ਹਿਟਮੈਨ ਰੋਹਿਤ ਸ਼ਰਮਾ ਫਿਰ ਤੋਂ ਬਨਣਗੇ ਟੀ-20 ਟੀਮ ਦੇ ਕਪਤਾਨ!

ਦੱਖਣੀ ਅਫਰੀਕਾ ਨਾਲ ਹੋਣ ਵਾਲੀ ਟੀ-20 ਸੀਰੀਜ਼ ਨੂੰ ਲੈ ਕੇ ਬੀਸੀਸੀਆਈ ਦੇ ਅਧਿਕਾਰੀ ਰੋਹਿਤ ਨਾਲ ਇਸ ਸਬੰਧ ਵਿੱਚ ਗੱਲਬਾਤ ਕਰਨਗੇ। ਦਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਹੋਣ ਜਾ ਰਹੇ ਟੀ-20 ਵਰਲਡ ਕੱਪ ਨੂੰ ਲੈ ਕੇ ਇਹ ਤਿਆਰੀ ਕੀਤੀ ਜਾ ਰਹੀ ਹੈ।

Share:

ਭਾਰਤੀ ਵਨ ਡੇ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਫਿਰ ਤੋਂ ਟੀ-20 ਟੀਮ ਦੀ ਕਪਤਾਨੀ ਕਰ ਸਕਦੇ ਹਨ। ਦੱਖਣੀ ਅਫਰੀਕਾ ਨਾਲ ਹੋਣ ਵਾਲੀ ਟੀ-20 ਸੀਰੀਜ਼ ਨੂੰ ਲੈ ਕੇ ਬੀਸੀਸੀਆਈ ਦੇ ਅਧਿਕਾਰੀ ਰੋਹਿਤ ਨਾਲ ਇਸ ਸਬੰਧ ਵਿੱਚ ਗੱਲਬਾਤ ਕਰਨਗੇ। ਦਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਹੋਣ ਜਾ ਰਹੇ ਟੀ-20 ਵਰਲਡ ਕੱਪ ਨੂੰ ਲੈ ਕੇ ਇਹ ਤਿਆਰੀ ਕੀਤੀ ਜਾ ਰਹੀ ਹੈ।  ਦਸ ਦੇਈਏ ਕਿ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ 'ਚ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਰੋਹਿਤ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਉਹ ਪਿਛਲੇ ਇਕ ਸਾਲ ਤੋਂ ਟੀ-20 ਨਹੀਂ ਖੇਡੇ ਹਨ। ਇਸ ਲੜੀ 'ਚ ਬੀਸੀਸੀਆਈ ਦੇ ਸਕੱਤਰ ਅਤੇ ਚੋਣ ਕਮੇਟੀ ਦੇ ਕਨਵੀਨਰ ਜੈ ਸ਼ਾਹ ਦਿੱਲੀ 'ਚ ਮੁੱਖ ਚੋਣਕਾਰ ਅਜੀਤ ਅਗਰਕਰ ਨਾਲ ਮੁਲਾਕਾਤ ਕਰਨਗੇ ਅਤੇ ਟੀਮ 'ਤੇ ਚਰਚਾ ਕਰਨ ਦੇ ਨਾਲ-ਨਾਲ ਅਗਲੇ ਵੱਡੇ ਟੂਰਨਾਮੈਂਟ ਟੀ-20 ਵਿਸ਼ਵ ਕੱਪ ਲਈ ਬਲੂਪ੍ਰਿੰਟ ਵੀ ਤਿਆਰ ਕਰਨਗੇ।

