IND vs ENG 3rd Test, Day 2 Live: ਰੋਹਿਤ-ਜਡੇਜਾ ਦਾ ਸੈਕੜਾ, ਸਰਫਰਾਜ-ਜੁਰੇਲ ਨੇ ਜਿੱਤਿਆ ਦਿਲ, ਪਹਿਲੀ ਪਾਰੀ ਵਿੱਚ ਭਾਰਤ ਨੇ ਬਣਾਏ 445 ਰਨ 

IND vs ENG 3rd Test: 5 ਟੈਸਟ ਮੈਚਾਂ ਦੀ ਸੀਰੀਜ ਦਾ ਦੂਜਾ ਮੁਕਾਬਲਾ ਰਾਜਕੋਟ ਚ ਚੱਲ ਰਿਹਾ ਹੈ। ਦੂਜੇ ਦਿਨ ਟੀਮ ਇੰਡਿਆ ਦਾ ਵੱਡਾ ਸਕੋਰ ਕਰਨ ਦੇ ਮੂਡ ਵਿੱਚ ਮੈਦਾਨ ਚ ਉਤਰੇਗੀ। ਟੀਮ ਇੰਡੀਆ ਦੇ ਲਈ ਪਹਿਲੀ ਪਾਰੀ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ 131 ਜਦਗਿ ਰਵਿੰਦਰ ਜਡੇਜਾ ਨੇ 112 ਰਨ ਬਨਾਕੇ ਸੈਕੜਾ ਬਣਾਇਆ।

Share:

ND vs ENG 3rd Test: ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਸੀਰੀਜ ਦਾ ਤੀਜਾ ਟੈਸਟ ਰਾਜਕੋਟ ਵਿੱਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਆਪਣੀ ਪਹਿਲੀ ਪਾਰੀ ਵਿੱਚ 445 ਰਨ ਬਣਾਏ ਹਨ। ਪਹਿਲੇ ਦਿ ਟੀਮ ਇੰਡੀਆ ਨੇ 5 ਵਿਕਟ ਦੇਕੇ 326 ਰਨ ਬਣਾਏ। ਫੇਰ ਦੂਜੇ ਦਿਨ 119 ਰਨ ਜੋੜੇ। ਟੀਮ ਇੰਡੀਆ ਦੇ ਲਈ ਪਹਿਲੀ ਪਾਰੀ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ 131 ਜਦਗਿ ਰਵਿੰਦਰ ਜਡੇਜਾ ਨੇ 112 ਰਨ ਬਨਾਕੇ ਸੈਕੜਾ ਬਣਾਇਆ। 

ਰਾਜਕੋਟ ਟੈਸਟ ਦੇ ਪਹਿਲੇ ਦਿਨ ਭਾਰਤ ਦੀਆਂ ਪਹਿਲੀਆਂ ਤਿੰਨ ਵਿਕਟਾਂ 33 ਦੌੜਾਂ 'ਤੇ ਡਿੱਗ ਗਈਆਂ, ਜਿਸ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਰਵਿੰਦਰ ਜਡੇਜਾ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਅਤੇ ਚੰਗੀ ਸਥਿਤੀ 'ਚ ਪਹੁੰਚਾ ਦਿੱਤਾ। ਦੋਵਾਂ ਖਿਡਾਰੀਆਂ ਵਿਚਾਲੇ 200 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਹੋਈ।

62 ਦੌੜਾਂ ਦੀ ਪ੍ਰਭਾਵਸ਼ਾਰੀ ਪਾਰੀ ਖੇਡੀ

ਰਾਜਕੋਟ 'ਚ ਡੈਬਿਊ ਕਰਨ ਵਾਲੇ ਸਰਫਰਾਜ਼ ਖਾਨ ਅਤੇ ਧਰੁਵ ਜੁਰੇਲ ਨੇ ਇਸ ਮੈਚ ਨੂੰ ਯਾਦਗਾਰ ਬਣਾ ਦਿੱਤਾ। ਸਰਫਰਾਜ਼ ਨੇ 62 ਦੌੜਾਂ ਦੀ ਪ੍ਰਭਾਵਸ਼ਾਲੀ ਪਾਰੀ ਖੇਡੀ ਜਦਕਿ ਜੁਰੇਲ ਨੇ 48 ਦੌੜਾਂ ਦੀ ਪ੍ਰਭਾਵਸ਼ਾਲੀ ਪਾਰੀ ਖੇਡੀ ਅਤੇ ਟੀਮ ਇੰਡੀਆ ਨੂੰ 400 ਦੌੜਾਂ ਦਾ ਅੰਕੜਾ ਪਾਰ ਕਰਨ 'ਚ ਵੱਡਾ ਯੋਗਦਾਨ ਪਾਇਆ। ਆਰ ਅਸ਼ਵਿਨ ਨੇ 37 ਜਦਕਿ ਜਸਪ੍ਰੀਤ ਬੁਮਰਾਹ ਨੇ 26 ਦੌੜਾਂ ਬਣਾਈਆਂ।

