ਭਾਰਤੀ ਕ੍ਰਿਕਟ ਟੀਮ ਦਾ ਕੋਈ ਖਿਡਾਰੀ ਨਹੀਂ ਪਹਿਨ ਸਕੇਗਾ 7 ਨੰਬਰ ਦੀ ਜਰਸੀ, ਜਾਣੋ ਵਜ੍ਹਾ 

 ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੱਡਾ ਫੈਸਲਾ ਲਿਆ ਹੈ। ਨਾਲ ਹੀ ਸ਼ਪੱਸ਼ਟ ਕਰ ਦਿੱਤਾ ਹੈ ਕਿ ਇੰਡੀਆ ਟੀਮ 'ਚ ਖੇਡਦੇ ਹੋਏ ਕੋਈ ਵੀ ਇਹ ਜਰਸੀ ਨਹੀਂ ਪਹਿਨ ਸਕਦਾ। ਆਓ ਜਾਣਦੇ ਹਾਂ ਫੈਸਲੇ ਦੇ ਪਿੱਛੇ ਦਾ ਕਾਰਨ......

Share:

ਜ਼ਿਆਦਾਤਰ ਖਿਡਾਰੀ ਆਪਣੇ ਲੱਕੀ ਨੰਬਰ ਦੀ ਜਰਸੀ ਪਹਿਨਦੇ ਹਨ। ਪ੍ਰੰਤੂ, ਭਾਰਤੀ ਕ੍ਰਿਕਟ ਟੀਮ 'ਚ ਹੁਣ ਕੋਈ ਵੀ ਖਿਡਾਰੀ 7 ਨੰਬਰ ਦੀ ਜਰਸੀ ਨਹੀਂ ਪਹਿਨ ਸਕਦਾ। ਭਾਰਤੀ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਮਹਿੰਦਰ ਸਿੰਘ ਧੋਨੀ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਹਾਲਾਂਕਿ ਧੋਨੀ ਹਾਲੇ ਵੀ ਆਈਪੀਐੱਲ ਖੇਡਦੇ ਹਨ। ਧੋਨੀ ਦੇ ਸੰਨਿਆਸ ਦੇ ਤਿੰਨ ਸਾਲ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੱਡਾ ਫੈਸਲਾ ਲਿਆ ਹੈ। ਧੋਨੀ ਦੀ ਜਰਸੀ ਨੰਬਰ 7 ਵੀ ਰਿਟਾਇਰ ਹੋਵੇਗੀ। ਇਸਨੂੰ ਹੋਰ ਕੋਈ ਨਹੀਂ ਪਹਿਨ ਸਕਦਾ। ਦੱਸ ਦੇਈਏ ਕਿ ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਸਾਲ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ।

ਸਚਿਨ ਦੀ ਜਰਸੀ ਵੀ ਹੋਈ ਸੀ ਰਿਟਾਇਰ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੀਸੀਸੀਆਈ ਨੇ ਆਪਣੇ ਕਿਸੇ ਖਿਡਾਰੀ ਦੀ ਜਰਸੀ ਨੂੰ ਰਿਟਾਇਰ ਕੀਤਾ ਹੋਵੇ। ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ 10 ਨੰਬਰ ਦੀ ਜਰਸੀ ਪਹਿਨਦੇ ਸਨ। ਉਸ ਜਰਸੀ ਨੂੰ ਵੀ ਬੀਸੀਸੀਆਈ ਨੇ ਰਿਟਾਇਰ ਕਰ ਦਿੱਤਾ ਸੀ। ਸ਼ਾਰਦੁਲ ਠਾਕੁਰ ਨੇ ਆਪਣੇ ਕਰੀਅਰ ਦੇ ਪਹਿਲੇ ਕੁੱਝ ਮੈਚਾਂ 'ਚ 10 ਨੰਬਰ ਦੀ ਜਰਸੀ ਪਹਿਨੀ ਸੀ ਅਤੇ ਫਿਰ ਇਸਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਪਰ ਇਸਤੋਂ ਬਾਅਦ ਇਸ ਜਰਸੀ ਨੂੰ ਰਿਟਾਇਰ ਕਰ ਦਿੱਤਾ ਗਿਆ।

 

 

ਇਹ ਵੀ ਪੜ੍ਹੋ

Tags :