T20 World Cup 'ਚ ਪਰਤੇਗਾ PAK ਦਾ ਘਾਤਕ ਗੇਂਜਬਾਜ਼, ਸੰਨਿਆਸ ਨੂੰ ਤੋੜਕੇ ਮੁੜ ਖੇਡੇਗਾ ਕ੍ਰਿਕੇਟ 

T20 World Cup, Mohammad Amir:  ਮੁਹੰਮਦ ਆਮਿਰ ਨੇ 2017 ਦੀ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਨੂੰ ਡੂੰਘਾ ਜ਼ਖ਼ਮ ਦਿੱਤਾ ਸੀ। ਸੰਨਿਆਸ ਤੋੜਨ ਤੋਂ ਬਾਅਦ ਉਹ ਇਕ ਵਾਰ ਫਿਰ ਪਾਕਿਸਤਾਨ ਲਈ ਖੇਡਦੇ ਨਜ਼ਰ ਆਉਣਗੇ।

Share:

T20 World Cup, Mohammad Amir: ਪਾਕਿਸਤਾਨ ਦੀ ਟੀਮ ਇਸ ਸਾਲ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 'ਚ ਮਜ਼ਬੂਤ ​​ਨਜ਼ਰ ਆਵੇਗੀ ਕਿਉਂਕਿ ਸਾਲ 2021 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਮੁਹੰਮਦ ਆਮਿਰ ਨੇ ਸੰਨਿਆਸ ਤੋਂ ਯੂ-ਟਰਨ ਲੈ ਲਿਆ ਹੈ। ਉਹ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਟੀਮ ਲਈ ਖੇਡਣ ਲਈ ਤਿਆਰ ਹੈ। ਮੋਹਸਿਨ ਨਕਵੀ ਦੀ ਅਗਵਾਈ ਵਾਲੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਉਸ ਨੂੰ ਵਾਪਸੀ ਲਈ ਮਨਾ ਲਿਆ ਹੈ। ਆਪਣੀ ਘਾਤਕ ਗੇਂਦਬਾਜ਼ੀ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲਾ ਇਹ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੁਣ ਇਕ ਵਾਰ ਫਿਰ ਐਕਸ਼ਨ 'ਚ ਨਜ਼ਰ ਆਵੇਗਾ। ਇਹ ਉਹੀ ਆਮਿਰ ਹੈ ਜਿਸ ਨੂੰ ਸਪਾਟ ਫਿਕਸਿੰਗ ਦੇ ਦੋਸ਼ਾਂ 'ਚ 2010 ਤੋਂ 2015 ਦਰਮਿਆਨ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਸੀ। ਉਹ ਕੁਝ ਸਮਾਂ ਜੇਲ੍ਹ ਵੀ ਗਿਆ। ਉਸਨੇ ਵਾਪਸੀ ਕੀਤੀ ਅਤੇ ਫਿਰ 2021 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ, ਪਰ ਹੁਣ ਇੱਕ ਵਾਰ ਫਿਰ ਉਹ ਰਾਸ਼ਟਰੀ ਟੀਮ ਲਈ ਖੇਡਦੇ ਹੋਏ ਨਜ਼ਰ ਆਉਣਗੇ।

ਪਾਕਿਸਤਾਨੀ ਟੀਮ ਨੂੰ ਮੇਰੀ ਜ਼ਰੂਰਤ ਹੈ-ਆਮਿਰ

ਮਹੁੰਮਦ ਆਮਿਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ, '' ਮੈਂ ਵੀ ਪਾਕਿਸਤਾਨ ਦੇ ਲਈ ਖੇਡਣਾ ਦਾ ਸੁਫਨਾ ਦੇਖਦਾ ਹਾਂ। ਜਿੰਦਗੀ ਸਾਨੂੰ ਉਸ ਮੌੜ ਤੇ ਲੈ ਆਉਂਦੀ ਹੈ ਜਿੱਥੇ ਕਈ ਵਾਰੀ ਸਾਨੂੰ ਆਪਣੇ ਫੈਸਲਿਆਂ ਤੇ ਮੁੜ ਵਿਚਾਰ ਕਰਨਾ ਪੈਂਦਾ ਹੈ। ਮਰੇ ਅਤੇ ਪੀਸੀਬੀ ਦੇ ਵਿਚਾਲੇ ਕੁੱਝ ਸਕਾਰਾਤਮ ਚਰਚਾਵਾਂ ਹੋਈਆਂ ਹਨ। ਜਿੱਥੇ ਉਨ੍ਹਾਂ ਨੇ ਇੱਜ਼ਤ ਨਾਲ ਮੈਨੂੰ ਮਹਿਸੂਸ ਕਰਵਾਇਆ ਕਿ ਉਨ੍ਹਾਂ ਨੂੰ ਮੇਰੀ ਜ਼ਰੂਰਤ ਹੈ ਤੇ ਹਾਲੇ ਮੈਂ ਖੇਡ ਸਕਦਾ ਹਾਂ।

