‘ਐਮਐਸ ਧੋਨੀ ਗੋਡੇ ਦੀ ਸੱਟ ਨਾਲ ਜੂਝ ਰਿਹਾ ਹੈ’

ਐਮਐਸ ਧੋਨੀ ਗੋਡੇ ਦੀ ਸੱਟ ਤੋਂ ਪੀੜਤ ਹੈ। ਧੋਨੀ ਦੀ ਫਿਟਨੈੱਸ ‘ਤੇ ਸੀਐੱਸਕੇ ਦੇ ਸਾਬਕਾ ਦਿੱਗਜ ਮੈਥਿਊ ਹੇਡਨ ਨੇ ਸਵਾਲ ਚੁੱਕੇ ਹਨ ਅਤੇ ਹੁਣ ਫਲੇਮਿੰਗ ਨੇ ਥਾਲਾ ਦੀ ਫਿਟਨੈੱਸ ‘ਤੇ ਵੱਡਾ ਅਪਡੇਟ ਦਿੱਤਾ ਹੈ। ਧੋਨੀ ਨੇ ਰਾਜਸਥਾਨ ਰਾਇਲਜ਼ ਦੇ ਖਿਲਾਫ ਆਖਰੀ ਓਵਰ ਵਿੱਚ 2 ਛੱਕੇ ਜੜੇ, ਹਾਲਾਂਕਿ, 41 ਸਾਲਾ ਖਿਡਾਰੀ ਆਪਣੀ ਟੀਮ ਨੂੰ ਜਿੱਤ ਨਾ […]

Share:

ਐਮਐਸ ਧੋਨੀ ਗੋਡੇ ਦੀ ਸੱਟ ਤੋਂ ਪੀੜਤ ਹੈ। ਧੋਨੀ ਦੀ ਫਿਟਨੈੱਸ ‘ਤੇ ਸੀਐੱਸਕੇ ਦੇ ਸਾਬਕਾ ਦਿੱਗਜ ਮੈਥਿਊ ਹੇਡਨ ਨੇ ਸਵਾਲ ਚੁੱਕੇ ਹਨ ਅਤੇ ਹੁਣ ਫਲੇਮਿੰਗ ਨੇ ਥਾਲਾ ਦੀ ਫਿਟਨੈੱਸ ‘ਤੇ ਵੱਡਾ ਅਪਡੇਟ ਦਿੱਤਾ ਹੈ।

ਧੋਨੀ ਨੇ ਰਾਜਸਥਾਨ ਰਾਇਲਜ਼ ਦੇ ਖਿਲਾਫ ਆਖਰੀ ਓਵਰ ਵਿੱਚ 2 ਛੱਕੇ ਜੜੇ, ਹਾਲਾਂਕਿ, 41 ਸਾਲਾ ਖਿਡਾਰੀ ਆਪਣੀ ਟੀਮ ਨੂੰ ਜਿੱਤ ਨਾ ਦਿਲਵਾ ਸਕਿਆ ਕਿਉਂਕਿ ਸੰਦੀਪ ਸ਼ਰਮਾ ਦੁਆਰਾ ਕੀਤੇ ਇੱਕ ਸ਼ਾਨਦਾਰ ਅੰਤਮ ਓਵਰ ਤੋਂ ਬਾਅਦ ਸੀਐਸਕੇ, ਆਰਆਰ ਤੋਂ 3 ਦੌੜਾਂ ਨਾਲ ਹਾਰ ਗਿਆ ਸੀ।

ਜਦੋਂ ਰਾਇਲਜ਼ ਦੇ ਤੇਜ਼ ਗੇਂਦਬਾਜ਼ ਨੇ ਆਪਣੇ ਓਵਰ ਦੀ ਸ਼ੁਰੂਆਤ ਦੋ ਵਾਈਡਾਂ ਨਾਲ ਕੀਤੀ ਤਾਂ ਉਸ ਸਮੇਂ ਸੀਐਸਕੇ ਨੂੰ ਜਿੱਤ ਲਈ 21 ਦੌੜਾਂ ਦੀ ਲੋੜ ਸੀ ਤੇ ਛੇ ਗੇਂਦਾਂ ਬਾਕੀ ਸਨ, ਇਸ ਤੋਂ ਬਾਅਦ ਧੋਨੀ ਨੇ ਦੋ ਵਾਰ ਗੇਂਦ ਨੂੰ ਸਟੈਂਡ ਵਿੱਚ ਭੇਜ ਦਿੱਤਾ, ਜਿਸ ਨਾਲ ਉਸਦੇ ਪ੍ਰਸ਼ੰਸਕਾਂ ਨੂੰ ਉਮੀਦ ਦੀ ਕਿਰਨ ਦਿਖਾਈ ਦਿੱਤੀ, ਪਰ ਸੰਦੀਪ ਨੇ ਆਖਰੀ ਗੇਂਦ ‘ਤੇ ਇੱਕ ਅਚੂਕ ਯਾਰਕਰ ਮਾਰਿਆ। ਚਾਰ ਵਾਰ ਦੇ ਚੈਂਪੀਅਨ ਨੂੰ ਆਖਰੀ ਗੇਂਦ ’ਤੇ ਜਿੱਤਣ ਲਈ ਪੰਜ ਦੌੜਾਂ ਦੀ ਲੋੜ ਸੀ। ‘ਥਾਲਾ’ ਧੋਨੀ ਸਿਰਫ ਇੱਕ ਸਿੰਗਲ ਲੈ ਸਕਿਆ ਅਤੇ ਸੀਐਸਕੇ ਨੂੰ ਆਈਪੀਐਲ 2023 ਸੀਜ਼ਨ ਦੀ ਆਪਣੀ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ, ਪ੍ਰਸ਼ੰਸਕਾਂ ਲਈ ਵਧੇਰੇ ਚਿੰਤਾ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦਾ ਮਹਾਨ ਕਪਤਾਨ ਆਪਣੀ ਫਿਟਨੈਸ ਪਖੋਂ ਠੀਕ ਨਹੀਂ ਹੈ।

