ਪਾਕਿਸਤਾਨੀ ਟੀਮ ਦੀ ਸ਼ਰਮਨਾਕ ਹਾਰ - ਨਿਊਜੀਲੈਂਡ ਵਿਰੁੱਧ 3 ਮੈਚਾਂ ਦੀ ਲੜੀ ਦੌਰਾਨ ਇੱਕ ਵੀ ਮੈਚ ਨਹੀਂ ਜਿੱਤ ਸਕੇ 

ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਪਾਕਿਸਤਾਨ ਦੇ ਗੇਂਦਬਾਜ਼ ਅਤੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ। ਇਸ ਕਾਰਨ ਟੀਮ ਨੂੰ ਲੜੀ 0-3 ਨਾਲ ਹਾਰਨੀ ਪਈ।

Courtesy: ਪਾਕਿਸਤਾਨੀ ਟੀਮ ਤਿੰਨੋਂ ਮੈਚ ਬੁਰੀ ਤਰ੍ਹਾਂ ਨਾਲ ਹਾਰ ਗਈ

Share:

ਪਾਕਿਸਤਾਨੀ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਇੱਕ ਰੋਜ਼ਾ ਮੈਚ ਵਿੱਚ 43 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਹਾਰਨ ਦੇ ਨਾਲ-ਨਾਲ ਪਾਕਿਸਤਾਨੀ ਟੀਮ ਲੜੀ 0-3 ਨਾਲ ਵੀ ਹਾਰ ਗਈ ਅਤੇ ਉਸਨੂੰ ਕਲੀਨ ਸਵੀਪ ਦੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਪਹਿਲਾ ਵਨਡੇ 73 ਦੌੜਾਂ ਨਾਲ ਅਤੇ ਦੂਜਾ ਵਨਡੇ 84 ਦੌੜਾਂ ਨਾਲ ਹਾਰ ਗਿਆ। ਪਾਕਿਸਤਾਨ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਪੂਰੀ ਲੜੀ ਦੌਰਾਨ ਬਹੁਤ ਮਾੜਾ ਪ੍ਰਦਰਸ਼ਨ ਕੀਤਾ। ਜਿਸਦਾ ਨਤੀਜਾ ਉਨ੍ਹਾਂ ਨੂੰ ਲੜੀ ਹਾਰ ਕੇ ਭੁਗਤਣਾ ਪਿਆ।

ਮਾਈਕਲ ਬ੍ਰੇਸਵੈੱਲ ਨੇ ਤੀਜੇ ਵਨਡੇ ਮੈਚ ਵਿੱਚ ਅਰਧ ਸੈਂਕੜਾ ਲਗਾਇਆ

ਮੀਂਹ ਕਾਰਨ ਆਊਟਫੀਲਡ ਗਿੱਲਾ ਸੀ। ਇਸ ਕਾਰਨ ਕਰਕੇ ਮੈਚ ਨੂੰ 42-42 ਓਵਰਾਂ ਦਾ ਕਰ ਦਿੱਤਾ ਗਿਆ। ਇਸ ਮੈਚ ਵਿੱਚ ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਗਲਤ ਸਾਬਤ ਹੋਇਆ। ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਮੈਚ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਰਾਈਜ਼ ਮਾਰੀਯੂ ਨੇ ਟੀਮ ਲਈ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸਨੇ ਇੱਕ ਅਰਧ ਸੈਂਕੜਾ ਸਮੇਤ 58 ਦੌੜਾਂ ਬਣਾਈਆਂ। ਕਪਤਾਨ ਮਾਈਕਲ ਬ੍ਰੇਸਵੈੱਲ ਨੇ 59 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਡੈਰਿਲ ਮਿਸ਼ੇਲ ਨੇ 43 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਖਿਡਾਰੀਆਂ ਦੇ ਕਾਰਨ ਹੀ ਕੀਵੀ ਟੀਮ ਸਨਮਾਨਜਨਕ ਸਕੋਰ ਤੱਕ ਪਹੁੰਚਣ ਦੇ ਯੋਗ ਹੋਈ। 

ਪਾਕਿਸਤਾਨੀ ਬੱਲੇਬਾਜ਼ ਫਲਾਪ ਰਹੇ 

ਪਾਕਿਸਤਾਨ ਵੱਲੋਂ ਆਕਿਬ ਜਾਵੇਦ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਪਰ ਉਹ ਬਹੁਤ ਮਹਿੰਗੇ ਸਾਬਤ ਹੋਏ। ਉਹਨਾਂ ਨੇ 8 ਓਵਰਾਂ ਵਿੱਚ 62 ਦੌੜਾਂ ਦਿੱਤੀਆਂ। ਉਸਤੋਂ ਇਲਾਵਾ ਨਸੀਮ ਸ਼ਾਹ ਨੇ ਦੋ ਵਿਕਟਾਂ ਲਈਆਂ। ਫਹੀਮ ਅਸ਼ਰਫ ਅਤੇ ਸੂਫੀਆਂ ਮੁਕੀਮ ਨੇ ਇੱਕ-ਇੱਕ ਵਿਕਟ ਲਈ। ਪਾਕਿਸਤਾਨੀ ਬੱਲੇਬਾਜ਼ ਫਲਾਪ ਹੋਏ। ਬਾਬਰ ਆਜ਼ਮ ਨੂੰ ਛੱਡ ਕੇ ਕੋਈ ਵੀ ਖਿਡਾਰੀ ਪਾਕਿਸਤਾਨ ਲਈ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ। ਟੀਮ ਦੀ ਸ਼ੁਰੂਆਤ ਬਹੁਤ ਮਾੜੀ ਰਹੀ ਜਦੋਂ ਇਮਾਮ ਉਲ ਹੱਕ ਰਿਟਾਇਰਡ ਹਰਟ ਹੋ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਉਸਮਾਨ ਖਾਨ ਨੂੰ ਕੰਕਸ਼ਨ ਬਦਲ ਵਜੋਂ ਮੌਕਾ ਮਿਲਿਆ ਪਰ ਉਹ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਬਾਬਰ ਨੇ ਜ਼ਰੂਰ 50 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਅਬਦੁੱਲਾ ਸ਼ਫੀਕ (33 ਦੌੜਾਂ) ਅਤੇ ਮੁਹੰਮਦ ਰਿਜ਼ਵਾਨ (37 ਦੌੜਾਂ) ਨੇ ਚੰਗੀ ਸ਼ੁਰੂਆਤ ਕੀਤੀ ਪਰ ਉਨ੍ਹਾਂ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕੇ। 

ਬੇਨ ਸੀਅਰਸ ਨੇ 5 ਵਿਕਟਾਂ ਲਈਆਂ

ਨਿਊਜ਼ੀਲੈਂਡ ਦੇ ਗੇਂਦਬਾਜ਼ ਬੇਨ ਸੀਅਰਸ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਉਸਨੇ 9 ਓਵਰਾਂ ਵਿੱਚ 34 ਦੌੜਾਂ ਦੇ ਕੇ 5 ਮਹੱਤਵਪੂਰਨ ਵਿਕਟਾਂ ਲਈਆਂ ਅਤੇ ਮੈਚ ਜਿੱਤਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਸਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ਼ ਦ ਸੀਰੀਜ਼ ਦਾ ਪੁਰਸਕਾਰ ਮਿਲਿਆ।

ਇਹ ਵੀ ਪੜ੍ਹੋ