ਪਾਕਿ ਕ੍ਰਿਕਟਰ ਹਫੀਜ਼ ਨੂੰ ਮਾਈਕਲ ਵਾਨ ਨੇ ਦਿਤਾ ਕਰੜਾ ਜ਼ਵਾਬ, ਜਾਣੋ ਕਿਉਂ

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਮੁਹੰਮਦ ਹਫੀਜ਼ ਨੂੰ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਰੜਾ ਜ਼ਵਾਬ ਦਿੱਤਾ ਹੈ। ਅਸਲ ਵਿੱਚ ਵਨਡੇ ਮੈਚਾਂ ‘ਚ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕਰਨ ‘ਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੂੰ ਜਨਮਦਿਨ ‘ਤੇ ਦੁਨੀਆ ਭਰ ਦੀਆਂ ਵਧਾਈਆਂ ਦੇ ਵਿਚਕਾਰ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਮੁਹੰਮਦ ਹਫੀਜ਼ ਨੇ ਮਹਾਨ ਖਿਡਾਰੀ ਦੀ ਉਪਲੱਬਧੀ […]

Share:

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਮੁਹੰਮਦ ਹਫੀਜ਼ ਨੂੰ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਰੜਾ ਜ਼ਵਾਬ ਦਿੱਤਾ ਹੈ। ਅਸਲ ਵਿੱਚ ਵਨਡੇ ਮੈਚਾਂ ‘ਚ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕਰਨ ‘ਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੂੰ ਜਨਮਦਿਨ ‘ਤੇ ਦੁਨੀਆ ਭਰ ਦੀਆਂ ਵਧਾਈਆਂ ਦੇ ਵਿਚਕਾਰ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਮੁਹੰਮਦ ਹਫੀਜ਼ ਨੇ ਮਹਾਨ ਖਿਡਾਰੀ ਦੀ ਉਪਲੱਬਧੀ ‘ਤੇ ਚੁਟਕੀ ਲੈਂਦਿਆਂ ਉਸ ਨੂੰ ਸਵਾਰਥੀ ਕਿਹਾ ਸੀ। ਇੱਕ ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਮੁਹੰਮਦ ਹਫੀਜ਼ ਨੇ ਟੌਪ ਕ੍ਰਿਕੇਟ ਵਿਸ਼ਲੇਸ਼ਣ ਦੇ ਇੱਕ ਸ਼ੋਅ ਵਿੱਚ ਕਿਹਾ ਕਿ ਮੈਂ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਵਿੱਚ ਸਵਾਰਥ ਦੀ ਭਾਵਨਾ ਦੇਖੀ ਅਤੇ ਇਸ ਵਿਸ਼ਵ ਕੱਪ ਵਿੱਚ ਇਹ ਤੀਜੀ ਵਾਰ ਹੋਇਆ ਹੈ। ਉਹ 49ਵੇਂ ਓਵਰ ‘ਚ ਇਕ ਦੌੜ ਲੈ ਕੇ ਆਪਣਾ ਸੈਂਕੜਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਨੇ ਟੀਮ ਨੂੰ ਪਹਿਲ ‘ਤੇ ਨਹੀਂ ਰੱਖਿਆ। ਉਸ ਨੇ 97 ਦੌੜਾਂ ਤੱਕ ਪਹੁੰਚਣ ਤੱਕ ਚੰਗੀ ਬੱਲੇਬਾਜ਼ੀ ਕੀਤੀ। ਆਖਰੀ ਤਿੰਨ ਦੌੜਾਂ ਉਸ ਨੇ ਇਕ-ਇਕ ਦੌੜਾਂ ਵਿਚ ਲਈਆਂ, ਮੈਂ ਇਰਾਦੇ ਦੀ ਗੱਲ ਕਰ ਰਿਹਾ ਹਾਂ। ਉਹ ਚੌਕਾ ਜਾਂ ਛੱਕਾ ਮਾਰਨ ਦੀ ਬਜਾਏ ਰਨ ਲੱਭ ਰਿਹਾ ਸੀ। ਕੌਣ ਪਰਵਾਹ ਕਰਦਾ ਹੈ ਕਿ ਉਹ 97 ਜਾਂ 99 ‘ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਮਾਈਕਲ ਵਾਨ ਨੇ ਵਿਰਾਟ ਕੋਹਲੀ ਦਾ ਪੱਖ ਲਿਆ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹਫੀਜ਼ ਦੀ ਆਲੋਚਨਾ ਦਾ ਢੁੱਕਵਾਂ ਜਵਾਬ ਦਿੰਦੇ ਹੋਏ ਕਿਹਾ ਕਿ ਬੇਵਕੂਫੀ ਵਾਲਿਆਂ ਗੱਲਾਂ ਬੰਦ ਕਰੋ।