10,000 ਵਨਡੇ ਦੌੜਾਂ ਪਾਰ ਕਰਨ ਵਾਲੇ ਛੇਵੇਂ ਭਾਰਤੀ ਬਣ ਰੋਹਿਤ ਸ਼ਰਮਾ

ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੇ ਨਵਾਂ ਰਿਕਾਰਡ ਹਾਸਿਲ ਕੀਤਾ ਹੈ। ਇਹ ਰਿਕਾਰਡ ਬਣਾ ਕੇ ਰੋਹਿਤ ਸ਼ਰਮਾ ਭਾਰਤ ਦੇ ਸ਼ਾਨਦਾਰ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਚੁੱਕੇ ਹਨ। ਹਾਲਾਂਕਿ ਪਹਿਲਾਂ ਵੀ ਉਹਨਾਂ ਦਾ ਨਾਮ ਬੇਹਤਰੀਨ ਖਿਡਾਰੀਆਂ ਵਿੱਚ ਲਿਆ ਜਾਂਦਾ ਹੈ। ਦਰਅਸਲ ਰੋਹਿਤ ਸ਼ਰਮਾ 10 ਹਜ਼ਾਰ ਵਨ ਡੇ ਦੌੜਾਂ ਪੂਰੀਆਂ ਕਰਨ ਵਾਲੇ ਛੇਵੇਂ ਖਿਡਾਰੀ ਬਣ ਗਏ ਹਨ।  […]

Share:

ਭਾਰਤੀ ਕ੍ਰਿਕੇਟਰ ਰੋਹਿਤ ਸ਼ਰਮਾ ਨੇ ਨਵਾਂ ਰਿਕਾਰਡ ਹਾਸਿਲ ਕੀਤਾ ਹੈ। ਇਹ ਰਿਕਾਰਡ ਬਣਾ ਕੇ ਰੋਹਿਤ ਸ਼ਰਮਾ ਭਾਰਤ ਦੇ ਸ਼ਾਨਦਾਰ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਚੁੱਕੇ ਹਨ। ਹਾਲਾਂਕਿ ਪਹਿਲਾਂ ਵੀ ਉਹਨਾਂ ਦਾ ਨਾਮ ਬੇਹਤਰੀਨ ਖਿਡਾਰੀਆਂ ਵਿੱਚ ਲਿਆ ਜਾਂਦਾ ਹੈ। ਦਰਅਸਲ ਰੋਹਿਤ ਸ਼ਰਮਾ 10 ਹਜ਼ਾਰ ਵਨ ਡੇ ਦੌੜਾਂ ਪੂਰੀਆਂ ਕਰਨ ਵਾਲੇ ਛੇਵੇਂ ਖਿਡਾਰੀ ਬਣ ਗਏ ਹਨ। 

ਇੱਕ ਪਾਸੇ ਵਿਰਾਟ ਕੋਹਲੀ ਰਿਕਾਰਡ 267 ਵਨਡੇ ਪਾਰੀਆਂ ਵਿੱਚ 13,000 ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣੇ। ਉੱਥੇ ਹੀ ਦੂਜ਼ੇ ਪਾਸੇ ਇਸ ਦੇ ਇੱਕ ਦਿਨ ਬਾਅਦ ਭਾਰਤੀ ਕਪਤਾਨ ਨੇ ਖੇਡ ਦੇ ਸੱਤਵੇਂ ਓਵਰ ਵਿੱਚ ਸ਼੍ਰੀਲੰਕਾ ਦੇ ਕਸੁਨ ਰਜਿਥਾ ਤੇ ਛੱਕਾ ਜੜਿਆ। ਰੋਹਿਤ ਨੇ 241 ਪਾਰੀਆਂ ਵਿੱਚ ਆਪਣੀ 10,000 ਦੌੜਾਂ ਪੂਰੀਆਂ ਕੀਤੀਆਂ। ਤੁਹਾਨੂੰ ਯਕੀਨ ਨਹੀਂ ਹੋਵੇਗਾ, ਪਰ ਰੋਹਿਤ ਵੱਲੋਂ ਪੂਰੀ ਕੀਤੀ ਗਈ ਇਹ ਦੌੜ ਅਸਲ ਵਿੱਚ ਇਤਿਹਾਸ ਵਿੱਚ ਦੂਜੀ ਸਭ ਤੋਂ ਤੇਜ਼ ਦੌੜ ਹੈ। ਇਸ ਤੋਂ ਅਲਾਵਾ ਸਚਿਨ ਤੇਂਦੁਲਕਰ ਨੇ ਕੁੱਲ 18,426 ਦੌੜਾਂ, ਵਿਰਾਟ ਕੋਹਲੀ 13,026, ਸੌਰਵ ਗਾਂਗੁਲੀ 11,363, ਰਾਹੁਲ ਦ੍ਰਾਵਿੜ 10,889, ਅਤੇ ਐਮਐਸ ਧੋਨੀ 10,773 ਦੌੜਾਂ ਦੇ ਕਲੱਬ ਵਿੱਚ ਸ਼ਾਮਲ ਹੋਰ ਭਾਰਤੀ ਖਿਡਾਰੀ ਹਨ।

