IPL 2025 ਵਿੱਚ Mumbai Indians ਨੇ ਜਿੱਤਿਆ ਪਹਿਲਾ ਮੈਚ, ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ

ਮੁੰਬਈ ਪਹਿਲੇ ਦੋ ਮੈਚ ਹਾਰ ਗਈ ਸੀ। 2 ਅੰਕ ਪ੍ਰਾਪਤ ਕਰਨ ਤੋਂ ਬਾਅਦ, ਮੁੰਬਈ ਛੇਵੇਂ ਸਥਾਨ 'ਤੇ ਆ ਗਈ ਹੈ। ਕੋਲਕਾਤਾ ਨੂੰ ਆਪਣੀ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ 3 ਮੈਚਾਂ ਵਿੱਚੋਂ ਸਿਰਫ਼ ਇੱਕ ਹੀ ਜਿੱਤ ਸਕੀ ਹੈ। ਇਸ ਹਾਰ ਤੋਂ ਬਾਅਦ ਕੋਲਕਾਤਾ 10ਵੇਂ ਸਥਾਨ 'ਤੇ ਹੈ।

Share:

Mumbai Indians won the first match in IPL 2025 : ਆਈਪੀਐਲ 2025 ਵਿੱਚ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਨਾਲ ਹਰਾਇਆ। ਟੀਮ ਨੇ 12.5 ਓਵਰਾਂ ਵਿੱਚ 117 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਰਿਆਨ ਰਿਕਲਟਨ 62 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਸੂਰਿਆਕੁਮਾਰ ਯਾਦਵ 27 ਦੌੜਾਂ ਬਣਾ ਕੇ ਨਾਬਾਦ ਰਹੇ। ਰੋਹਿਤ ਸ਼ਰਮਾ ਨੇ 13 ਅਤੇ ਵਿਲ ਜੈਕਸ ਨੇ 16 ਦੌੜਾਂ ਬਣਾਈਆਂ। ਦੋਵਾਂ ਨੂੰ ਆਂਦਰੇ ਰਸਲ ਨੇ ਆਊਟ ਕੀਤਾ।

ਮੁੰਬਈ ਨੇ ਟਾਸ ਜਿੱਤ ਕੀਤੀ ਗੇਂਦਬਾਜ਼ੀ

ਸੋਮਵਾਰ ਨੂੰ, ਮੁੰਬਈ ਨੇ ਵਾਨਖੇੜੇ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ 16.2 ਓਵਰਾਂ ਵਿੱਚ 116 ਦੌੜਾਂ 'ਤੇ ਆਲ ਆਊਟ ਹੋ ਗਈ। ਐਮਆਈ ਲਈ ਆਪਣਾ ਪਹਿਲਾ ਮੈਚ ਖੇਡ ਰਹੇ ਅਸ਼ਵਨੀ ਕੁਮਾਰ ਨੇ 3 ਓਵਰਾਂ ਵਿੱਚ 4 ਵਿਕਟਾਂ ਲਈਆਂ। ਉਹ ਆਪਣੇ ਪਹਿਲੇ ਆਈਪੀਐਲ ਮੈਚ ਵਿੱਚ 4 ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਬਣਿਆ। ਅਸ਼ਵਿਨ ਤੋਂ ਇਲਾਵਾ ਦੀਪਕ ਚਾਹਰ ਨੇ 2 ਵਿਕਟਾਂ ਲਈਆਂ। ਟ੍ਰੇਂਟ ਬੋਲਟ, ਹਾਰਦਿਕ ਪੰਡਯਾ, ਵਿਗਨੇਸ਼ ਪੁਥਰ ਅਤੇ ਮਿਸ਼ੇਲ ਸੈਂਟਨਰ ਨੇ ਇੱਕ-ਇੱਕ ਵਿਕਟ ਲਈ। ਕੋਲਕਾਤਾ ਵੱਲੋਂ ਅੰਗਕ੍ਰਿਸ਼ ਰਘੂਵੰਸ਼ੀ ਨੇ ਸਭ ਤੋਂ ਵੱਧ 26 ਦੌੜਾਂ ਅਤੇ ਰਮਨਦੀਪ ਸਿੰਘ ਨੇ 22 ਦੌੜਾਂ ਬਣਾਈਆਂ।

ਪਲੇਇੰਗ-11

ਕੋਲਕਾਤਾ ਨਾਈਟ ਰਾਈਡਰਜ਼: ਅਜਿੰਕਿਆ ਰਹਾਣੇ (ਕਪਤਾਨ), ਕੁਇੰਟਨ ਡੀ ਕੌਕ (ਵਿਕਟਕੀਪਰ), ਸੁਨੀਲ ਨਾਰਾਇਣ, ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਆਂਦਰੇ ਰਸਲ, ਰਮਨਦੀਪ ਸਿੰਘ, ਸਪੈਂਸਰ ਜੌਹਨਸਨ, ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ। ਇੰਪੈਕਟ ਪਲੇਅਰ: ਮਨੀਸ਼ ਪਾਂਡੇ।
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰਿਆਨ ਰਿਕਲਟਨ (ਵਿਕਟਕੀਪਰ), ਵਿਲ ਜੈਕਸ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਨਮਨ ਧੀਰ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਟ੍ਰੈਂਟ ਬੋਲਟ, ਅਸ਼ਵਨੀ ਕੁਮਾਰ ਅਤੇ ਵਿਗਨੇਸ਼ ਪੁਥੁਰ। ਇੰਪੈਕਟ ਪਲੇਅਰ: ਰੋਹਿਤ ਸ਼ਰਮਾ।


 

ਇਹ ਵੀ ਪੜ੍ਹੋ