Paris Olympics 2024: ਸਿਰਫ ਇੱਕ ਸ਼ਾਟ ਦੀ ਕਮੀ ਅਤੇ ਇਤਿਹਾਸ ਰਚਣ ਤੋਂ ਖੁੰਝ ਗਈ ਮਨੂ ਭਾਕਰ 

Paris olympics 2024 Manu Bhaker: ਪੈਰਿਸ ਓਲੰਪਿਕ ਦਾ ਅੱਜ 8ਵਾਂ ਦਿਨ ਹੈ। ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਇਤਿਹਾਸ ਰਚਣ ਤੋਂ ਖੁੰਝ ਗਈ। ਉਸ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ਮੈਚ ਵਿੱਚ ਚੌਥਾ ਰੈਂਕ ਹਾਸਲ ਕੀਤਾ। ਮਨੂ ਨੇ ਚੰਗੀ ਸ਼ੁਰੂਆਤ ਕੀਤੀ ਸੀ, ਪਰ ਉਹ ਆਖਰੀ ਦੌਰ 'ਚ 2 ਸ਼ਾਟ ਖੁੰਝ ਗਈ, ਜੇਕਰ ਇਨ੍ਹਾਂ 'ਚੋਂ ਇਕ ਸ਼ਾਟ ਵੀ ਸਹੀ ਹੁੰਦਾ ਤਾਂ ਤਮਗਾ ਯਕੀਨੀ ਹੋ ਸਕਦਾ ਸੀ।

Share:

Paris olympics 2024 Manu Bhaker: ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਪੈਰਿਸ ਓਲੰਪਿਕ 'ਚ ਇਤਿਹਾਸ ਰਚਣ ਤੋਂ ਖੁੰਝ ਗਈ। ਉਸ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ਮੈਚ ਵਿੱਚ ਚੌਥਾ ਰੈਂਕ ਹਾਸਲ ਕੀਤਾ। ਜੇਕਰ ਆਖਰੀ ਦੌਰ 'ਚ ਉਸ ਦਾ ਇਕ ਸ਼ਾਟ ਸਹੀ ਲੱਗਾ ਹੁੰਦਾ ਤਾਂ ਸ਼ਾਇਦ ਉਹ ਇਸ ਈਵੈਂਟ 'ਚ ਇਕ ਹੋਰ ਤਮਗਾ ਹਾਸਲ ਕਰ ਲੈਂਦੀ ਪਰ ਅਜਿਹਾ ਨਹੀਂ ਹੋਇਆ। ਹਾਲਾਂਕਿ ਮਨੂ ਨੇ ਇਸ ਓਲੰਪਿਕ 'ਚ ਭਾਰਤ ਨੂੰ 2 ਕਾਂਸੀ ਦੇ ਤਗਮੇ ਦਿਵਾਏ ਹਨ। ਇਹ ਆਪਣੇ ਆਪ ਵਿੱਚ ਇੱਕ ਇਤਿਹਾਸਕ ਰਿਕਾਰਡ ਹੈ।

ਪਹਿਲਾਂ ਹੀ ਰਚ ਚੁੱਕੀ ਹੈ ਇਤਿਹਾਸ 

ਮਨੂ ਭਾਕਰ ਭਾਰਤ ਲਈ ਇੱਕੋ ਓਲੰਪਿਕ ਵਿੱਚ 2 ਤਗਮੇ ਜਿੱਤਣ ਵਾਲੀ ਪਹਿਲੀ ਅਥਲੀਟ ਹੈ। ਇਹ ਕਾਰਨਾਮਾ ਉਸ ਤੋਂ ਪਹਿਲਾਂ ਕੋਈ ਨਹੀਂ ਕਰ ਸਕਿਆ ਸੀ। 22 ਸਾਲਾ ਮਨੂ ਨੇ 10 ਮੀਟਰ ਪਿਸਟਲ ਅਤੇ 10 ਮੀਟਰ ਪਿਸਟਲ ਮਿਕਸਡ ਈਵੈਂਟ ਵਿੱਚ ਇੱਕ-ਇੱਕ ਕਾਂਸੀ ਦਾ ਤਗ਼ਮਾ ਜਿੱਤ ਕੇ ਇਹ ਉਪਲਬਧੀ ਹਾਸਲ ਕੀਤੀ ਹੈ।

ਕੌਣ ਹੈ ਮਨੁ ਭਾਕਰ 

ਮਨੂ ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਉਹ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਗੋਰੀਆ ਪਿੰਡ ਦੀ ਰਹਿਣ ਵਾਲੀ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਯੂਨੀਵਰਸਲ ਪਬਲਿਕ ਸੈਕੰਡਰੀ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਸਨੇ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ਼੍ਰੀ ਰਾਮ ਕਾਲਜ ਤੋਂ ਰਾਜਨੀਤੀ ਸ਼ਾਸਤਰ ਆਨਰਸ ਕੀਤਾ। ਉਸਨੇ 2021 ਵਿੱਚ ਗ੍ਰੈਜੂਏਸ਼ਨ ਕੀਤੀ।

2021 ਖੁੰਝ ਗਈ ਸੀ ਮਨੂ, ਇਸ ਵਾਰ ਕੀਤਾ ਕਮਾਲ 

ਮਨੂ ਨੇ 2021 ਟੋਕੀਓ ਓਲੰਪਿਕ ਵਿੱਚ ਵੀ ਹਿੱਸਾ ਲਿਆ ਸੀ, ਪਰ ਉਸਦੀ ਪਿਸਤੌਲ ਖਰਾਬ ਹੋ ਗਈ ਸੀ। ਪਿਛਲੀਆਂ ਖੇਡਾਂ 'ਚ ਉਹ 20 ਮਿੰਟ ਤੱਕ ਟੀਚਾ ਨਹੀਂ ਲਗਾ ਸਕੀ ਸੀ ਅਤੇ ਆਊਟ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਸ਼ੂਟਿੰਗ ਛੱਡਣ ਦਾ ਫੈਸਲਾ ਕੀਤਾ ਸੀ ਪਰ ਆਪਣੇ ਪਰਿਵਾਰ ਦੀ ਸਲਾਹ 'ਤੇ ਮਨੂ ਨੇ ਇਕ ਵਾਰ ਫਿਰ ਤੋਂ ਸਖਤ ਮਿਹਨਤ ਕੀਤੀ ਅਤੇ 12 ਸਾਲ ਬਾਅਦ ਦੇਸ਼ ਦਾ ਨਾਂ ਰੌਸ਼ਨ ਕੀਤਾ , ਉਸ ਨੇ ਸ਼ੂਟਿੰਗ 'ਚ ਤਮਗਾ ਜਿੱਤਿਆ ਹੈ।

ਇਹ ਵੀ ਪੜ੍ਹੋ