ਇੰਗਲੈਂਡ ਲਈ ਵੁੱਡ ਨੇ ਸਭ ਤੋਂ ਵੱਧ ਵਿਕਟਾਂ ਲਈਆਂ

ਇੰਗਲੈਂਡ ਲਈ ਮਾਰਕ ਵੁੱਡ ਨੇ ਸਭ ਤੋਂ ਵੱਧ ਵਿਕਟਾਂ ਲਈਆਂ। ਉਸ ਨੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕੀਤਾ। ਰੇਹਾਨ ਅਹਿਮਦ ਨੇ 2 ਵਿਕਟਾਂ ਲਈਆਂ। ਜੇਮਸ ਐਂਡਰਸਨ, ਟਾਮ ਹਾਰਟਲੇ ਅਤੇ ਜੋ ਰੂਟ ਨੂੰ ਇਕ-ਇਕ ਸਫਲਤਾ ਮਿਲੀ ਹੈ। ਇਕ ਖਿਡਾਰੀ ਰਨ ਆਊਟ ਹੋਇਆ।

 ਟੀਮ ਇੰਡੀਆ ਨੇ 400 ਦੌੜਾਂ ਦਾ ਅੰਕੜਾ ਕੀਤਾ ਪਾਰ

ਭਾਰਤ ਲਈ ਆਪਣਾ ਡੈਬਿਊ ਕਰਨ ਵਾਲੇ ਸਰਫਰਾਜ਼ ਖਾਨ ਤੋਂ ਬਾਅਦ ਧਰੁਵ ਜੁਰੇਲ ਨੇ ਚੰਗੀ ਬੱਲੇਬਾਜ਼ੀ ਕੀਤੀ। ਹਾਲਾਂਕਿ ਉਹ ਫਿਫਟੀ ਪੂਰਾ ਕਰਨ ਤੋਂ ਖੁੰਝ ਗਿਆ। ਜੁਰੇਲ ਨੇ 46 ਦੌੜਾਂ ਦੀ ਪਾਰੀ ਖੇਡੀ। ਜਿਸ ਦੇ ਆਧਾਰ 'ਤੇ ਟੀਮ ਇੰਡੀਆ ਨੇ 400 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਟੀਮ ਇੰਡੀਆ ਦੀ ਆਖਰੀ ਜੋੜੀ ਕ੍ਰੀਜ਼ 'ਤੇ ਮੌਜੂਦ ਹੈ। ਧਰੁਵ 31 ਦੌੜਾਂ ਤੇ ਆਰ ਅਸ਼ਵਿਨ 25 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਧਰੁਵ ਦਾ ਇਹ ਡੈਬਿਊ ਮੈਚ ਹੈ, ਜਿਸ ਨੂੰ ਉਹ ਯਾਦਗਾਰ ਬਣਾਉਣ ਵੱਲ ਵਧ ਰਿਹਾ ਹੈ।