ਭਾਰਤ ਨੂੰ ਦਿੱਤਾ ਸੀ ਡੁੰਘਾ ਜ਼ਖਮ 

ਦੁਨੀਆ ਭਰ 'ਚ ਆਪਣੀ ਧਾਕੜ ਗੇਂਦਬਾਜ਼ੀ ਲਈ ਮਸ਼ਹੂਰ ਮੁਹੰਮਦ ਆਮਿਰ ਨੇ 2017 ਦੀ ਚੈਂਪੀਅਨਸ ਟਰਾਫੀ 'ਚ ਭਾਰਤ ਨੂੰ ਗਹਿਰਾ ਜ਼ਖਮ ਦਿੱਤਾ ਸੀ। ਉਸ ਨੇ ਟੀਮ ਇੰਡੀਆ ਦੇ ਟਾਪ ਆਰਡਰ ਨੂੰ ਖਿੰਡਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 4 ਵਿਕਟਾਂ ਗੁਆ ਕੇ 50 ਓਵਰਾਂ 'ਚ 338 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਟੀਮ ਇੰਡੀਆ 158 ਦੌੜਾਂ 'ਤੇ ਸਿਮਟ ਗਈ। ਇਸ ਮੈਚ 'ਚ ਆਮਿਰ ਨੇ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦਾ ਸ਼ਿਕਾਰ ਕੀਤਾ ਸੀ। ਹਸਨ ਅਲੀ ਨੇ 3 ਵਿਕਟਾਂ ਲਈਆਂ। 

2020 'ਚ ਖੇਡਿਆ ਸੀ ਪਿਛਲਾ ਅੰਤਰਾਸ਼ਟਰੀ ਮੈਚ 

ਮੁਹੰਮਦ ਆਮਿਰ ਨੇ ਪਾਕਿਸਤਾਨ ਲਈ ਆਖਰੀ 20 ਮੈਚ ਅਗਸਤ 2020 ਵਿੱਚ ਮਾਨਚੈਸਟਰ ਵਿੱਚ ਖੇਡੇ ਸਨ। ਸੰਨਿਆਸ ਤੋਂ ਬਾਅਦ ਵਾਪਸੀ ਤੋਂ ਬਾਅਦ ਉਸ ਨੇ ਕਿਹਾ, 'ਆਪਣੇ ਪਰਿਵਾਰ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਚਰਚਾ ਕਰਨ ਤੋਂ ਬਾਅਦ ਮੈਂ ਆਗਾਮੀ ਟੀ-20 ਵਿਸ਼ਵ ਕੱਪ ਲਈ ਉਪਲਬਧ ਹਾਂ। ਮੈਂ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦਾ ਹਾਂ, ਕਿਉਂਕਿ ਇਹ ਮੇਰੇ ਨਿੱਜੀ ਫੈਸਲਿਆਂ ਤੋਂ ਪਹਿਲਾਂ ਆਉਂਦਾ ਹੈ। ਹਰੇ ਰੰਗ ਦੀ ਜਰਸੀ ਪਹਿਨਣਾ ਅਤੇ ਦੇਸ਼ ਦੀ ਸੇਵਾ ਕਰਨਾ ਮੇਰੇ ਲਈ ਹਮੇਸ਼ਾ ਖਾਸ ਰਿਹਾ ਹੈ।

ਮੁਹੁੰਮਦ ਆਰਿਮ ਦਾ ਕ੍ਰਿਕੇਟ ਕੈਰੀਅਰ 

ਮੁਹੰਮਦ ਆਮਿਰ ਇਸ ਸਮੇਂ 31 ਸਾਲ ਦੇ ਹਨ। ਉਸ ਨੇ ਪਾਕਿਸਤਾਨ ਲਈ 36 ਟੈਸਟ, 61 ਵਨਡੇ ਅਤੇ 50 ਟੀ-20 ਮੈਚ ਖੇਡੇ ਹਨ। ਤਿੰਨਾਂ ਫਾਰਮੈਟਾਂ 'ਚ ਉਨ੍ਹਾਂ ਦੇ ਨਾਂ 259 ਵਿਕਟਾਂ ਹਨ। ਆਮਿਰ ਨੇ ਟੈਸਟ 'ਚ 119 ਵਿਕਟਾਂ, ਵਨਡੇ 'ਚ 81 ਵਿਕਟਾਂ ਅਤੇ ਟੀ-20 'ਚ 59 ਵਿਕਟਾਂ ਹਾਸਲ ਕੀਤੀਆਂ ਹਨ। ਆਮਿਰ ਤੋਂ ਪਹਿਲਾਂ ਇਸਲਾਮਾਬਾਦ ਯੂਨਾਈਟਿਡ ਨੂੰ ਪੀਐਸਐਲ 2024 ਵਿੱਚ ਚੈਂਪੀਅਨ ਬਣਾਉਣ ਵਾਲੇ ਇਮਾਦ ਵਸੀਮ ਵੀ ਸੰਨਿਆਸ ਲੈ ਕੇ ਵਾਪਸ ਆ ਚੁੱਕੇ ਹਨ।

ਇਹ ਵੀ ਪੜ੍ਹੋ