ਫਲੇਮਿੰਗ ਨੇ ਮੈਚ ਤੋਂ ਬਾਅਦ ਦੀ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਉਹ ਗੋਡੇ ਦੀ ਸੱਟ ਦਾ ਇਲਾਜ ਕਰਵਾ ਰਿਹਾ ਹੈ, ਜਿਸ ਨੂੰ ਤੁਸੀਂ ਉਸ ਦੀਆਂ ਕੁਝ ਗਤੀਵਿਧੀਆਂ ਵਿੱਚ ਦੇਖ ਸਕਦੇ ਹੋ। ਇਹ ਉਸਨੂੰ ਕੁਝ ਹੱਦ ਤੱਕ ਅੜਿਕਾ ਲਗਾਉਂਦੀ ਹੈ। ਉਸ ਦੀ ਫਿਟਨੈੱਸ ਹਮੇਸ਼ਾ ਹੀ ਬਹੁਤ ਪੇਸ਼ੇਵਰ ਰਹੀ ਹੈ। ਉਹ ਟੂਰਨਾਮੈਂਟ ਸ਼ੁਰੂ ਹੋਣ ਤੋਂ ਇਕ ਮਹੀਨਾ ਪਹਿਲਾਂ ਆ ਜਾਂਦਾ ਹੈ। ਉਹ ਇੱਕ ਮਹਾਨ ਖਿਡਾਰੀ ਹੈ। ਅਸੀਂ ਉਸ ਉੱਤੇ ਕਦੇ ਸ਼ੱਕ ਨਹੀਂ ਕੀਤਾ। ਉਹ ਸ਼ਾਨਦਾਰ ਹੈ।”

ਗੋਡੇ ਦੀ ਸਮੱਸਿਆ ਦੇ ਬਾਵਜੂਦ, ਧੋਨੀ ਨੇ ਸਿਰਫ 17 ਗੇਂਦਾਂ ਵਿੱਚ 32 ਦੌੜਾਂ ਦੀ ਤੇਜ਼ ਪਾਰੀ ਖੇਡੀ, ਪਰ ਬਾਵਜੂਦ ਇਸਦੇ ਸੀਐਸਕੇ ਆਖਰਕਾਰ ਬਹੁਤ ਹੀ ਥੋੜੇ ਫਰਕ ਨਾਲ ਰਹਿ ਗਿਆ।

ਹਾਲਾਂਕਿ ਫਲੇਮਿੰਗ ਨੇ ਗੋਡੇ ਦੇ ਮੁੱਦੇ ਦੀ ਪੁਸ਼ਟੀ ਕੀਤੀ ਜੋ ਧੋਨੀ ਨੂੰ ਦਿੱਕਤ ਦੇ ਰਿਹਾ ਹੈ, ਪਰ ਅਨੁਭਵੀ ਵਿਕਟਕੀਪਰ-ਬੱਲੇਬਾਜ਼ ਦੁਆਰਾ ਸੀਐਸਕੇ ਲਈ ਕੋਈ ਵੀ ਮੈਚ ਛੱਡੇ ਜਾਣ ਦੀ ਸੰਭਾਵਨਾ ਨਹੀਂ ਲਗਦੀ ਹੈ, ਕਿਉਂਕਿ ਕੋਚ ਨੇ ਸੱਟ ਦੀ ਗੰਭੀਰਤਾ ਦਾ ਜ਼ਿਕਰ ਨਹੀਂ ਕੀਤਾ।

ਚੇਨਈ ਸੁਪਰ ਕਿੰਗਜ਼ 17 ਅਪ੍ਰੈਲ, ਸੋਮਵਾਰ ਨੂੰ ਐਕਸ਼ਨ ਵਿੱਚ ਵਾਪਸੀ ਕਰਨਗੇ ਜਦੋਂ ਉਹ ਰਾਇਲ ਚੈਲੇਂਜਰਜ਼ ਬੰਗਲੌਰ ਦਾ ਮੁਕਾਬਲਾ ਕਰਨ ਲਈ ਬੈਂਗਲੁਰੂ ਜਾਣਗੇ।