ਪਾਕਿਸਤਾਨ ਦੀ ਟੀਮ ਵਰਲਡ ਕੱਪ ਚੋਂ ਬਾਹਰ, ਇੰਗਲੈਂਡ ਨੇ 93 ਦੌੜਾਂ ਨਾਲ ਹਰਾਇਆ 

ਕੋਲਕਾਤਾ 'ਚ ਹੋਏ ਮੁਕਾਬਲੇ ਵਿੱਚ ਇੰਗਲੈਂਡ ਨੇ 337 ਦੌੜਾਂ ਬਣਾਈਆਂ। ਪਾਕਿਸਤਾਨ 43.3 ਓਵਰਾਂ 'ਚ 244 ਦੌੜਾਂ 'ਤੇ ਆਲ ਆਊਟ ਹੋ ਗਿਆ। 

Share:

ਪਾਕਿਸਤਾਨ ਦੀ ਟੀਮ ਵਰਲਡ ਕੱਪ 2023 ਤੋਂ ਬਾਹਰ ਹੋ ਗਈ ਹੈ। ਟੀਮ ਨੂੰ ਆਖਰੀ ਲੀਗ ਮੈਚ 'ਚ ਇੰਗਲੈਂਡ ਨੇ 93 ਦੌੜਾਂ ਨਾਲ ਹਰਾ ਦਿਤਾ। ਈਡਨ ਗਾਰਡਨ ਸਟੇਡੀਅਮ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ 50 ਓਵਰਾਂ 'ਚ 9 ਵਿਕਟਾਂ 'ਤੇ 337 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਨੇ 59 ਦੌੜਾਂ, ਜੋ ਰੂਟ ਨੇ 60 ਦੌੜਾਂ ਅਤੇ ਬੇਨ ਸਟੋਕਸ ਨੇ 84 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਕਪਤਾਨ ਜੋਸ ਬਟਲਰ ਨੇ 27 ਅਤੇ ਹੈਰੀ ਬਰੂਕ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਕਿਸਤਾਨ ਲਈ ਹਰਿਸ ਰਾਊਫ ਨੇ 3 ਵਿਕਟਾਂ ਲਈਆਂ ਜਦਕਿ ਸ਼ਾਹੀਨ ਸ਼ਾਹ ਅਫਰੀਦੀ ਨੇ 2 ਵਿਕਟਾਂ ਲਈਆਂ। ਇਫਤਿਖਾਰ ਅਹਿਮਦ ਨੂੰ ਵੀ ਸਫਲਤਾ ਮਿਲੀ। ਜ਼ਵਾਬੀ ਪਾਰੀ ਵਿੱਚ ਪਾਕਿਸਤਾਨ 43.3 ਓਵਰਾਂ 'ਚ 244 ਦੌੜਾਂ 'ਤੇ ਆਲ ਆਊਟ ਹੋ ਗਿਆ। ਸਲਮਾਨ ਅਲੀ ਆਗਾ (51 ਦੌੜਾਂ) ਨੇ ਅਰਧ ਸੈਂਕੜਾ ਲਗਾਇਆ। ਇੰਗਲੈਂਡ ਵੱਲੋਂ ਡੇਵਿਡ ਵਿਲੀ ਨੇ 3 ਵਿਕਟਾਂ ਲਈਆਂ ਜਦਕਿ ਆਦਿਲ ਰਾਸ਼ਿਦ, ਮੋਇਨ ਅਲੀ ਅਤੇ ਗੁਸ ਐਟਕਿੰਸਨ ਨੇ 2-2 ਵਿਕਟਾਂ ਹਾਸਲ ਕੀਤੀਆਂ।

ਨਾਕਆਊਟ ਵਿੱਚ ਪਹੁੰਚਣ ਲਈ 38 ਗੇਂਦਾਂ ਵਿੱਚ ਹਾਸਲ ਕਰਨਾ ਸੀ ਟੀਚਾ 

ਪਾਕਿਸਤਾਨੀ ਟੀਮ ਇਸ ਹਾਰ ਤੋਂ ਪਹਿਲਾਂ ਹੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀ ਸੀ। ਇੰਗਲੈਂਡ ਨੇ ਟੀਮ ਨੂੰ 338 ਦੌੜਾਂ ਦਾ ਟੀਚਾ ਦਿੱਤਾ, ਪਾਕਿਸਤਾਨ ਨੂੰ ਨਾਕਆਊਟ ਵਿੱਚ ਪਹੁੰਚਣ ਲਈ 38 ਗੇਂਦਾਂ ਵਿੱਚ ਟੀਚਾ ਹਾਸਲ ਕਰਨਾ ਸੀ, ਪਰ ਟੀਮ 7 ਓਵਰਾਂ ਵਿੱਚ ਜਿੱਤ ਦਰਜ ਨਹੀਂ ਕਰ ਸਕੀ। ਪਹਿਲੇ 10 ਓਵਰਾਂ 'ਚ ਪਾਕਿਸਤਾਨੀ ਟੀਮ ਨੇ ਦੋ ਵਿਕਟਾਂ 'ਤੇ 43 ਦੌੜਾਂ ਬਣਾਈਆਂ। ਜਿਸ ਕਾਰਨ ਪਾਕਿਸਤਾਨ ਦੀ ਟੀਮ ਮੈਚ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਨਾਕਆਊਟ ਤੋਂ ਬਾਹਰ ਹੋ ਗਈ ਸੀ।

ਇਹ ਵੀ ਪੜ੍ਹੋ