ਹੁਣ MI ਦੀ ਕਪਤਾਨੀ ਸੰਭਾਲਣਗੇ ਹਾਰਦਿਕ ਪਾਂਡਿਆ 

ਪਾਂਡਿਆ ਹੁਣ ਰੋਹਿਤ ਸ਼ਰਮਾ ਦੀ ਜਗ੍ਹਾ MI ਦੀ ਕਪਤਾਨੀ ਸੰਭਾਲਣਗੇ। ਰੋਹਿਤ ਨੇ ਲੰਬੇ ਸਮੇਂ ਤੱਕ ਟੀਮ ਦੀ ਕਪਤਾਨੀ ਸੰਭਾਲੀ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਟੀਮ ਨੇ ਪੰਜ ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤਿਆ ਹੈ। ਮੁੰਬਈ ਇੰਡੀਅਨਜ਼ ਨੇ ਆਪਣੀ ਅਧਿਕਾਰਤ ਵੈੱਬਸਾਈਟ ਰਾਹੀਂ ਹਾਰਦਿਕ ਪੰਡਯਾ ਨੂੰ ਕਪਤਾਨ ਬਣਾਏ ਜਾਣ ਦੀ ਜਾਣਕਾਰੀ ਦਿੱਤੀ।

Share:

IPL 2024 ਦੀ ਸ਼ੁਰੂਆਤ ਤੋਂ ਪਹਿਲਾਂ ਹਿੱਸਾ ਲੈਣ ਵਾਲੀ ਟੀਮ ਮੁੰਬਈ ਇੰਡੀਅਨਜ਼ (MI) ਨੇ ਅਹਿਮ ਐਲਾਨ ਕੀਤਾ ਹੈ। ਟੀਮ ਮੈਨੇਜਮੈਂਟ ਨੇ ਟੀਮ ਦੀ ਕਮਾਨ ਹੁਣ ਹਾਰਦਿਕ ਪਾਂਡਿਆ ਨੂੰ ਸੌਂਪ ਦਿੱਤੀ ਹੈ। ਪਾਂਡਿਆ ਹੁਣ ਰੋਹਿਤ ਸ਼ਰਮਾ ਦੀ ਜਗ੍ਹਾ MI ਦੀ ਕਪਤਾਨੀ ਸੰਭਾਲਣਗੇ। ਰੋਹਿਤ ਨੇ ਲੰਬੇ ਸਮੇਂ ਤੱਕ ਟੀਮ ਦੀ ਕਪਤਾਨੀ ਸੰਭਾਲੀ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਟੀਮ ਨੇ ਪੰਜ ਵਾਰ ਆਈ.ਪੀ.ਐੱਲ. ਦਾ ਖਿਤਾਬ ਜਿੱਤਿਆ ਹੈ। ਮੁੰਬਈ ਇੰਡੀਅਨਜ਼ ਨੇ ਆਪਣੀ ਅਧਿਕਾਰਤ ਵੈੱਬਸਾਈਟ ਰਾਹੀਂ ਹਾਰਦਿਕ ਪੰਡਯਾ ਨੂੰ ਕਪਤਾਨ ਬਣਾਏ ਜਾਣ ਦੀ ਜਾਣਕਾਰੀ ਦਿੱਤੀ। ਮੁੰਬਈ ਨੇ ਆਪਣੇ ਬਿਆਨ ਵਿੱਚ ਲਿਖਿਆ ਕਿ MI ਨੇ ਅੱਜ ਆਉਣ ਵਾਲੇ 2024 ਸੀਜ਼ਨ ਲਈ ਇੱਕ ਮਹੱਤਵਪੂਰਨ ਲੀਡਰਸ਼ਿਪ ਬਦਲਾਅ ਦਾ ਐਲਾਨ ਕੀਤਾ ਹੈ। ਮਸ਼ਹੂਰ ਆਲਰਾਊਂਡਰ ਹਾਰਦਿਕ ਪੰਡਯਾ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਸਭ ਤੋਂ ਸਫਲ ਅਤੇ ਪਿਆਰੇ ਕਪਤਾਨਾਂ ਵਿੱਚੋਂ ਇੱਕ ਸ਼ਾਨਦਾਰ ਰੋਹਿਤ ਸ਼ਰਮਾ ਦੀ ਜਗ੍ਹਾ ਲੈ ਕੇ ਮੁੰਬਈ ਇੰਡੀਅਨਜ਼ ਦੇ ਕਪਤਾਨ ਵਜੋਂ ਅਹੁਦਾ ਸੰਭਾਲਣ ਲਈ ਤਿਆਰ ਹੈ।

ਗੁਜਰਾਤ ਦੀ ਕਪਤਾਨੀ ਕਰ ਚੁੱਕੇ ਨੇ ਹਾਰਦਿਕ 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਾਰਦਿਕ ਪਾਂਡਿਆ ਗੁਜਰਾਤ ਟਾਈਟਨਸ ਦੀ ਕਪਤਾਨੀ ਸੰਭਾਲ ਰਹੇ ਸਨ। ਉਨ੍ਹਾਂ ਦੀ ਮੌਜੂਦਗੀ 'ਚ ਗੁਜਰਾਤ ਵੀ ਚੈਂਪੀਅਨ ਬਣਿਆ। ਮੁੰਬਈ ਇੰਡੀਅਨਜ਼ ਲਈ ਰੋਹਿਤ ਸ਼ਰਮਾ ਸਭ ਤੋਂ ਸਫਲ ਕਪਤਾਨ ਰਹੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਟੀਮ 5 ਵਾਰ ਖਿਤਾਬੀ ਮੈਚ ਜਿੱਤ ਚੁੱਕੀ ਹੈ। ਮੁੰਬਈ ਨੇ 2013, 2015, 2017, 2019 ਅਤੇ 2020 ਦੇ ਖ਼ਿਤਾਬੀ ਮੈਚ ਜਿੱਤੇ।

ਇਹ ਵੀ ਪੜ੍ਹੋ