ਕੁਲਦੀਪ-ਜਡੇਜਾ ਆਊਟ, ਹੁਣ ਧਰੁਵ 'ਤੇ ਸਭ ਦੀਆਂ ਨਜ਼ਰਾਂ

ਟੀਮ ਇੰਡੀਆ ਨੇ 7 ਵਿਕਟਾਂ ਦੇ ਨੁਕਸਾਨ 'ਤੇ 331 ਦੌੜਾਂ ਬਣਾ ਲਈਆਂ ਹਨ। ਰਵਿੰਦਰ ਜਡੇਜਾ 112 ਦੌੜਾਂ ਬਣਾ ਕੇ ਆਊਟ ਹੋਏ, ਉਨ੍ਹਾਂ ਨੂੰ ਜੋ ਰੂਟ ਨੇ ਕੈਚ ਕਰਵਾਇਆ। ਇਹ ਰਵਿੰਦਰ ਜਡੇਜਾ ਦਾ ਹੋਮ ਗਰਾਊਂਡ ਵੀ ਹੈ। ਜਡੇਜਾ ਦੋਹਰਾ ਸੈਂਕੜਾ ਲਗਾਉਣ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗਾ, ਕਿਉਂਕਿ ਉਹ ਪੂਰੀ ਤਰ੍ਹਾਂ ਸੈੱਟ ਹੈ ਅਤੇ ਪਿੱਚ ਨੂੰ ਵੀ ਜਾਣ ਚੁੱਕਾ ਹੈ। ਜਡੇਜਾ ਦੇ ਨਾਲ ਕੁਲਦੀਪ ਯਾਦਵ ਕ੍ਰੀਜ਼ 'ਤੇ ਹਨ। ਧਰੁਵ ਜੁਰੇਲ ਅਜੇ ਆਉਣਾ ਹੈ, ਉਹ ਵੀ ਆਪਣੇ ਡੈਬਿਊ ਨੂੰ ਯਾਦਗਾਰ ਬਣਾਉਣਾ ਚਾਹੇਗਾ।

ਰੋਹਿਤ ਸ਼ਰਮਾ ਨੇ 14 ਚੌਕੇ ਅਤੇ ਲਗਾਏ 3 ਛੱਕੇ

ਰੋਹਿਤ ਸ਼ਰਮਾ ਨੇ 196 ਗੇਂਦਾਂ 'ਤੇ 131 ਦੌੜਾਂ ਦੀ ਪਾਰੀ ਖੇਡੀ। ਉਸ ਦੇ ਬੱਲੇ ਤੋਂ 14 ਚੌਕੇ ਅਤੇ 3 ਛੱਕੇ ਆਏ।
ਰਵਿੰਦਰ ਜਡੇਜਾ ਪਹਿਲੇ ਦਿਨ 110 ਦੌੜਾਂ ਬਣਾ ਕੇ ਅਜੇਤੂ ਰਹੇ। ਉਨ੍ਹਾਂ ਨੇ 212 ਗੇਂਦਾਂ 'ਚ 9 ਚੌਕੇ ਅਤੇ 2 ਛੱਕੇ ਲਗਾਏ। ਡੈਬਿਊ ਕਰਨ ਵਾਲੇ ਸਰਫਰਾਜ਼ ਖਾਨ ਨੇ 66 ਗੇਂਦਾਂ 'ਚ 62 ਦੌੜਾਂ ਦੀ ਪਾਰੀ ਖੇਡੀ ਪਰ ਉਹ ਰਨ ਆਊਟ ਹੋ ਗਏ। ਯਸ਼ਸਵੀ ਨੇ 10 ਦੌੜਾਂ ਬਣਾਈਆਂ, ਸ਼ੁਭਮਨ ਗਿੱਲ ਖਾਤਾ ਨਹੀਂ ਖੋਲ੍ਹ ਸਕੇ, ਰਜਤ ਪਾਟੀਦਾਰ 5 ਦੌੜਾਂ ਬਣਾ ਕੇ ਆਊਟ ਹੋਏ। ਇੰਗਲੈਂਡ ਲਈ ਮਾਰਕ ਵੁੱਡ ਨੇ 3 ਅਤੇ ਟਾਮ ਹਾਰਟਲੇ ਨੇ 1 ਵਿਕਟ ਲਈ।

ਇਹ ਹਨ ਇੰਗਲੈਂਡ ਅਤੇ ਟੀਮ ਇੰਡੀਆ ਦੇ ਖਿਡਾਰੀ

ਭਾਰਤ (ਪਲੇਇੰਗ ਇਲੈਵਨ): ਯਸ਼ਸਵੀ ਜੈਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਬਮਨ ਗਿੱਲ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕੇਟ), ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਭਾਰਤ ਵੱਲੋਂ ਖੇਡ ਰਹੇ ਸਨ।

ਇੰਗਲੈਂਡ ਦੀ ਕ੍ਰਿਕੇਟ ਟੀ ਵਿੱਚ (ਪਲੇਇੰਗ ਇਲੈਵਨ): ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋਏ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਸੀ), ਬੇਨ ਫੋਕਸ (ਵਿਕੇਟ), ਰੇਹਾਨ ਅਹਿਮਦ, ਟਾਮ ਹਾਰਟਲੀ, ਮਾਰਕ ਵੁੱਡ ਅਤੇ ਜੇਮਸ ਐਂਡਰਸਨ ਖੇਡ ਰਹੇ ਹਨ।
 

ਇਹ ਵੀ ਪੜ੍ਹੋ