ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਦਿੱਤਾ 244 ਦੌੜਾਂ ਦਾ ਟੀਚਾ, ਸ਼੍ਰੇਅਸ ਅਈਅਰ ਨੇ ਜੜ੍ਹੇ 97 ਰਨ

ਸਲਾਮੀ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਨੇ 47 ਦੌੜਾਂ ਬਣਾਈਆਂ। ਮਾਰਕਸ ਸਟੋਇਨਿਸ 20 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਅਜ਼ਮਤੁੱਲਾ ਉਮਰਜ਼ਈ 16 ਦੌੜਾਂ ਬਣਾ ਕੇ ਆਊਟ ਹੋਏ। ਗਲੇਨ ਮੈਕਸਵੈੱਲ ਜ਼ੀਰੋ 'ਤੇ ਆਊਟ ਹੋ ਗਏ।

Share:

IPL 2025 : ਪੰਜਾਬ ਕਿੰਗਜ਼ ਨੇ ਆਈਪੀਐਲ-18 ਦੇ 5ਵੇਂ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 244 ਦੌੜਾਂ ਦਾ ਟੀਚਾ ਦਿੱਤਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਨੇ 20 ਓਵਰਾਂ ਵਿੱਚ 5 ਵਿਕਟਾਂ 'ਤੇ 243 ਦੌੜਾਂ ਬਣਾਈਆਂ ਹਨ। ਇਹ ਪੰਜਾਬ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਟੀਮ ਨੇ ਆਖਰੀ 6 ਓਵਰਾਂ ਵਿੱਚ 104 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ 97 ਦੌੜਾਂ ਅਤੇ ਸ਼ਸ਼ਾਂਕ ਸਿੰਘ 44 ਦੌੜਾਂ ਬਣਾ ਕੇ ਅਜੇਤੂ ਰਹੇ। ਦੋਵਾਂ ਵਿਚਾਲੇ 81 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਸਲਾਮੀ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਨੇ 47 ਦੌੜਾਂ ਬਣਾਈਆਂ। ਮਾਰਕਸ ਸਟੋਇਨਿਸ 20 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਅਜ਼ਮਤੁੱਲਾ ਉਮਰਜ਼ਈ 16 ਦੌੜਾਂ ਬਣਾ ਕੇ ਆਊਟ ਹੋਏ। ਗਲੇਨ ਮੈਕਸਵੈੱਲ ਜ਼ੀਰੋ 'ਤੇ ਆਊਟ ਹੋ ਗਏ।

ਸਾਈਂ ਕਿਸ਼ੋਰ ਨੇ 3 ਵਿਕਟਾਂ ਲਈਆਂ

ਗੁਜਰਾਤ ਵੱਲੋਂ ਸਾਈਂ ਕਿਸ਼ੋਰ ਨੇ 3 ਵਿਕਟਾਂ ਲਈਆਂ। 11ਵੇਂ ਓਵਰ ਵਿੱਚ, ਸਾਈਂ ਕਿਸ਼ੋਰ ਨੇ ਲਗਾਤਾਰ ਦੋ ਗੇਂਦਾਂ 'ਤੇ ਵਿਕਟਾਂ ਲਈਆਂ। ਉਸਨੇ ਤੀਜੀ ਗੇਂਦ 'ਤੇ ਅਜ਼ਮਤੁੱਲਾ ਓਮਰਜ਼ਈ (16 ਦੌੜਾਂ) ਨੂੰ ਅਰਸ਼ਦ ਖਾਨ ਹੱਥੋਂ ਕੈਚ ਕਰਵਾਇਆ। ਫਿਰ ਗਲੇਨ ਮੈਕਸਵੈੱਲ ਨੂੰ ਐਲਬੀਡਬਲਯੂ ਦਿੱਤਾ ਗਿਆ। ਜਦੋਂ ਕਿ ਕਾਗਿਸੋ ਰਬਾਡਾ ਅਤੇ ਰਾਸ਼ਿਦ ਖਾਨ ਨੂੰ ਇੱਕ-ਇੱਕ ਵਿਕਟ ਮਿਲੀ।

ਗੁਜਰਾਤ ਟਾਈਟਨਸ 

ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸਾਈ ਸੁਦਰਸ਼ਨ, ਸ਼ਾਹਰੁਖ ਖਾਨ, ਰਾਹੁਲ ਤੇਵਤੀਆ, ਆਰ ਸਾਈ ਕਿਸ਼ੋਰ, ਅਰਸ਼ਦ ਖਾਨ, ਰਾਸ਼ਿਦ ਖਾਨ, ਕਾਗੀਸੋ ਰਬਾਦਾ, ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ। ਬਦਲ: ਸ਼ੇਰਫਾਨ ਰਦਰਫੋਰਡ, ਗਲੇਨ ਫਿਲਿਪਸ, ਇਸ਼ਾਂਤ ਸ਼ਰਮਾ, ਅਨੁਜ ਰਾਵਤ ਅਤੇ ਵਾਸ਼ਿੰਗਟਨ ਸੁੰਦਰ।

ਪੰਜਾਬ ਕਿੰਗਜ਼ 

ਸ਼੍ਰੇਅਸ ਅਈਅਰ (ਕਪਤਾਨ), ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਸੂਰਯਾਂਸ਼ ਸ਼ੈੱਡਗੇ, ਅਜ਼ਮਤੁੱਲਾ ਓਮਰਜ਼ਈ, ਮਾਰਕੋ ਜਾਨਸਨ, ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ। ਬਦਲ: ਨੇਹਲ ਵਢੇਰਾ, ਪ੍ਰਵੀਨ ਦੂਬੇ, ਵਿਜੇਕੁਮਾਰ ਵੈਸ਼ਕ, ਹਰਪ੍ਰੀਤ ਬਰਾੜ, ਵਿਸ਼ਨੂੰ ਵਿਨੋਦ।
 

ਇਹ ਵੀ ਪੜ੍ਹੋ

Tags :