IPL 2024: ਆਗਾਜ਼ ਤੋਂ ਪਹਿਲਾਂ ਵਧੀ KKR, MI ਅਤੇ CSK ਦੀਆਂ ਮੁਸ਼ਕਿਲਾਂ, ਜਾਣੋ ਕੀ ਹੈ 14 ਦਾ ਕੁਨੈਕਸ਼ਨ  

IPL 2024: IPL 2024 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਸੀਂ ਤੁਹਾਡੇ ਲਈ ਸਾਰੀਆਂ ਟੀਮਾਂ ਦੇ ਜ਼ਖਮੀ ਅਤੇ ਸੀਜ਼ਨ ਤੋਂ ਬਾਹਰ ਖਿਡਾਰੀਆਂ ਦੀ ਸੂਚੀ ਲੈ ਕੇ ਆਏ ਹਾਂ।

Share:

IPL 2024: IPL 2024 ਦੋ ਦਿਨਾਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਈ ਟੀਮਾਂ ਦੀਆਂ ਮੁਸ਼ਕਿਲਾਂ ਵਧ ਚੁੱਕੀਆਂ ਹਨ। ਕਿਉਂਕਿ ਕੁੱਲ ਮਿਲਾ ਕੇ 14 ਖਿਡਾਰੀ ਜ਼ਖਮੀ ਹਨ। 7 ਪੂਰੇ ਸੀਜ਼ਨ 'ਚੋਂ ਬਾਹਰ ਹੋ ਚੁੱਕੇ ਹਨ, ਜਦਕਿ 7 ਸੱਟ ਨਾਲ ਜੂਝ ਰਹੇ ਹਨ। ਜ਼ਖਮੀ ਖਿਡਾਰੀ ਆਪਣੀਆਂ ਟੀਮਾਂ ਦੇ ਸ਼ੁਰੂਆਤੀ ਮੈਚਾਂ ਤੋਂ ਖੁੰਝ ਜਾਣਗੇ। ਚੇਨਈ ਸੁਪਰ ਕਿੰਗਜ਼ ਦੀ ਟੀਮ ਸਭ ਤੋਂ ਜ਼ਿਆਦਾ ਮੁਸੀਬਤ 'ਚ ਹੈ, ਜਿਸ ਦੇ ਤਿੰਨ ਸਟਾਰ ਖਿਡਾਰੀ ਜ਼ਖਮੀ ਹਨ। ਪਿਛਲੇ ਸੀਜ਼ਨ 'ਚ ਇਨ੍ਹਾਂ ਖਿਡਾਰੀਆਂ ਦੇ ਦਮ 'ਤੇ ਐੱਮਐੱਸ ਧੋਨੀ ਦੀ ਟੀਮ ਨੇ ਟਰਾਫੀ ਜਿੱਤੀ ਸੀ। ਕੇਕੇਆਰ ਦੂਜੇ ਸਥਾਨ 'ਤੇ ਹੈ, ਜਿਸ ਦੇ ਤਿੰਨ ਵਿਦੇਸ਼ੀ ਖਿਡਾਰੀਆਂ ਨੇ ਆਪਣੇ ਨਾਂ ਵਾਪਸ ਲੈ ਲਏ ਹਨ।

ਗੁਜਰਾਤ ਟਾਈਟਨਸ ਦੇ ਸਟਾਰ ਗੇਂਦਬਾਜ਼ ਮੁਹੰਮਦ ਸ਼ਮੀ ਸਰਜਰੀ ਕਾਰਨ IPL 2024 'ਚ ਨਹੀਂ ਖੇਡ ਸਕਣਗੇ। ਦਿੱਲੀ ਕੈਪੀਟਲਜ਼ ਦੇ ਸਟਾਰ ਬੱਲੇਬਾਜ਼ ਹੈਰੀ ਬਰੁੱਕ ਨੇ ਵੀ ਆਪਣਾ ਨਾਂ ਵਾਪਸ ਲੈ ਲਿਆ ਹੈ। ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਵੀ ਐਕਸ਼ਨ 'ਚ ਨਜ਼ਰ ਨਹੀਂ ਆਉਣਗੇ। ਇਸ ਦੌਰਾਨ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਵੀ ਸੱਟ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।

1. ਜ਼ਖਮੀ ਅਤੇ ਨਾਂਅ ਵਾਪਸ ਲੈਣ ਵਾਲੇ ਖਿਡਾਰੀ 

 ਚੇਨਨੀ ਸੁਪਰ ਕਿੰਗਸ 
ਡੇਬੋਨ ਕਾਨਵੇ-ਜ਼ਖਮੀ 
ਮਥੀਸ਼ਾ ਪਥਿਰਾਨਾ--ਜ਼ਖਮੀ 
ਸ਼ਿਵਮ ਦੁਬੇ -ਜ਼ਖਮੀ 

2. ਦਿੱਲੀ ਕੈਪੀਟਲ 

ਹੈਰੀ ਬ੍ਰੂਕ- ਨਾਮ ਵਾਪਸ ਲੈ ਲਿਆ 
ਲੁੰਗੀ ਐਨਗਿੜੀ -ਜ਼ਖਮੀ 

3. ਗੁਜਰਾਤ ਟਾਈਟੰਸ 

ਮੁਹੰਮਦ ਸ਼ਮੀ- ਸੱਟ ਕਾਰਨ ਬਾਹਰ ਹੋ ਗਏ 
ਮੈਥਿਊ ਵੇਡ- ਪਹਿਲੇ ਮੈਚ 4 ਤੋਂ ਬਾਹਰ ਹੋ ਸਕਦਾ ਹਨ। 
ਲਖਨਊ ਸੁਪਰ ਜਾਇੰਟਸਮਾਰਕ ਵੁੱਡ- ਵਾਪਸ ਲੈ ਲਿਆ ਗਿਆ

5. ਰਾਜਸਥਾਨ ਰਾਇਲਸ

ਪ੍ਰਸਿੱਧ ਕ੍ਰਿਸ਼ਨਾ- ਜ਼ਖਮੀ ਹੋਣ ਦੇ ਕਾਰਨ ਪੂਰੇ ਸੀਜਨ ਤੋਂ ਹੋਏ ਬਾਹਰ 

6. ਮੁੰਬਈ ਇੰਡੀਅਨਸ 

ਦਿਲਸ਼ਾਨ ਮਦੁਸ਼ੰਕਾ- ਸ਼ੁਰੂਆਤੀ ਕੁੱਝ ਮੈਚ ਕਰ ਸਕਦੇ ਹਨ ਮਿਸ 
ਜੇਸਨ ਬੇਹਰਨਡੋਰਫ - ਪੂਰੇ ਸੀਜ਼ਨ ਲਈ ਬਾਹਰ
ਸੂਰਿਆਕੁਮਾਰ ਯਾਦਵ- ਸ਼ੁਰੂਆਤ 'ਚ ਕੁਝ ਮੈਚ ਗੁਆ ਸਕਦਾ ਹੈ।

7. ਕੋਲਕਾਤਾ ਨਾਈਟ ਰਾਈਡਰਸ 

ਜੇਸਨ ਰਾਏ- ਨਾਮ ਵਾਪਸ ਲਿਆ
 ਗਸ ਐਟਕਿੰਸਨ- ਨਾਮ ਵਾਪਸ ਲਿਆ