Sachin Tendulkar ਦਾ ਇਹ ਮਹਾਰਿਕਾਰਡ ਤੋੜਨ ਦੇ ਕਰੀਬ Rohit Sharma, ਇਹ ਕੰਮ ਕਰਦੇ ਹੀ ਰਚ ਦੇਣਗੇ ਇਤਿਹਾਸ 

Most Century For India: ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਵੱਡਾ ਰਿਕਾਰਡ ਤੋੜ ਸਕਦੇ ਹਨ। ਇਹ ਓਪਨਰ ਦੇ ਤੌਰ 'ਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਹੈ। ਸਚਿਨ ਨੇ ਆਪਣੇ ਕਰੀਅਰ 'ਚ ਓਪਨਿੰਗ ਕਰਦੇ ਹੋਏ 45 ਸੈਂਕੜੇ ਲਗਾਏ ਸਨ, ਜਦਕਿ ਰੋਹਿਤ ਦੇ ਨਾਂ 43 ਸੈਂਕੜੇ ਹਨ।

Share:

Most Century For India: ਟੀ-20 ਤੋਂ ਸੰਨਿਆਸ ਲੈਣ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਹੁਣ ਪੂਰੀ ਤਰ੍ਹਾਂ ਵਨਡੇ ਅਤੇ ਟੈਸਟ 'ਤੇ ਫੋਕਸ ਕਰ ਰਹੇ ਹਨ। ਉਹ ਚੈਂਪੀਅਨਸ ਟਰਾਫੀ 2024 ਵਿੱਚ ਕਪਤਾਨੀ ਕਰਦੇ ਨਜ਼ਰ ਆਉਣਗੇ। ਇਸ ਟੂਰਨਾਮੈਂਟ 'ਚ ਰੋਹਿਤ ਸ਼ਰਮਾ ਕੋਲ ਕ੍ਰਿਕਟ ਦਾ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਵੱਡਾ ਰਿਕਾਰਡ ਤੋੜਨ ਦਾ ਮੌਕਾ ਹੋਵੇਗਾ। ਸਚਿਨ ਨੇ ਆਪਣੇ 20 ਸਾਲਾਂ ਦੇ ਇਤਿਹਾਸਕ ਕਰੀਅਰ ਵਿੱਚ ਬਹੁਤ ਦੌੜਾਂ ਬਣਾਈਆਂ ਸਨ ਅਤੇ ਕਈ ਰਿਕਾਰਡ ਬਣਾਏ ਸਨ। ਰਿਕਾਰਡ ਬੁੱਕ ਵਿੱਚ ਸਚਿਨ ਦਾ ਨਾਂ ਸਭ ਤੋਂ ਵੱਧ ਦਰਜ ਹੈ। ਹੁਣ ਰੋਹਿਤ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸਭ ਤੋਂ ਵੱਧ ਸੈਂਕੜਿਆਂ ਦਾ ਰਿਕਾਰਡ ਤੋੜਨ ਦੇ ਨੇੜੇ ਹੈ।

ਦਰਅਸਲ, ਕਿਸੇ ਭਾਰਤੀ ਲਈ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਫਿਲਹਾਲ ਸਚਿਨ ਤੇਂਦੁਲਕਰ ਦੇ ਨਾਂ ਹੈ, ਜਿਨ੍ਹਾਂ ਨੇ ਓਪਨਿੰਗ ਕਰਦੇ ਹੋਏ ਕੁੱਲ 45 ਸੈਂਕੜੇ ਲਗਾਏ ਹਨ। ਜਦਕਿ ਰੋਹਿਤ ਦੇ ਨਾਂ 43 ਸੈਂਕੜੇ ਹਨ। ਹੁਣ ਤਿੰਨ ਸੈਂਕੜੇ ਲਗਾਉਣ ਤੋਂ ਬਾਅਦ ਉਹ ਸਚਿਨ ਨੂੰ ਪਛਾੜ ਦੇਵੇਗਾ।

