ਵਿਸ਼ਵ ਕੱਪ: ਫਾਈਨਲ ਚ ਜਿੱਤ ਲਈ ਰੋਹਿਤ ਸ਼ਰਮਾ ਵਰਤਣਗੇ ਆਪਣਾ ਖਾਸ ਹਥਿਆਰ  

ਭਾਰਤ ਅਤੇ ਆਸਟ੍ਰੇਲਿਆ ਵਿੱਚ ਐਤਵਾਰ ਨੂੰ ਹੋਣ ਜਾ ਰਹੇ ਵਿਸ਼ਵ ਕੱਪ ਫਾਇਨਲ ਮੈਚ ਵਿੱਚ ਦੋਵੇਂ ਟੀਮਾਂ ਚ ਹੋਵੇਗੀ ਕੜੀ ਟੱਕਰ।  ਅਸ਼ਵਿਨ ਨੂੰ ਮੈਚ ਵਿੱਚ ਮੌਕਾ ਦੇਣ ਤੇ ਵਿਚਾਰ ਕਰ ਸਕਦੇ ਹਨ ਭਾਰਤੀ ਕਪਤਾਨ।

Share:

ਵਿਸ਼ਵ ਕੱਪ-2023 ਵਿੱਚ ਭਾਰਤੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸਦੀ ਬਦੌਲਤ ਹੀ ਭਾਰਤੀ ਟੀਮ ਵਿਸ਼ਵ ਕੱਪ ਦੇ 10 ਮੈਚਾਂ ਵਿੱਚ ਜੇਤੂ ਰਹੀ ਹੈ। ਫਾਇਨਲ ਮੈਚ ਐਤਵਾਰ ਨੂੰ ਭਾਰਤ ਅਤੇ ਆਸਟ੍ਰੇਲਿਆ ਵਿੱਚ ਹੋਣ ਜਾ ਰਿਹਾ ਹੈ। ਆਸਟ੍ਰੇਲਿਆ ਦੀ ਟੀਮ ਵੀ 8 ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀ ਹੈ। ਇਸ ਕਾਰਕੇ ਦੋਨਾਂ ਟੀਮਾਂ ਵਿੱਚ ਕਰੜਾ ਮੁਕਾਬਲਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਫਾਈਨਲ ਮੈਚ ਵਿੱਚ ਜਿੱਤ ਹਾਸਲ ਕਰਨ ਲਈ ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣਾ ਖਾਸ ਹਥਿਆਰ ਵਰਤ ਸਕਦੇ ਹਨ। ਸਪਿਨਰ ਰਵੀਚੰਦਰ ਅਸ਼ਵਿਨ ਹਮੇਸ਼ਾ ਖੱਬੇ ਹੱਥ ਦੇ ਬੱਲੇਬਾਜ਼ਾਂ ਦੇ ਖਿਲਾਫ ਖਤਰਨਾਕ ਸਾਬਤ ਹੁੰਦੇ ਹਨ। ਆਈਪੀਐਲ ਮੈਚਾਂ ਦੌਰਾਨ ਅਸੀਂ ਰਾਸ਼ਿਦ ਅਤੇ ਨੂਰ ਅਹਿਮਦ ਵਰਗੇ ਸਪਿਨ ਗੇਂਦਬਾਜ਼ਾਂ ਨੂੰ ਅਹਿਮਦਾਬਾਦ ਦੀ ਪਿੱਚ 'ਤੇ ਕਈ ਵਾਰ ਆਪਣਾ ਜਾਦੂ ਦਿਖਾਉਂਦੇ ਦੇਖਿਆ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਰੋਹਿਤ ਸ਼ਰਮਾ ਸੂਰਿਆਕੁਮਾਰ ਯਾਦਵ ਜਾਂ ਮੁਹੰਮਦ ਸਿਰਾਜ ਦੀ ਜਗ੍ਹਾ ਰਵੀਚੰਦਰਨ ਅਸ਼ਵਿਨ ਨੂੰ ਖੇਡਣ ਦਾ ਮੌਕਾ ਦੇ ਸਕਦੇ ਹਨ। ਜੇਕਰ ਰੋਹਿਤ ਸ਼ਰਮਾ ਨੂੰ ਪਿੱਚ 'ਚ ਸਪਿਨਰਾਂ ਦੀ ਮਦਦ ਮਿਲਦੀ ਨਜ਼ਰ ਆਉਂਦੀ ਹੈ ਤਾਂ ਉਹ ਯਕੀਨੀ ਤੌਰ 'ਤੇ ਅਸ਼ਵਿਨ ਨੂੰ ਮੌਕਾ ਦੇਣ ਤੇ ਵਿਚਾਰ ਕਰ ਸਕਦੇ ਹਨ।