ਪੰਡਯਾ ਦੇ ਸੱਟ ਲਗਣ ਤੋਂ ਬਾਅਦ ਸੂਰਿਆ ਸਾਂਭ ਰਹੇ ਕਮਾਨ

ਭਾਰਤੀ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਹਾਲ ਵਨਡੇ ਵਿਸ਼ਵ ਕੱਪ ਦੌਰਾਨ ਗਿੱਟੇ ਦੀ ਸੱਟ ਕਾਰਨ ਇਕ ਹੋਰ ਮਹੀਨੇ ਲਈ ਬਾਹਰ ਹੋ ਗਏ ਹਨ। ਅਜਿਹੇ 'ਚ ਆਸਟ੍ਰੇਲੀਆ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਸੂਰਿਆਕੁਮਾਰ ਯਾਦਵ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਹਾਲਾਂਕਿ ਹੁਣ ਜਦੋਂ ਟੀ-20 ਵਿਸ਼ਵ ਕੱਪ 'ਚ ਕਰੀਬ ਸੱਤ ਮਹੀਨੇ ਬਾਕੀ ਹਨ ਅਤੇ ਟੀਮ ਦੀਆਂ ਤਿਆਰੀਆਂ ਲਗਭਗ ਸ਼ੁਰੂ ਹੋ ਚੁੱਕੀਆਂ ਹਨ। ਅਜਿਹੇ 'ਚ ਬੋਰਡ ਚਾਹੁੰਦਾ ਹੈ ਕਿ ਰੋਹਿਤ ਫਿਰ ਤੋਂ ਟੀ-20 'ਚ ਵਾਪਸੀ ਕਰੇ ਅਤੇ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲੇ। ਪਹਿਲਾਂ ਰਿਪੋਰਟ ਆਈ ਸੀ ਕਿ ਰੋਹਿਤ ਟੀ-20 ਫਾਰਮੈਟ 'ਚ ਨਹੀਂ ਖੇਡਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਇਸ ਬਾਰੇ ਬੀਸੀਸੀਆਈ ਨੂੰ ਸਪੱਸ਼ਟ ਤੌਰ 'ਤੇ ਸੂਚਿਤ ਕੀਤਾ ਸੀ। ਪਰ ਜਿਸ ਤਰ੍ਹਾਂ ਉਸ ਨੇ ਵਨਡੇ ਵਿਸ਼ਵ ਕੱਪ ਵਿੱਚ ਟੀਮ ਦੀ ਅਗਵਾਈ ਕੀਤੀ। ਉਸ ਨੇ ਬੀਸੀਸੀਆਈ ਨੂੰ ਯਕੀਨ ਦਿਵਾਇਆ ਕਿ ਉਸ ਨੂੰ ਜੂਨ-ਜੁਲਾਈ ਵਿੱਚ ਅਮਰੀਕਾ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੱਕ ਸੀਮਤ ਓਵਰਾਂ ਦੀ ਕ੍ਰਿਕਟ ਖੇਡਣੀ ਚਾਹੀਦੀ ਹੈ।

ਕੇਐਲ ਰਾਹੁਲ ਦੀ ਟੀ-20 'ਚ ਵਾਪਸੀ 'ਤੇ ਲਿਆ ਜਾ ਸਕਦਾ ਫੈਸਲਾ 

ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ 'ਚ ਸੀਮਤ ਓਵਰਾਂ ਦੇ ਮੈਚਾਂ ਲਈ ਬ੍ਰੇਕ ਮੰਗੀ ਹੈ। ਜਿੱਥੋਂ ਤੱਕ ਕੋਹਲੀ ਦਾ ਸਵਾਲ ਹੈ, ਸਭ ਕੁਝ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਉਹ ਆਈਪੀਐਲ ਵਿੱਚ ਕਿਵੇਂ ਖੇਡਦਾ ਹੈ ਅਤੇ ਕੇਐਲ ਰਾਹੁਲ ਲਈ ਵੀ ਅਜਿਹਾ ਹੀ ਹੋਵੇਗਾ। ਰਾਹੁਲ ਆਉਣ ਵਾਲੇ ਸੀਜ਼ਨ 'ਚ ਲਖਨਊ ਸੁਪਰ ਜਾਇੰਟਸ ਲਈ ਕਪਤਾਨ ਦੇ ਨਾਲ-ਨਾਲ ਵਿਕਟਕੀਪਰ ਬੱਲੇਬਾਜ਼ ਦੀ ਭੂਮਿਕਾ 'ਚ ਨਜ਼ਰ ਆਉਣਗੇ। ਉਸ ਦੇ ਟੀ-20 ਕਰੀਅਰ ਬਾਰੇ ਫੈਸਲਾ ਉਸ ਦੀ ਫਾਰਮ ਨੂੰ ਦੇਖ ਕੇ ਹੀ ਲਿਆ ਜਾਵੇਗਾ। ਦੂਜਾ ਸਵਾਲ ਵਰਕਲੋਡ ਪ੍ਰਬੰਧਨ ਬਾਰੇ ਵੀ ਹੈ, ਕਿਉਂਕਿ ਭਾਰਤ ਨੂੰ ਦੱਖਣੀ ਅਫਰੀਕਾ ਦੌਰੇ 'ਤੇ 11 ਦਿਨਾਂ ਵਿੱਚ ਸੀਮਤ ਓਵਰਾਂ ਦੇ 6 ਮੈਚ ਖੇਡਣੇ ਹਨ, ਜਿਸ ਵਿੱਚ 50 ਓਵਰਾਂ ਦੇ 3 ਮੈਚ ਸ਼ਾਮਲ ਹਨ। ਇਸ ਤੋਂ ਬਾਅਦ ਪੰਜ ਦਿਨਾਂ (26 ਦਸੰਬਰ) ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਟੈਸਟ ਸੀਰੀਜ਼ ਸ਼ੁਰੂ ਹੋਵੇਗੀ। 

ਇਹ ਵੀ ਪੜ੍ਹੋ