ਨੰਬਰ ਵਨ 'ਤੇ ਹਨ ਡੇਵਿਟ ਵਾਰਨਰ 

ਅੰਤਰਰਾਸ਼ਟਰੀ ਕ੍ਰਿਕਟ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਪਹਿਲੇ ਨੰਬਰ 'ਤੇ ਹਨ, ਜਿਨ੍ਹਾਂ ਨੇ 451 ਪਾਰੀਆਂ 'ਚ 49 ਸੈਂਕੜੇ ਲਗਾਏ ਹਨ।

ਇੰਟਰਨੈਸ਼ਨਲ ਕ੍ਰਿਕੇਟ 'ਚ ਸਭ ਤੋਂ ਜ਼ਿਆਦਾ ਸੈਕੜੇ ਲਗਾਉਣ ਵਾਲੇ ਓਪਨਰ 

ਡੇਵਿਡ ਵਾਰਨਰ - 49 ਸੈਂਕੜੇ
ਸਚਿਨ ਤੇਂਦੁਲਕਰ- 45 ਸੈਂਕੜੇ
ਰੋਹਿਤ ਸ਼ਰਮਾ - 43 ਸੈਂਕੜੇ
ਰੋਹਿਤ ਸ਼ਰਮਾ ਦਾ ਕ੍ਰਿਕਟ ਕਰੀਅਰ

37 ਸਾਲਾ ਰੋਹਿਤ ਸ਼ਰਮਾ ਦਾ ਰਿਕਾਰਡ

37 ਸਾਲਾ ਰੋਹਿਤ ਸ਼ਰਮਾ ਨੇ 2007 ਤੋਂ ਭਾਰਤ ਲਈ 159 ਟੀ-20, 265 ਵਨਡੇ ਅਤੇ 59 ਟੈਸਟ ਮੈਚ ਖੇਡੇ ਹਨ। ਰੋਹਿਤ ਸ਼ਰਮਾ ਨੇ 2013 ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਇਸ ਫਾਰਮੈਟ 'ਚ ਉਸ ਦੇ ਨਾਂ 4137 ਦੌੜਾਂ ਹਨ। ਉਸ ਨੇ ਟੀ-20 'ਚ 4231 ਦੌੜਾਂ ਬਣਾਈਆਂ ਹਨ। ਇਸ ਦਿੱਗਜ ਨੇ ਵਨਡੇ 'ਚ 10866 ਦੌੜਾਂ ਬਣਾਈਆਂ ਹਨ। ਇਸ ਫਾਰਮੈਟ 'ਚ ਉਸ ਦੇ ਨਾਂ 3 ਦੋਹਰੇ ਸੈਂਕੜੇ ਵੀ ਹਨ, ਜੋ ਕਿ ਵਿਸ਼ਵ ਰਿਕਾਰਡ ਹੈ।

ਕੀ ਹੈ ਰੋਹਿਤ ਦਾ ਅਗਲਾ ਮਿਸ਼ਨ ?

ਰੋਹਿਤ ਨੇ ਜੂਨ 2024 ਵਿੱਚ ਆਪਣੀ ਕਪਤਾਨੀ ਵਿੱਚ ਭਾਰਤ ਨੂੰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਇਸ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ। ਹੁਣ ਰੋਹਿਤ ਸਿਰਫ ਟੈਸਟ ਅਤੇ ਵਨਡੇ 'ਤੇ ਧਿਆਨ ਦੇ ਰਿਹਾ ਹੈ। ਅਗਲਾ ਮਿਸ਼ਨ ਅਗਲੇ ਸਾਲ ਪਾਕਿਸਤਾਨ ਵਿੱਚ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਚੈਂਪੀਅਨਜ਼ ਟਰਾਫੀ 2025 ਹੈ।

ਇਹ ਵੀ ਪੜ੍ਹੋ