ਸਪਿਨਰਾਂ ਖਿਲਾਫ ਸੰਘਰਸ਼ ਕਰਦੀ ਨਜ਼ਰ ਆ ਰਹੀ ਆਸਟ੍ਰੇਲਿਆ ਦੀ ਟੀਮ

ਅਸਲ ਵਿੱਚ ਰੋਹਿਤ ਸ਼ਰਮਾ ਨੇ ਪਿਛਲੇ 6 ਮੈਚਾਂ 'ਚ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ, ਕਿਉਂਕਿ ਟੀਮ ਲਗਾਤਾਰ ਸਾਰੇ ਮੈਚ ਜਿੱਤ ਰਹੀ ਹੈ। ਜਿੱਤ ਦੇ ਸਿਲਸਿਲੇ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਰੋਹਿਤ ਆਸਟ੍ਰੇਲੀਆ ਖਿਲਾਫ ਫਾਈਨਲ ਮੈਚ 'ਚ ਉਸੇ ਪਲੇਇੰਗ ਇਲੈਵਨ ਨਾਲ ਮੈਦਾਨ 'ਚ ਉਤਰਨਗੇ, ਪਰ ਕਿਉਂਕਿ ਫਾਈਨਲ ਮੈਚ ਆਸਟ੍ਰੇਲੀਆ ਖਿਲਾਫ ਹੈ। ਇਸ ਲਈ ਰੋਹਿਤ ਆਪਣੀ ਟੀਮ 'ਚ ਇਕ ਬਦਲਾਅ ਕਰ ਸਕਦੇ ਹਨ। ਇਸ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਮੈਚ 'ਚ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੂੰ ਦੱਖਣੀ ਅਫਰੀਕਾ ਦੇ ਸਪਿਨਰਾਂ ਖਿਲਾਫ ਕਾਫੀ ਸੰਘਰਸ਼ ਕਰਨਾ ਪਿਆ। ਇਸ ਤੋਂ ਇਲਾਵਾ ਅਫਗਾਨਿਸਤਾਨ ਵੀ ਸੰਘਰਸ਼ ਕਰਨਾ ਪਿਆ। ਭਾਰਤ ਖਿਲਾਫ ਪਹਿਲੇ ਮੈਚ 'ਚ ਆਸਟ੍ਰੇਲੀਆਈ ਟੀਮ ਭਾਰਤੀ ਸਪਿਨਰਾਂ ਦੇ ਸਾਹਮਣੇ ਫਸਦੀ ਨਜ਼ਰ ਆ ਰਹੀ ਸੀ।

ਹੁਣ ਤੱਕ ਸਿਰਫ਼ ਇਕ ਮੈਚ ਹੀ ਖੇਡੇ ਅਸ਼ਵਿਨ

ਅਸ਼ਵਿਨ ਨੂੰ ਆਸਟ੍ਰੇਲੀਆ ਦੇ ਮੈਚ ਲਈ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਤੱਕ ਉਨ੍ਹਾਂ ਨੂੰ ਸਿਰਫ ਆਸਟ੍ਰੇਲੀਆ ਖਿਲਾਫ ਚੇਨਈ 'ਚ ਹੋਏ ਪਹਿਲੇ ਮੈਚ 'ਚ ਖੇਡਣ ਦਾ ਮੌਕਾ ਮਿਲਿਆ ਹੈ। ਅਸ਼ਵਿਨ ਨੇ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਦੇ ਖਿਲਾਫ ਘਰੇਲੂ ਵਨਡੇ ਸੀਰੀਜ਼ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਆਸਟ੍ਰੇਲੀਆਈ ਟੀਮ 'ਚ ਡੇਵਿਡ ਵਾਰਨਰ ਅਤੇ ਟ੍ਰੈਵਿਸ ਹੈੱਡ ਦੇ ਰੂਪ 'ਚ ਦੋਵੇਂ ਸਲਾਮੀ ਬੱਲੇਬਾਜ਼ ਖੱਬੇ ਹੱਥ ਦੇ ਬੱਲੇਬਾਜ਼ ਹਨ, ਜੋ ਇਸ ਪੂਰੇ ਵਿਸ਼ਵ ਕੱਪ 'ਚ ਕਾਫੀ ਦੌੜਾਂ ਬਣਾ ਰਹੇ ਹਨ। ਇਸ ਕਾਰਣ ਵੀ ਅਸ਼ਵਿਨ ਨੂੰ ਮੌਕਾ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