇ ਹਨ। ਉਸ ਨੇ 13 ਸੈਂਕੜੇ ਅਤੇ 9 ਅਰਧ ਸੈਂਕੜੇ ਲਗਾਏ ਹਨ। ਪਿਛਲੇ ਘਰੇਲੂ ਸੀਜ਼ਨ ਦੇ ਅੰਤ ਵਿੱਚ ਸਰਫਰਾਜ਼ ਦੀ ਔਸਤ ਪਹਿਲੀ ਸ਼੍ਰੇਣੀ ਦੇ ਬੱਲੇਬਾਜ਼ਾਂ ਦੇ ਇਤਿਹਾਸ ਵਿੱਚ ਦੂਜੀ ਸਭ ਤੋਂ ਉੱਚੀ ਸੀ ਜਿਨ੍ਹਾਂ ਨੇ ਘੱਟੋ-ਘੱਟ 50 ਪਾਰੀਆਂ ਖੇਡੀਆਂ ਹਨ। ਸਭ ਤੋਂ ਉੱਚੇ ਮਹਾਨ ਖਿਡਾਰੀ ਡੌਨ ਬ੍ਰੈਡਮੈਨ ਹਨ, ਜਿਨ੍ਹਾਂ ਨੇ 338 ਪਾਰੀਆਂ ਵਿੱਚ 95.14 ਦੀ ਔਸਤ ਕਾਇਮ ਰਖਦੇ ਹੋਏ 117 ਸੈਂਕੜੇ ਅਤੇ 69 ਅਰਧ ਸੈਂਕੜੇ ਜੜੇ ਤੇ ਨਾਲ ਹੀ 28,067 ਦੌੜਾਂ ਬਣਾਈਆਂ। ਸਰਫਰਾਜ਼ ਤੋਂ ਹੇਠਾਂ ਦਰਜਾਬੰਦੀ ਵਾਲੇ ਖਿਡਾਰੀਆਂ ਵਿੱਚ ਵਿਜੇ ਮਰਚੈਂਟ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਰਿਕੀ ਪੋਂਟਿੰਗ, ਸਟੀਵ ਸਮਿਥ ਅਤੇ ਮਾਰਟਿਨ ਕ੍ਰੋ ਵਰਗੇ ਖੇਡ ਦੇ ਹੋਰ ਮਹਾਨ ਖਿਡਾਰੀ ਸ਼ਾਮਲ ਹਨ।