Paris Olympics 2024: ਭਾਰਤ ਦੇ ਖਾਤੇ ਚ ਦੂਜਾ ਮੈਡਲ, ਮਨੂ ਭਾਸਕਰ ਨੇ ਸਰਬਜੋਤ ਨਾਲ ਮਿਲਕੇ ਰਚਿਆ ਇਤਿਹਾਸ 

ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ 'ਚ 10 ਮੀਟਰ ਪਿਸਟਲ ਮਿਕਸਡ ਟੀਮ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮਨੂ ਦੂਜੀ ਵਾਰ ਉਮੀਦਾਂ 'ਤੇ ਖਰਾ ਉਤਰਿਆ ਹੈ।

Share:

ਸਪੋਰਟਸ ਨਿਊਜ।  Paris Olympics 2024: ਪੈਰਿਸ 'ਚ ਖੇਡੀਆਂ ਜਾ ਰਹੀਆਂ ਓਲੰਪਿਕ ਖੇਡਾਂ 2024 ਦਾ ਅੱਜ ਚੌਥਾ ਦਿਨ ਹੈ। ਭਾਰਤ ਨੂੰ ਚੌਥੇ ਦਿਨ ਦੂਜਾ ਤਮਗਾ ਮਿਲਿਆ। ਨਿਸ਼ਾਨੇਬਾਜ਼ਾਂ ਮਨੂ ਅਤੇ ਸਰਬਜੋਤ ਦੀ ਭਾਰਤੀ ਜੋੜੀ ਨੇ 10 ਮੀਟਰ ਪਿਸਟਲ ਮਿਕਸਡ ਟੀਮ ਮੁਕਾਬਲੇ ਦੇ ਕਾਂਸੀ ਤਮਗਾ ਮੁਕਾਬਲੇ ਵਿੱਚ ਕੋਰੀਆ ਨੂੰ 16-10 ਨਾਲ ਹਰਾਇਆ। ਇਸ ਜਿੱਤ ਨਾਲ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ 'ਚ ਇਤਿਹਾਸ ਰਚ ਦਿੱਤਾ ਹੈ। ਉਹ ਇੱਕੋ ਓਲੰਪਿਕ ਖੇਡਾਂ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ।

ਨਿਸ਼ਾਨੇਬਾਜ਼ ਮਨੂ ਭਾਕਰ ਨੇ ਮਹਿਲਾ ਵਿਅਕਤੀਗਤ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।  ਜਿਸ ਤੋਂ ਬਾਅਦ ਮਨੂ ਨੇ ਮੰਗਲਵਾਰ ਨੂੰ ਸਰਬਜੋਤ ਸਿੰਘ ਦੇ ਨਾਲ ਮਿਕਸਡ ਟੀਮ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਭਾਰਤ ਲਈ ਇੱਕ ਹੋਰ ਕਾਂਸੀ ਦਾ ਤਗਮਾ ਜਿੱਤ ਕੇ ਚਮਤਕਾਰ ਕੀਤਾ ਹੈ।

ਸਭ ਤੋਂ ਅੱਗੇ ਮਨੂ ਕਿਉਂ 

ਦਰਅਸਲ ਮਨੂ ਭਾਕਰ ਤੋਂ ਪਹਿਲਾਂ ਓਲੰਪਿਕ ਇਤਿਹਾਸ ਵਿੱਚ ਦੋ ਭਾਰਤੀ ਐਥਲੀਟ ਰਹੇ ਹਨ ਜਿਨ੍ਹਾਂ ਨੇ ਵਿਅਕਤੀਗਤ ਮੁਕਾਬਲਿਆਂ ਵਿੱਚ ਦੋ ਤਗਮੇ ਜਿੱਤੇ ਹਨ। ਮਨੂ ਤੋਂ ਪਹਿਲਾਂ ਸੁਸ਼ੀਲ ਕੁਮਾਰ ਨੇ 2008 ਅਤੇ 2012 ਵਿੱਚ ਕੁਸ਼ਤੀ ਵਿੱਚ ਇਹ ਕਾਰਨਾਮਾ ਕੀਤਾ ਸੀ। ਉਸ ਤੋਂ ਇਲਾਵਾ ਸਟਾਰ ਸ਼ਟਲਰ ਪੀਵੀ ਸਿੰਧੂ ਨੇ 2016 ਅਤੇ 2020 ਵਿੱਚ ਤਗਮੇ ਜਿੱਤੇ ਸਨ। ਹਾਲਾਂਕਿ ਮਨੂ ਇਨ੍ਹਾਂ ਦੋਵਾਂ ਐਥਲੀਟਾਂ ਤੋਂ ਅੱਗੇ ਹੈ ਕਿਉਂਕਿ ਉਸ ਨੇ ਇੱਕੋ ਓਲੰਪਿਕ ਵਿੱਚ ਆਪਣੇ ਦੋਵੇਂ ਤਗ਼ਮੇ ਜਿੱਤੇ ਹਨ।

ਇਹ ਵੀ ਪੜ੍ਹੋ

Tags :