Sri Lanka ਨੂੰ ਹਰਾ New Zealand ਨੇ ਮਾਰੀ ਸੈਮੀਫਾਈਨਲ ਚ ਐਂਟਰੀ

ਨਿਊਜ਼ੀਲੈਂਡ (New Zealand) ਨੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਟੀਮ ਨੇ ਵੀਰਵਾਰ ਨੂੰ ਆਪਣੇ ਆਖਰੀ ਲੀਗ ਮੈਚ ‘ਚ ਸ਼੍ਰੀਲੰਕਾ (Sri Lanka) ਨੂੰ 5 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਨਿਊਜ਼ੀਲੈਂਡ ਦੇ ਸਾਰੇ ਲੀਗ ਮੈਚਾਂ ਤੋਂ ਬਾਅਦ ਅੰਕ ਸੂਚੀ ਵਿੱਚ 10 ਅੰਕ ਹੋ ਗਏ ਹਨ। ਜਦਕਿ ਸ਼੍ਰੀਲੰਕਾ 4 […]

Share:

ਨਿਊਜ਼ੀਲੈਂਡ (New Zealand) ਨੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਟੀਮ ਨੇ ਵੀਰਵਾਰ ਨੂੰ ਆਪਣੇ ਆਖਰੀ ਲੀਗ ਮੈਚ ‘ਚ ਸ਼੍ਰੀਲੰਕਾ (Sri Lanka) ਨੂੰ 5 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਨਿਊਜ਼ੀਲੈਂਡ ਦੇ ਸਾਰੇ ਲੀਗ ਮੈਚਾਂ ਤੋਂ ਬਾਅਦ ਅੰਕ ਸੂਚੀ ਵਿੱਚ 10 ਅੰਕ ਹੋ ਗਏ ਹਨ। ਜਦਕਿ ਸ਼੍ਰੀਲੰਕਾ 4 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹੈ। ਨਿਊਜ਼ੀਲੈਂਡ ਦੀ ਟੀਮ ਨੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ 23.2 ਓਵਰਾਂ ‘ਚ 5 ਵਿਕਟਾਂ ‘ਤੇ 172 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਡੇਵੋਨ ਕੌਨਵੇ ਨੇ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਰਚਿਨ ਰਵਿੰਦਰਾ ਨੇ 42 ਦੌੜਾਂ ਅਤੇ ਡੇਰਿਲ ਮਿਸ਼ੇਲ ਨੇ 43 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਸ਼੍ਰੀਲੰਕਾ ਨੂੰ 46.4 ਓਵਰਾਂ ‘ਚ 171 ਦੌੜਾਂ ‘ਤੇ ਕੀਤਾ ਆਲ ਆਉਟ

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਸ਼੍ਰੀਲੰਕਾ ਨੂੰ 46.4 ਓਵਰਾਂ ‘ਚ 171 ਦੌੜਾਂ ‘ਤੇ ਆਊਟ ਕਰ ਦਿੱਤਾ। ਸਲਾਮੀ ਬੱਲੇਬਾਜ਼ ਕੁਸਲ ਪਰੇਰਾ ਨੇ 28 ਗੇਂਦਾਂ ‘ਤੇ 51 ਦੌੜਾਂ ਦੀ ਪਾਰੀ ਖੇਡੀ। ਉਸ ਨੇ ਇਸ ਵਿਸ਼ਵ ਕੱਪ ਦਾ ਸਭ ਤੋਂ ਤੇਜ਼ ਅਰਧ ਸੈਂਕੜਾ 22 ਗੇਂਦਾਂ ਵਿੱਚ ਬਣਾਇਆ। ਟ੍ਰੇਂਟ ਬੋਲਟ ਨੇ 3 ਵਿਕਟਾਂ ਹਾਸਲ ਕੀਤੀਆਂ।

ਸੈਮੀਫਾਈਨਲ ਵਿੱਚ ਭਾਰਤ ਨਾਲ ਹੋਵੇਗੀ ਟੱਕਰ!

ਨਿਊਜ਼ੀਲੈਂਡ ਦੀ ਟੀਮ ਨੇ ਲਗਭਗ ਸੈਮੀਫਾਈਨਲ ਵਿੱਚ ਆਪਣੀ ਜਗਾ ਪੱਕੀ ਕਰ ਲਈ ਹੈ। ਹੁਣ ਕੀਵੀ ਟੀਮ ਚੌਥੇ ਨੰਬਰ ਤੇ ਹੈ ਅਤੇ ਭਾਰਤ ਪਹਿਲੇ ਨੰਬਰ ਤੇ ਹੈ। ਇਸ ਕਰਕੇ ਪਹਿਲੇ ਨੰਬਰ ਦੀ ਟੀਮ ਨਾਲ ਚੌਥੇ ਨੰਬਰ ਦੀ ਟੀਮ ਦਾ ਮੁਕਾਬਲਾ ਹੋਵੇਗਾ। ਭਾਰਤ ਅਤੇ ਨਿਊਜ਼ੀਲੈਂਡ ਦੀ ਟੀਮ ਦਾ ਸੈਮੀਫਾਈਨਲ ਹੋ ਸਕਦਾ ਹੈ। ਦਸ ਦੇਈਏ ਕੀ ਪਿਛਲੇ ਵਰਡ ਕੱਪ ਵਿੱਚ ਵੀ ਭਾਰਤ ਅਤੇ ਨਿਊਜ਼ਲੈਂਡ ਵਿਚਾਲੇ ਸੈਮੀਫਾਈਨਲ ਮੈਚ ਹੋਇਆ ਸੀ। ਉਸ ਮੈਚ ਵਿੱਚ ਭਾਰਤ ਹਾਰ ਗਿਆ ਸੀ। ਹੁਣ ਭਾਰਤ ਕੋਲ ਉਸ ਹਾਰ ਦਾ ਬਦਲਾ ਲੈਣ ਦਾ ਮੌਕਾ ਹੈ। ਉਧਰ, ਦੂਜਾ ਸੈਮੀਫਾਈਨਲ ਆਸਟ੍ਰੇਲਿਆ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਹੋਵੇਗਾ।