IPL 2024, RR vs DC: ਰਜਵਾੜਿਆਂ ਨਾਲ ਭਿੜਨਗੇ ਦਿੱਲੀ ਦੇ ਸ਼ੇਰ, ਮੈਦਾਨ 'ਚ ਆਉਂਦੇ ਹੀ ਵੱਡਾ ਰਿਕਾਰਡ ਬਣਾਉਣਗੇ ਰਿਸ਼ਭ ਪੰਤ 

IPL 2024, RR vs DC: ਇੰਡੀਅਨ ਪ੍ਰੀਮੀਅਰ ਲੀਗ ਦਾ 8ਵਾਂ ਮੈਚ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਣਾ ਹੈ। ਰਿਸ਼ਭ ਪੰਤ ਇਸ ਮੈਚ 'ਚ ਖਾਸ ਰਿਕਾਰਡ ਬਣਾ ਸਕਦੇ ਹਨ।

Share:

IPL 2024, RR vs DC: ਇੰਡੀਅਨ ਪ੍ਰੀਮੀਅਰ ਲੀਗ ਦਾ 17ਵਾਂ ਸੀਜ਼ਨ ਚੱਲ ਰਿਹਾ ਹੈ। 27 ਮਾਰਚ ਨੂੰ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਇਤਿਹਾਸਕ ਮੈਚ ਹੋਇਆ, ਜਿਸ ਵਿੱਚ SRH ਨੇ 31 ਦੌੜਾਂ ਨਾਲ ਜਿੱਤ ਦਰਜ ਕੀਤੀ। ਹੁਣ ਅੱਜ ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਸ ਵਿਚਾਲੇ ਰੋਮਾਂਚਕ ਮੈਚ ਹੋਵੇਗਾ। ਇੱਕ ਪਾਸੇ ਸੰਜੂ ਸੈਮਸਨ ਦੀਆਂ ਰਿਆਸਤਾਂ ਦਿਖਾਈ ਦੇਣਗੀਆਂ ਅਤੇ ਦੂਜੇ ਪਾਸੇ ਦਿੱਲੀ ਦੀਆਂ ਧੜਕਣਾਂ ਨਜ਼ਰ ਆਉਣਗੀਆਂ। ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਹੋਣਾ ਹੈ।

ਟਾਸ ਸ਼ਾਮ 7 ਵਜੇ ਹੋਵੇਗਾ, ਜਦੋਂਕਿ ਪਹਿਲੀ ਗੇਂਦ ਸ਼ਾਮ 7:30 ਵਜੇ ਹੋਵੇਗੀ।  IPL 2024 ਵਿੱਚ ਰਾਜਸਥਾਨ ਆਪਣਾ ਪਹਿਲਾ ਮੈਚ ਜਿੱਤ ਕੇ ਆ ਰਿਹਾ ਹੈ। ਇਸ ਨੇ ਲਖਨਊ ਸੁਪਰ ਜਾਇੰਟਸ (ਐਲਐਸਜੀ) ਨੂੰ 20 ਦੌੜਾਂ ਨਾਲ ਹਰਾਇਆ, ਜਦੋਂ ਕਿ ਦਿੱਲੀ ਕੈਪੀਟਲਜ਼ ਨੂੰ ਪੰਜਾਬ ਕਿੰਗਜ਼ ਹੱਥੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਦਿੱਲੀ ਅਤੇ ਰਾਜਸਥਾਨ ਵਿਚਾਲੇ ਹੁਣ ਤੱਕ ਹੋਏ 27 ਮੈਚ 

ਆਈਪੀਐਲ ਦੇ ਇਤਿਹਾਸ ਵਿੱਚ ਦਿੱਲੀ ਅਤੇ ਰਾਜਸਥਾਨ ਵਿਚਾਲੇ ਕੁੱਲ 27 ਮੈਚ ਹੋਏ ਹਨ। ਜਿਸ ਵਿੱਚੋਂ ਦਿੱਲੀ ਨੇ 13 ਮੈਚ ਜਿੱਤੇ ਹਨ ਜਦਕਿ ਰਾਜਸਥਾਨ ਨੇ 14 ਮੈਚ ਜਿੱਤੇ ਹਨ।

ਰਿਸ਼ਭ ਪੰਤ ਬਣਾਉਣਗੇ ਇਹ ਰਿਕਾਰਡ 

ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਰਾਜਸਥਾਨ ਰਾਇਲਸ ਦੇ ਖਿਲਾਫ ਇੱਕ ਖਾਸ ਰਿਕਾਰਡ ਆਪਣੇ ਨਾਮ ਕਰਨਗੇ। ਇਸ ਫਰੈਂਚਾਇਜ਼ੀ ਲਈ ਪੰਤ ਦਾ ਇਹ 100ਵਾਂ ਮੈਚ ਹੋਵੇਗਾ। ਦਿੱਲੀ ਲਈ ਸਭ ਤੋਂ ਵੱਧ ਮੈਚ ਖੇਡਣ ਦੇ ਮਾਮਲੇ ਵਿੱਚ ਉਹ ਅਮਿਤ ਮਿਸ਼ਰਾ ਦੇ ਬਰਾਬਰ ਹੈ। ਦੋਵੇਂ ਦਿੱਗਜਾਂ ਨੇ ਇਕੱਠੇ 99-99 ਮੈਚ ਖੇਡੇ ਹਨ।

ਰਾਜਸਥਾਨ ਰਾਇਲਸ ਦੀ ਸੰਭਾਵਿਤ ਪਲੇਇੰਗ 11 

ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ, ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ, ਰੋਵਮੈਨ ਪਾਵੇਲ/ਨੈਂਡਰੇ ਬਰਗਰ, ਆਰ ਅਸ਼ਵਿਨ, ਅਵੇਸ਼ ਖਾਨ, ਟ੍ਰੇਂਟ ਬੋਲਟ, ਸੰਦੀਪ ਸ਼ਰਮਾ ਅਤੇ ਯੁਜਵੇਂਦਰ ਚਾਹਲ ਦਾ ਨਾਂਅ ਸ਼ਾਮਿਲ ਹੈ। 

ਦਿੱਲੀ ਕੈਪੀਟਲਸ ਦੀ ਸਭਾਵਿਤ ਪਲੇਇੰਗ 11

ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਅਭਿਸ਼ੇਕ ਪੋਰੇਲ, ਰਿਕੀ ਭੂਈ, ਰਿਸ਼ਭ ਪੰਤ, ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ, ਸੁਮਿਤ ਕੁਮਾਰ/ਕੁਮਾਰ ਕੁਸ਼ਾਗਰਾ, ਐਨਰਿਕ ਨੌਰਟਜੇ, ਕੁਲਦੀਪ ਯਾਦਵ, ਖਲੀਲ ਅਹਿਮਦ ਅਤੇ ਇਸ਼ਾਂਤ ਸ਼ਰਮਾ ਦਾ ਨਾਂਅ ਸ਼ਾਮਿਲ ਹੈ।

ਇਹ ਵੀ ਪੜ੍ਹੋ