 50 ਓਵਰਾਂ ਦੇ ਕ੍ਰਿਕਟ ਵਿੱਚ ਤਿੰਨ ਦੋਹਰੇ ਸੈਂਕੜੇ ਲਗਾਉਣ ਵਾਲੇ ਇਤਿਹਾਸ ਵਿੱਚ ਇੱਕਲੌਤੇ ਖਿਡਾਰੀ ਵਜੋਂ ਰੋਹਿਤ ਨੇ ਇੱਕ ਪਾਰੀ 264 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ ਹੈ। ਜੋ ਉਸਨੇ ਨਵੰਬਰ 2014 ਵਿੱਚ ਈਡਨ ਗਾਰਡਨ ਵਿੱਚ ਸ਼੍ਰੀਲੰਕਾ ਵਿਰੁੱਧ ਬਣਾਇਆ ਸੀ। ਹੁਣ ਵੀ ਰੋਹਿਤ ਨੇ ਸ਼੍ਰੀਲੰਕਾ ਦੇ ਵਿਰੁੱਧ ਹੀ ਖੇਡਦੇ ਹੋਏ ਨਵਾਂ ਰਿਕਾਰਡ ਹਾਸਿਲ ਕੀਤਾ। ਰੋਹਿਤ ਨੇ ਨਵੰਬਰ 2013 ਵਿੱਚ ਆਪਣੇ ਪਹਿਲੇ ਇੱਕ ਰੋਜ਼ਾ ਦੋਹਰੇ ਸੈਂਕੜੇ ਵਿੱਚ ਆਸਟਰੇਲੀਆ ਵਿਰੁੱਧ 209 ਦੌੜਾਂ ਬਣਾਈਆਂ। ਚਾਰ ਸਾਲ ਬਾਅਦ ਉਸਨੇ ਦਸੰਬਰ 2017 ਵਿੱਚ ਮੋਹਾਲੀ ਵਿੱਚ ਇਸ ਵਾਰ ਸ਼੍ਰੀਲੰਕਾ ਵਿਰੁੱਧ ਇੱਕ ਹੋਰ ਦੋਹਰਾ ਸੈਂਕੜਾ ਲਗਾਇਆ। 30 ਵਨਡੇ ਸੈਂਕੜਿਆਂ ਦੇ ਨਾਲ ਰੋਹਿਤ ਸਭ ਤੋਂ ਵੱਧ ਵਨਡੇ ਸੈਂਕੜਿਆਂ ਦੇ ਮਾਮਲੇ ਵਿੱਚ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੇ ਨਾਲ ਤੀਜੇ ਸਥਾਨ ਤੇ ਹੈ।ਉਹ ਫਾਰਮੈਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਵੀ ਤੀਜੇ ਨੰਬਰ ਤੇ ਹੈ। ਇਹ ਸਫਲਤਾ ਪੂਰੇ ਕ੍ਰਿਕ੍ਰੇਟ ਪ੍ਰੇਮੀਆਂ ਲਈ ਸ਼ਾਨਦਾਰ ਉਪਲੱਬਧੀ ਹੈ। ਜਿਸ ਤੇ ਸਾਰੇ ਭਾਰਤੀਆਂ ਅਤੇ ਕ੍ਰਿਕੇਟ ਪ੍ਰੇਮੀਆਂ ਨੂੰ ਮਾਣ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਅਗਲਾ ਰਿਕਾਰਡ ਵੀ ਰੋਹਿਤ ਸ਼ਰਮਾ ਸ਼੍ਰੀ ਲੰਕਾ ਦੇ ਵਿਰੁੱਧ ਖੇਡਦੇ ਹੋਏ ਤੋੜਦੇ ਹਨ? ਫ਼ਿਲਹਾਲ ਪਿਛਲੇ ਦਿਨਾਂ ਵਿੱਚ ਭਾਰਤੀ ਕ੍ਰਿਕੇਟਰਾਂ ਦੇ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਆਪਣੇ ਫੈਨ ਦਾ ਦਿੱਲ ਜਿੱਤ ਲਿਆ ਹੈ।